

ਨਿਰਦੇਸ਼ਕੀ ਟਿੱਪਣੀ
ਹਰ ਮਨੁੱਖ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣਾ ਚਾਹੁੰਦਾ ਹੈ। ਕੋਈ ਵੀ ਅਣਖ ਵਾਲਾ ਮਨੁੱਖ ਕਿਸੇ ਕਿਸਮ ਦੀ ਵੀ ਜ਼ਬਰਦਸਤੀ - ਦਖ਼ਲਅੰਦਾਜ਼ੀ ਆਪਣੀ ਜ਼ਿੰਦਗੀ 'ਚ ਬਰਦਾਸ਼ਤ ਨਹੀਂ ਕਰ ਸਕਦਾ। ਪਰ ਪਿਛਲੇ ਸਮੇਂ ਵਿਚ ਜਿਸ ਤਰ੍ਹਾਂ ਧਰਮ ਅਤੇ ਰਾਜਨੀਤੀ ਨੇ ਮਨੁੱਖ ਦੀ ਹੱਸਦੀ ਵਸਦੀ ਜ਼ਿੰਦਗੀ 'ਚ ਖਾਮਖਾਹ ਦੀ ਦਖਲਅੰਦਾਜ਼ੀ ਸ਼ੁਰੂ ਕੀਤੀ ਹੈ. ਉਸ ਨਾਲ ਇਨਸਾਨੀਅਤ ਦੇ ਹਿਰਦੇ ਵਲੂੰਧਰੇ ਗਏ ਨੇ।
ਸਵਰਾਜਬੀਰ ਦੇ ਨਾਟਕ ਕ੍ਰਿਸ਼ਨ ਜਾਂ ਧਰਮ ਗੁਰੂ ਨੂੰ ਮੰਚਿਤ ਕਰਨ ਲੱਗਿਆਂ ਮੈਨੂੰ ਇਸ ਗੱਲ ਦੀ ਖੁਸ਼ੀ ਰਹੀ ਹੈ ਕਿ ਪੰਜਾਬੀ ਨਾਟਕ ਲੇਖਕ ਹੁਣ ਕਿਸੇ ਤਰ੍ਹਾਂ ਦੀਆਂ ਸੀਮਾਵਾਂ ਵਿਚ ਨਾ ਬੱਝ ਕੇ ਸਗੋਂ ਰੰਗਮੰਚ ਦੇ ਤਕਨੀਕੀ ਪਹਿਲੂਆਂ ਨੂੰ ਸਾਹਮਣੇ ਰੱਖ ਕੇ ਨਾਟਕ ਲਿਖਣ ਲੱਗ ਪਏ ਨੇ । ਧਰਮ ਗੁਰੂ ਨਾਟਕ ਦੇ ਪਹਿਲੇ ਪਾਠ ਤੋਂ ਬਾਅਦ ਸਵਰਾਜਬੀਰ ਨਾਲ ਤਿੰਨ- ਚਾਰ ਬੈਠਕਾਂ ਇਸ ਨਾਟਕ ਦੇ ਮੰਚਣ, ਨਾਟਕ ਦੇ ਪਾਤਰਾਂ ਦੇ ਵਿਸਥਾਰ, ਨਾਟਕ ਦੀ ਕਹਾਣੀ ਨੂੰ ਅਜੋਕੇ ਸਮੇਂ ਨਾਲ ਜੋੜਨ ਲਈ ਖੁੱਲ੍ਹ ਕੇ ਗੱਲਬਾਤ ਹੁੰਦੀ ਰਹੀ। ਕੁਝ ਸੀਨ ਨਵੇਂ ਲਿਖੇ ਗਏ। ਕੁਝ ਹੋਰ ਪਾਤਰ ਨਾਟਕੀ ਟੱਕਰ ਨੂੰ ਤੇਜ਼ ਕਰਨ ਲਈ ਉਸਾਰੇ ਗਏ। ਇਕ ਲੇਖਕ ਤੇ ਨਿਰਦੇਸ਼ਕ ਨਾਟਕ ਦੀ ਪੇ ਸਕਾਰੀ ਨੂੰ ਸਫਲ ਬਨਾਉਣ ਲਈ ਜਿੰਨੀ ਵੀ ਖੁੱਲ੍ਹ ਕੇ ਗੱਲਬਾਤ ਕਰੇਗਾ, ਉਹ ਨਾਟਕ ਦੇ ਮੰਚਣ ਨੂੰ ਹੋਰ ਵੀ ਪਰਪੱਕ ਬਣਾਏਗੀ। ਕਈ ਵਾਰੀ ਨਾਟਕ ਦੀਆਂ ਰਿਹਸਲਾਂ ਦੌਰਾਨ ਜਾਂ ਪੇਸ਼ਕਾਰੀ ਤੋਂ ਬਾਅਦ ਵੀ ਸਾਨੂੰ ਲਗਦਾ ਸੀ ਕਿ ਕਲਾਕਾਰ ਲਾਊਡ ਨੇ। ਪਰ ਥੋੜ੍ਹੀ ਜਿਹੀ ਵਿਚਾਰ ਤੋਂ ਬਾਅਦ ਇਹ ਗੱਲ ਸਮਝ 'ਚ ਆਈ ਕਿ ਇਸ ਵੇਲੇ ਜਿਸ ਤਰੀਕੇ ਨਾਲ ਸਾਡੇ ਆਲੇ-ਦੁਆਲੇ ਧਰਮ ਤੇ ਰਾਜਨੀਤੀ ਲਾਊਡ ਹੋ ਕੇ ਖੇਡਾਂ ਖੇਡ ਰਹੇ ਨੇ, ਸ਼ਾਇਦ ਇਹੀ ਕਾਰਨ ਹੈ ਕਿ ਕਲਾਕਾਰਾਂ ਦੇ ਮਨ ਅੰਦਰ ਵੀ ਅਚੇਤ ਤੌਰ ਤੇ ਇਸ ਲਾਊਡਨੈਸ ਨੇ ਉਹਨਾਂ ਦੀ ਅਦਾਕਾਰੀ ਤੇ ਅਸਰ ਕੀਤਾ ਹੈ। ਸਵਰਾਜਬੀਰ ਨੇ ਆਪਣੇ ਨਾਟਕਾਂ ਨੂੰ ਹਮੇਸ਼ਾਂ ਹੀ ਰੰਗਮੰਚੀ ਲੋੜਾਂ ਅਨੁਸਾਰ ਲਿਖਿਆ ਹੈ। ਇਹਨਾ ਨਾਟਕਾਂ ਨੂੰ ਪੇਸ਼ ਕਰਨ ਲਈ ਨਾਟ ਨਿਰਦੇਸ਼ਕ ਹਮੇਸ਼ਾਂ ਕਲਪਨਾ ਕਰਦਾ ਰਹਿੰਦਾ ਹੈ ਕਿ ਨਾਟਕ ਵਿਚ ਸਿੰਬਲ ਕਿਵੇਂ ਦਿੱਤੇ ਜਾਣ, ਜਿਸ ਨਾਲ ਨਾਟਕਕਾਰ ਦੇ ਲਿਖੇ ਸ਼ਬਦਾਂ ਨੂੰ ਹੋਰ ਗੂੜ੍ਹੇ ਅਰਥ ਮਿਲ ਸਕਣ। ਹਾਲਾਂਕਿ ਧਰਮ ਗੁਰੂ ਨਾਟਕ ਦੀ ਪੇਸ਼ਕਾਰੀ ਵਿਚ ਮੈਂ ਕ੍ਰਿਸ਼ਨ ਨਾਟਕ ਦੀ ਪੇਸ਼ਕਾਰੀ ਜਿੰਨੀਆਂ ਨਾਟਕੀ ਜੁਗਤਾਂ ਨਹੀਂ ਵਰਤੀਆਂ, ਕਿਉਂਕਿ ਇਸ ਨਾਟਕ ਦਾ ਵਿਸ਼ਾ, ਪਾਤਰਾਂ ਦੀ ਨਾਟਕੀ ਟੈਂਕਰ, ਨਾਟਕ ਦੇ ਡਾਇਲਾਗ, ਗੀਤ ਬਹੁਤ ਹੀ ਜ਼ਬਰਦਸਤ ਲਿਖੇ ਗਏ ਨੇ । ਵੈਸੇ ਵੀ ਹਰ ਨਾਟਕ ਦੀ ਡਿਮਾਂਡ ਹੁੰਦੀ ਹੈ ਕਿ ਉਸ ਵਿਚ ਥੀਏਟਰ ਕਿੰਨਾ ਕੁ ਭਰਿਆ ਜਾਏ, ਉਸ ਵਿਚ ਨਾਟਕੀ ਜੁਗਤਾਂ