

ਨਹੀ ਬਣੇਗਾ।
(ਵਿਸ਼ਵਾਮਿੱਤਰ ਦੇ ਸੰਵਾਦ ਦੇ ਅੱਧ ਜਿਹੇ ਵਿਚ ਮਹਾਰਾਜ ਤਿਆਅਰੁਣ ਦਾ ਆਗਮਨ । ਉਹ ਸ਼ਾਹੀ ਲਿਬਾਸ ਵਿਚ ਹਨ। ਉਸ ਦੇ ਨਾਲ ਦਰਬਾਨ ਅਤੇ ਰਾਜ ਦੇ ਹੋਰ ਅਧਿਕਾਰੀ ਹਨ। ਪਿੱਛੇ ਸ਼ਾਹੀ ਨਿਸ਼ਾਨ ਉਠਾਈ ਰਾਜਪੁਰਸ ਹਨ ।)
ਤ੍ਰਿਆਅਰੁਣ ਵਸਿਸ਼ਠ : (ਐਲਾਨ ਕਰਦਾ ਹੋਇਆ) ਸਤਿਆਵ੍ਰਤ ਚੰਡਾਲ ਨਹੀਂ ਬਣੇਗਾ। ਉਹ ਨਗਰ ਤੋਂ ਬਾਹਰ ਵੀ ਨਹੀਂ ਰਹੇਗਾ! ਅੱਜ ਤੋਂ ਸਤਿਆਵ੍ਰਤ ਅਯੋਧਿਆ ਦਾ ਮਹਾਰਾਜ ਹੈ !
(ਸਤਿਆਵ੍ਰਤ ਇਕਦਮ "ਪਿਤਾ ਜੀ". "ਪਿਤਾ ਜੀ" ਕਹਿ ਕੇ ਚੀਕ ਉਠਦਾ ਹੈ। ਉਹ ਤ੍ਰਿਆਅਰੁਣ ਵੱਲ ਜਾਣ ਲਗਦਾ ਹੈ ਪਰ ਚੇਲੇ ਉਹਦੀਆਂ ਬਾਹਾਂ ਫੜ੍ਹ ਕੇ ਰੋਕ ਲੈਂਦੇ ਹਨ। ਭੀੜ ਮਹਾਰਾਜ ਤ੍ਰਿਆਅਰੁਣ ਦੀ ਜੈ ਜੈ ਕਾਰ ਕਰਦੀ ਹੈ। ਕੁਝ ਲੋਕ ਸਤਿਆਵ੍ਰਤ ਦੀ ਜੈ ਬੁਲਾਉਂਦੇ ਹਨ। ਭੀੜ 'ਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ।
ਵਸਿਸਠ : ਪ੍ਰਣਾਮ ਮਹਾਰਾਜ ! ਤੁਸੀਂ ਕਦੇ ਵਾਪਸ ਆਏ ?
ਤ੍ਰਿਆਅਰੁਣ ਪ੍ਰਣਾਮ ਰਿਸੀਵਰ ! ਅੱਜ ਹੀ ਪਰਤਿਆ ਹਾਂ । ਸੰਨਿਆਸ ਲੈ ਕੇ ਮੈਂ ਦੂਰ ਪਹਾੜਾਂ, ਜੰਗਲਾਂ 'ਚ ਗਿਆ । ਸਾਧੂਆਂ, ਤਪੀਆਂ, ਰਿਸ਼ੀਆਂ, ਮੁਨੀਆਂ ਨੂੰ ਮਿਲਿਆ।... ਚਿੰਤਨ ਕੀਤਾ। ਤਪ ਕੀਤਾ। ਪਰ ਸ਼ਾਂਤੀ ਨਹੀਂ ਮਿਲੀ! ਮੈਂ ਅਯੋਧਿਆ ਵਾਪਸ ਆ ਗਿਆ । ਏਥੇ ਆ ਕੇ ਭੁੱਖਮਰੀ ਵੇਖੀ। ਭ੍ਰਿਸ਼ਟ ਅਧਿਕਾਰੀਆਂ ਤੇ ਵਪਾਰੀਆਂ ਦਾ ਵਿਹਾਰ ਵੇਖਿਆ। ਵਰ੍ਹਿਆਂ ਦੀ ਮਿਹਨਤ ਨਾਲ ਬਣਾਈ ਵਿਵਸਥਾ ਨੂੰ ਚਕਨਾਚੂਰ ਹੋਇਆ ਵੇਖਿਆ ਮੈਨੂੰ ਰਾਹ ਮਿਲ ਗਈ ਮੈਨੂੰ ਗਿਆਨ ਹੋ ਗਿਆ ਗਿਆਨ ਹੋ ਗਿਆ ਕਿ ਜੰਗਲਾ ਚ ਜਾ ਕੇ, ਤਪ ਕਰਕੇ, ਸਾਧਨਾ ਕਰਕੇ, ਜੋ ਮਿਲ ਸਕਦੈ... ਉਹ ਹੈ ਆਪਣੀ ਮੁਕਤੀ..... ਆਪਣੇ ਆਪ ਲਈ ਸ਼ਾਂਤੀ। ਪਰ ਰਾਜੇ ਦਾ ਕਰਮ, ਰਾਜੇ ਦੀ ਸ਼ਾਂਤੀ ਨਿੱਜੀ ਮੁਕਤੀ 'ਚ ਨਹੀਂ! ਰਾਜੇ ਦਾ ਕਰਮ ਹੈ... ਆਪਣੀ ਪਰਜਾ ਦੇ ਦੁੱਖਾਂ ਸੁੱਖਾਂ 'ਚ ਭਾਈਵਾਲ ਹੋਣਾ। ਰਾਜਨੀਤੀ ਹੀ ਉਹਦੀ ਕਰਮ- ਭੂਮੀ ਹੈ। ਮੈਂ ਵਾਪਸ ਰਾਜਮਹੱਲ ਆ ਕੇ ਭਗਵੇਂ ਵਸਤਰ ਤਿਆਗ ਦਿੱਤੇ । ਸਭਾ ਬਾਰੇ ਪਤਾ ਲੱਗਾ ਤਾਂ ਮੈਂ ਏਥੇ ਪਹੁੰਚ ਗਿਆ।
ਵਸਿਸਠ : ਜੀ ਆਇਆ ਨੂੰ ਮਹਾਰਾਜ, ਪਰ ਇਹ ਧਰਮ-ਸਭਾ ਹੈ! ਇਹਦਾ ਰਾਜਨੀਤੀ