

ਨਾਲ ਕੋਈ ਸੰਬੰਧ ਨਹੀਂ!
ਵਿਸਵਾਮਿੱਤਰ ਸੰਬੰਧ ਹੈ ਮੁਨੀਵਰ ! ਧਰਮ-ਸਭਾ ਰਾਜਨੀਤੀ ਦਾ ਹੀ ਵਿਸਥਾਰ ਹੈ।
ਵਸਿਸ਼ਠ ਨਹੀਂ ਬਿਲਕੁਲ ਨਹੀਂ। ਧਰਮ-ਸਭਾ ਧਰਮ ਦੀ ਸਰਵ-ਉੱਚਤਾ ਦਾ ਪ੍ਰਤੀਕ ਹੈ।
ਵਿਸਵਾਮਿੱਤਰ ਇਹ ਸੱਚ ਨਹੀਂ ਹੈ, ਰਾਜਨੀਤੀ ਹਰ ਥਾ ਹੈ । ਇਹ ਧਰਮ-ਗ੍ਰੰਥਾਂ ਵਿਚ ਵੀ ਹੈ ਤੇ ਧਰਮ-ਗ੍ਰੰਥਾਂ ਦੀ ਵਿਆਖਿਆ ਵਿਚ ਵੀ।
ਤ੍ਰਿਆਅਰੁਣ ਸਾਂਤ, ਰਿਸ਼ੀ ਵਿਸ਼ਵਾਮਿੱਤਰ! ਧਰਮ ਗੁਰੂ, ਮੈਂ ਸਾਰੀ ਉਮਰ ਧਰਮ ਦਾ ਅਨੁਯਾਈ ਰਿਹਾ ਹਾਂ! ਸਦਾ ਤੁਹਾਡੇ ਨਿਰਣਿਆਂ ਦੀ ਪਾਲਣਾ ਕੀਤੀ ਹੈ। ਅੱਜ ਵੀ ਕਰਦਾ ਹਾਂ! ਮੈਨੂੰ ਵਿਸ਼ਵਾਸ਼ ਹੈ ਤੁਸੀਂ ਨਿਆਂ ਕਰੋਗੇ ! ਮਹਾਰਿਸ਼ੀ ਵਿਸ਼ਵਾਮਿੱਤਰ ਵੀ ਏਥੇ ਹਨ। ਉਹ ਵੀ ਧਰਮ-ਦਰਸ਼ਨ ਤੇ ਪ੍ਰਾਚੀਨ ਗ੍ਰੰਥਾਂ ਦੇ ਗਿਆਤਾ ਹਨ! ਮੈਂ ਤੁਹਾਡੇ ਦੋਹਾ ਪ੍ਰਤੀ ਸ਼ਰਧਾ ਰੱਖਦਾ ਹਾਂ!
ਵਸਿਸ਼ਠ ਪਰ ਇਹ ਮੇਰੀ ਸਭਾ ਹੈ, ਮਹਾਰਾਜ! ਰਿਸ਼ੀ ਵਿਸ਼ਵਾਮਿੱਤਰ ਦੀ ਨਹੀਂ।
ਵਿਸ਼ਵਾਮਿੱਤਰ ਸ਼ਬਦਾਂ ਦੇ ਬੰਧਨ ਤੋੜ ਕੇ ਸੱਚ ਤੁਹਾਡੀ ਜੀਭ ਤੇ ਆ ਗਿਐ. ਧਰਮ ਗੁਰੂ! ਹੁਣ ਤੁਸੀਂ ਠੀਕ ਕਿਹੈ। ਇਹ ਤੁਹਾਡੀ ਸਭਾ ਹੈ। ਤੁਹਾਡੀ! ਧਰਮ ਦੀ ਨਹੀਂ!
