Back ArrowLogo
Info
Profile

.ਹੀ ਹੱਥ ਸੀ ।.... ਮੈਨੂੰ ਇਸ ਤਰ੍ਹਾਂ ਦਾ ਤੁਸੀਂ ਹੀ ਬਣਾਇਆ ਸੀ! ਮੈਂ ਕੋਣ ਹਾਂ, ਇਸ ਰਾਜ ਦਾ ਰਾਜਕੁਮਾਰ ਜਾਂ ਧਰਮ ਦਾ ਬੰਦੀ ? ਅੱਜ ਮੈਂ ਇਹ ਜਾਣਿਆ ਹੈ ਕਿ ਸਭ ਤੋਂ ਪਹਿਲਾਂ ਮੈਂ ਹਾਂ! ਮੇਰੇ ਕਰਮਾਂ ਨਾਲ ਕੋਈ ਚੀਜ਼ ਬਣਦੀ ਹੈ ਮੈਂ ਆਪਣੀ ਇੱਛਾ ਅਨੁਸਾਰ ਕਰਦਾ ਹਾਂ ਇਸ ਧਰਤੀ ਦਾ ਜਾਇਆ ਕੋਈ ਮਿਟਦੀ ਹੈ। ਕਈ ਕੰਮ ਜਿਵੇਂ ਮੈਂ ਬ੍ਰਾਹਮਣ-ਕੰਨਿਆ ਚਿਤ੍ਰਲੇਖਾ ਨੂੰ ਆਪਣੀ ਪਤਨੀ ਬਣਾਇਆ। ਕੁਝ ਕੰਮ ਮੈਨੂੰ ਨਾ ਚਾਹੁੰਦਿਆਂ ਵੀ ਕਰਨੇ ਪੈਂਦੇ ਨੇ, ਜਿਵੇਂ ਮੈਨੂੰ ਗਊ ਦੀ ਹੱਤਿਆ ਕਰਨੀ ਪਈ !__ ਇਹ ਕਰਮ ਹੀ ਮੇਰੇ ਭਾਗ ਨੇ । ਕੋਈ ਇਨ੍ਹਾਂ ਨੂੰ ਠੀਕ ਕਹਿੰਦੇ, ਕੋਈ ਗਲਤ ! ਕੋਈ ਇਨ੍ਹਾਂ ਨੂੰ ਪਾਪ ਕਹਿੰਦੈ, ਕੋਈ ਪੁੰਨ! ਇਹ ਲੀਕ ਕੌਣ ਖਿੱਚ ਸਕਦੈ ਕਿ ਪੁੰਨ ਕੀ ਹੈ ਤੇ ਪਾਪ ਕੀ ਹੈ ? ਕੀ ਇਹ ਅਧਿਕਾਰ ਕਿਸੇ ਕੋਲ ਹੈ? ਅੱਜ ਮੈਂ ਆਪਣੀ ਆਵਾਜ਼ ਸੁਣ ਰਿਹਾ ਹਾਂ। ਆਵਾਜ਼ ਸੁਣ ਰਿਹਾ ਹਾਂ ਤੇ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਸੁਤੰਤਰ ਹਾਂ। ਮੇਰੀ ਸੋਚ ਸਹੀ ਹੈ ! ਮੈਂ ਆਪਣਾ ਨਿਆ ਆਪ ਹਾਂ ! ਤੁਸੀਂ ਕਹਿੰਦੇ ਓ, ਮੈਂ ਸਵਰਗ ਨਹੀਂ ਜਾ ਸਕਾਂਗਾ! ਮੈਂ ਸਵਰਗ ਜਾਣ ਲਈ ਤਰਸਦਾ ਰਿਹਾ ਹਾਂ! ਪਰ ਅੱਜ ਅੱਜ ਮੇਰੀ ਇਹ ਇੱਛਾ ਮਰ ਗਈ ਹੈ ! ਅੱਜ ਮੈਂ ਤੁਹਾਡੇ ਸਵਰਗ ਨੂੰ ਨਕਾਰਦਾ ਹਾਂ !. ਨਾ ਮੈਨੂੰ ਸਵਰਗ ਦੀ ਲੋੜ ਹੈ, ਨਾ ਕਿਸੇ ਧਰਮ ਗੁਰੂ ਦੀ! ਮੈਂ ਏਥੇ ਈ ਰਹਾਂਗਾ ! ਰਾਜ ਕਰਾਂ ਜਾਂ ਨਗਰ ਤੋਂ ਬਾਹਰ ਰਹਾਂ! ਪਰ ਰਹਾਂਗਾ ਮੈਂ ਏਥੇ ਈ. ਇਹਨਾਂ ਲੋਕਾਂ ਵਿਚ ! ਏਹੀ ਮੇਰਾ ਸਵਰਗ ਹੈ! ਏਹ ਲੋਕ ਮੇਰਾ ਸਵਰਗ ਨੇ! ਏਹ ਲੋਕ ਮੇਰਾ ਸਵਰਗ ਨੇ! ਏਹੀ ਮੇਰਾ ਸਵਰਗ ਹੈ!! ਏਹੀ ਮੇਰਾ ਸਵਰਗ ਹੈ !!!

(ਲੋਕ ਮੰਚ ਉੱਤੇ ਜਮਾਂ ਹੋ ਰਹੇ ਹਨ। ਉਨ੍ਹਾਂ ਦੇ ਚਿਹਰਿਆ ਉੱਤੇ ਸਤਿਆਵ੍ਰਤ ਨਾਲ ਸਹਿਮਤ ਹੋਣ ਦੇ ਭਾਵ ਹਨ। ਲਗਦਾ ਹੈ ਉਨ੍ਹਾਂ ਦਾ ਮੋਨ ਵੀ ਏਹੋ ਗੱਲ ਕਹਿ ਰਿਹਾ ਹੈ ਕਿ ਇਹ ਧਰਤੀ ਹੀ ਸਾਡਾ ਸਵਰਗ ਹੈ । ਸਤਿਆਵ੍ਰਤ ਦੇ ਹੱਥ ਉੱਚੇ ਹੋ ਗਏ ਹਨ। ਰੰਸਨੀ ਉਸ ਉੱਤੇ ਕੇਂਦਰਿਤ ਹੈ। ਉਹਦੇ ਚਿਹਰੇ ਉੱਤੇ ਮੁਕਤੀ ਅਤੇ ਵਿਸ਼ਵਾਸ ਦਾ ਜਲੋਅ ਹੈ। ਸੂਤਰਧਾਰ, ਨਟ ਤੇ ਨਟੀਆਂ ਮੰਚ ਉੱਤੇ ਆਉਂਦੇ ਹਨ। ਸਮੂਹ-ਗਾਨ ਆਰੰਭ ਹੁੰਦਾ ਹੈ। ਉਸ ਵਿਚ ਸਧਾਰਣ ਲੋਕ ਵੀ ਸ਼ਾਮਿਲ ਹਨ।)

ਦੇਖੋ ਜ਼ਰਾ !

ਸੋਚੇ ਜ਼ਰਾ !

86 / 94
Previous
Next