

ਹੈ। ਲੋਕ ਵਸਿਸ਼ਠ ਦਾ ਪ੍ਰਚੰਡ ਰੂਪ ਵੇਖ ਕੇ ਡਰ ਗਏ ਹਨ।)
ਵਿਸਵਾਮਿੱਤਰ ਠਹਿਰੇ ਮੁਨੀਵਰ ! ਮੇਰੇ ਤਪ `ਚ ਵੀ ਓਨਾ ਈ ਪ੍ਰਤਾਪ ਏ, ਜਿੰਨਾਂ ਤੁਹਾਡੇ ਤਪ ਵਿਚ ! ਮੇਰੇ ਤਪ ਦੀ ਸੱਤਾ ਵੀ ਸਰਵ-ਵਿਆਪਕ ਹੈ। ਰਾਜਕੁਮਾਰ ਸਤਿਆਵ੍ਰਤ ਨੂੰ ਜੇ ਤੁਸੀਂ ਸਵਰਗ ਨਹੀਂ ਜਾਣ ਦਿਓਗੇ ਤਾਂ ਮੈਂ ਉਹਦੇ ਲਈ ਨਵਾਂ ਸਵਰਗ ਸਿਰਜਾਂਗਾ!
ਵਸਿਸਠ : ਤੁਹਾਡੀ ਏਹ ਹਿੰਮਤ ! ਧਰਮ ਦੇ ਵਿਰੁੱਧ ਵੱਡੇ-ਵਡੇਰਿਆਂ ਦੇ ਬਣਾਏ ਨੇਮਾਂ ਦੇ ਵਿਰੁੱਧ... ਤੁਸੀਂ ਆਪਣਾ ਨਵਾਂ ਸਵਰਗ ਬਣਾਓਗੇ ?
ਵਿਸ਼ਵਾਮਿੱਤਰ : ਹਾਂ ਬਣਾਵਾਂਗਾ! ਮੈਂ ਨਵਾਂ ਸਵਰਗ, ਨਵਾਂ ਦੇਵ-ਲੋਕ ਬਣਾਵਾਂਗਾ।
ਵਸਿਸ਼ਠ ਦੇਵ-ਲੋਕ ਤਾਂ ਉਹ ਹੈ ਹੀ ਨਹੀਂ ਸਕਦਾ! ਜਿੱਥੇ ਤੁਹਾਡੇ ਤੇ ਸਤਿਆਵ੍ਰਤ ਵਰਗੇ ਪ੍ਰਾਣੀ ਹੋਣਗੇ, ਉਹ ਤਾਂ ਦੁਸ਼ਟ-ਲੋਕ ਹੀ ਹੈ ਸਕਦਾ ਹੈ।
ਵਿਸਵਾਮਿੱਤਰ ਤੁਸੀਂ ਦੇਖਦੇ ਰਹਿ ਜਾਓਗੇ ਰਿਖੀ! ਤੇ ਤੁਹਾਡੇ ਦੇਖਦੇ ਦੇਖਦੇ ਤੁਹਾਡੇ ਸਾਹਮਣੇ ਨਵਾਂ ਦੇਵ-ਲੋਕ ਬਣ ਜਾਏਗਾ।
ਵਸਿਸ਼ਠ ਮੈਂ ਵੀ ਦੇਖਾਗਾ ਕਿਵੇਂ ਹੁੰਦਾ ਹੈ ਇਹ ਸਭ ਕੁਛ ! ਸਭ ਦੇਵ ਦੇਵਤੇ ਮੇਰਾ ਸਾਥ ਦੇਣਗੇ।
ਵਿਸ਼ਵਾਮਿੱਤਰ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਸਤਿਆਵ੍ਰਤ ਲਈ ਨਵਾਂ ਸਵਰਗ ਬਣਾਵਾਂਗਾ!
ਵਸਿਸ਼ਠ ਮੈਂ ਵੇਖਦਾ ਕਿਵੇਂ ਬਣਾਉਂਦੇ ਹੈ ਤੁਸੀਂ ਸਵਰਗ?
ਵਿਸ਼ਵਾਮਿੱਤਰ : ਮੈਂ ਬਣਾਵਾਂਗਾ ਵਸਿਸ਼ਠ ਆਪਣੇ ਤਪ ਦੀ ਸ਼ਕਤੀ ਨਾਲ!
ਵਸਿਸ਼ਠ ਨਹੀਂ, ਮੈਂ ਨਹੀਂ ਬਣਨ ਦਿਆਂਗਾ!
ਵਿਸ਼ਵਾਮਿੱਤਰ ਮੈਂ ਬਣਾ ਕੇ ਰਹਾਂਗਾ!
(ਵਸਿਸ਼ਠ ਅਤੇ ਵਿਸ਼ਵਾਮਿੱਤਰ "ਨਹੀਂ, ਮੈਂ ਨਹੀਂ ਬਣਨ ਦਿਆਂਗਾ. "ਮੈਂ ਬਣਾ ਕੇ ਰਹਾਂਗਾ" ਦੀ ਤਿੱਖੀ ਲੜਾਈ ਲੜਦੇ ਹਨ। ਸਤਿਆਵ੍ਰਤ ਅੱਗੇ ਆਉਂਦਾ ਹੈ ਅਤੇ ਹੱਥ ਦਾ ਇਸ਼ਾਰਾ ਕਰਕੇ ਸਭ ਨੂੰ ਚੁੱਪ ਹੈ ਜਾਣ ਲਈ ਕਹਿੰਦਾ ਹੈ। ਉਹਦਾ ਚਿਹਰਾ ਅਡੋਲ ਅਤੇ ਸ਼ਾਂਤ ਹੈ। ਉਹ ਸਭ ਨੂੰ ਸੰਬੋਧਿਤ ਹੁੰਦਾ ਹੈ।
ਸਤਿਆਵ੍ਰਤ : ਧਰਮ ਗੁਰੂ ਵਸਿਸ਼ਠ ! ਮਹਾਂ-ਰਿਸੀ ਵਿਸ਼ਵਾਮਿੱਤਰ !! ਰਤਾ ਠਹਿਰੇ। ਇਕ ਪਲ ਲਈ, ਮੇਰੀ ਗੱਲ ਵੀ ਸੁਣੇ! ਬਚਪਨ ਤੋਂ ਹੀ ਮੇਰੇ ਮਨ ਵਿਚ ਸਵਰਗ 'ਚ ਜਾਣ ਦੀ ਪ੍ਰਬਲ ਇੱਛਾ ਰਹੀ ਹੈ ? ਮੈਂ ਸਵਰਗ ਦੇ ਸੁਫਨੇ ਲੈਂਦਾ ਰਿਹਾ ਹਾਂ। ਪਰ ਅੱਜ ਅੱਜ ਮੈਂ ਇਹ ਮਹਿਸੂਸ ਕਰ ਰਿਹਾ ਹਾ ਕਿ ਇਹ ਸੁਫਨੇ, ਇਹ ਇੱਛਾਵਾਂ ਇਨ੍ਹਾਂ ਨੂੰ ਪੈਦਾ ਕਰਨ ਵਿਚ ਵੀ ਤੁਹਾਡਾ