ਵਸਿਸ਼ਠ (ਅਤਿਅੰਤ ਕ੍ਰੋਧਿਤ ਹੋ ਕੇ) ਮੇਰੇ ਮਾਮਲਿਆਂ 'ਚ ਦਖਲ ਨਾ ਦਿਓ, ਰਿਸ਼ੀ ਵਿਸ਼ਵਾਮਿੱਤਰ! ਇਸ ਥਾਂ ਤੇ ਖੜ੍ਹਾ ਮੈਂ ਅਯੋਧਿਆ ਦਾ ਧਰਮ ਗੁਰੂ ਹਾਂ ਪਰ ਮੇਰਾ ਅਪਮਾਨ ਹੋ ਰਿਹੈ। (ਉਹਦਾ ਰੂਪ ਹੋਰ ਪ੍ਰਚੰਡ ਹੁੰਦਾ ਹੈ) ਮੈ ਰਾਜ-ਗੁਰੂ ਹਾ! ਪਰ ਮੇਰਾ ਅਸਥਾਨ ਇਸ ਤੋਂ ਵੀ ਉੱਚਾ ਏ! ਮੈਂ ਸਰਵ-ਉੱਚ ਬ੍ਰਾਹਮਣਾ ਦੀ ਕੁਲ 'ਚੋਂ ਹਾਂ! ਗਿਆਨ ਮੇਰੇ ਘਰ ਦਾ ਪਾਣੀ ਭਰਦਾ ਏ । ਯੋਗ ਮੇਰੀ ਮੁੱਠੀ ਵਿਚਲਾ ਪਸੀਨਾ ਏ। ਰਿੱਧੀਆਂ ਸਿੱਧੀਆਂ ਮੇਰੇ ਦਵਾਰ ਤੇ ਖੜ੍ਹੀਆਂ ਮੇਰੇ ਸ਼ਬਦ ਨੂੰ ਉਡੀਕਦੀਆਂ ਨੇ! ਮੇਰਾ ਹਰ ਸ਼ਬਦ ਧਰਮ ਹੈ। ਮੇਰੇ ਤਪ ਦੀ ਸੱਤਾ ਤ੍ਰੈ-ਲੋਕੀ ਤੱਕ ਹੈ । (ਉਹਦਾ ਕ੍ਰੋਧ ਸਿਖਰ ਤੇ ਹੈ। ਉਹ ਕੁਝ ਹੋਰ ਕਹਿਣਾ ਚਾਹੁੰਦਾ ਹੈ ਪਰ ਉਸ ਨੂੰ ਸ਼ਬਦ ਨਹੀਂ ਮਿਲਦੇ। ਉਹ ਸਭਾ-ਮੰਚ ਤੇ ਕਦੇ ਏਧਰ ਕਦੇ ਓਧਰ ਜਾਂਦਾ ਹੈ। ਆਪਣੇ ਆਪ ਤੋਂ ਬਾਹਰ ਹੁੰਦਾ ਹੋਇਆ ਉਹ ਆਪਣੇ ਗਲੇ ਦੀ ਮਾਲਾ ਨੂੰ ਹੱਥ ਪਾਉਂਦਾ ਹੈ ਤੇ ਉਸਨੂੰ ਤੋੜ ਦਿੰਦਾ ਹੈ। ਮਣਕੇ ਧਰਤੀ ਤੇ ਬਿਖਰ ਜਾਂਦੇ ਹਨ। ਕ੍ਰੋਧ ਅਤੇ ਚੁਣੌਤੀ ਦਿੱਤੇ ਜਾਣ ਦੀ ਘੋਰ ਚਿੰਤਾ ਉਹਦੇ ਵਿਅਕਤੀਤਵ ਨੂੰ ਖੰਡਿਤ ਕਰ ਰਹੇ ਹਨ। ਕ੍ਰੋਧ ਦੀ ਅਗਨੀ ਵਿਚ ਜਲਦਾ ਹੋਇਆ ਉਹ ਸਰਾਪ ਦਿੰਦਾ ਹੈ) ਮੈਂ ਵਸਿਸ਼ਠ, ਅਕਾਸ਼, ਧਰਤੀ ਤੇ ਹਵਾ ਨੂੰ ਸਾਖਸ਼ੀ ਮੰਨ ਕੇ ਸਰਾਪ ਦਿੰਦਾ ਹਾ ਕਿ ਸਤਿਆਵ੍ਰਤ ਜਿਦ੍ਹੇ ਕਰਕੇ ਮੇਰਾ ਅਪਮਾਨ ਹੋਇਐ, ਕਦੇ ਵੀ ਸਵਰਗ ਦਾ ਭਾਗੀ ਨਹੀਂ ਬਣੇਗਾ। ਇਹ ਤ੍ਰਿਸੰਕੂ ਦੋਹਾ ਲੋਕਾਂ ਦੇ ਵਿਚਕਾਰ ਭਟਕਦਾ ਰਹੇਗਾ।
(ਭੀੜ ਚ "ਦਇਆ ਕਰੋ" "ਦਇਆ ਕਰੋ" ਆਦਿ ਦਾ ਪ੍ਰਾਰਥਨਾ-ਨਾਦ ਉਠਦਾ