

ਇਸ ਬੰਦੇ ਦੇ ਕਰਮ ਬਾਰੇ
ਇਸ ਬੰਦੇ ਦੇ ਧਰਮ ਬਾਰੇ
ਤੁਸੀਂ ਵੀ ਬੰਦਿਓ
ਘਰਾਂ ਨੂੰ ਜਾਵੇ
ਆਪੋ ਆਪਣਾ
ਧਰਮ ਨਿਭਾਵੇ
ਆਪੋ ਆਪਣਾ
ਰੱਬ ਧਿਆਵੇ
ਪਰ ਸੋਚਣਾ ਜ਼ਰਾ !
ਪਰ ਦੇਖਣਾ ਜ਼ਰਾ !
ਕੀ ਹੈ ਕਰਮ ਇਸ ਬੰਦੇ ਦਾ ?
ਕੀ ਹੈ ਧਰਮ ਇਸ ਬੰਦੇ ਦਾ ?
ਕੀ ਹੈ ਕਰਮ ਇਸ ਬੰਦੇ ਦਾ ?
ਕੀ ਹੈ ਧਰਮ ਇਸ ਬੰਦੇ ਦਾ ?
ਦੇਖੋ ਜ਼ਰਾ !
ਸੋਚੋ ਜ਼ਰਾ!
ਧਰਮ ਬਣਿਆ ਬੰਦੇ ਲਈ
ਜਾਂ ਬੰਦਾ ਬਣਿਆ ਧਰਮ ਲਈ
ਦੇਖੋ ਜ਼ਰਾ
ਸੋਚੋ ਜ਼ਰਾ !
ਦੇਖੋ ਜ਼ਰਾ
ਸੋਚੇ ਜ਼ਰਾ !