ਉਦਾਹਰਣ ਵਜੋਂ ਉਸ ਦੇ ਚੰਡਾਲਪਣ ਤੋਂ ਛੁਟਕਾਰਾ ਮਿਲਣ ਦਾ ਕਾਰਨ ਕਿਤੇ ਵਿਸ਼ਵਾਮਿੱਤਰ ਦੀ ਕ੍ਰਿਪਾ ਦੱਸਿਆ ਗਿਆ ਹੈ ਤੇ ਕਿਤੇ ਕਿਸੇ ਉਸ ਦੇਵੀ ਜਾਂ ਦੇਵਤਾ ਦੀ ਅਰਾਧਨਾ, ਜਿਸ ਦੇ ਨਾਂ ਤੇ ਪੁਰਾਣ ਦੀ ਰਚਨਾ ਕੀਤੀ ਗਈ ਹੈ। ਮੇਰੇ ਨਾਟਕ ਦੀ ਕਹਾਣੀ ਹਰੀਵੰਸ਼ ਪੁਰਾਣ ਵਿਚ ਮਿਲਦੀ ਕਥਾ ਦੇ ਜ਼ਿਆਦਾ ਨੇੜੇ ਹੈ। ਉਪਰ ਦਿੱਤੀ ਕਹਾਣੀ ਲਈ ਮੈਂ ਸ੍ਰੀ ਵੈਟਮ ਮਨੀ (ਕਰਤਾ ਪੌਰਾਣਿਕ ਐਨਸਾਈਕਲੋਪੀਡੀਆ) ਦਾ ਵੀ ਧੰਨਵਾਦੀ ਹਾਂ।
ਸਵਰਾਜਬੀਰ