Back ArrowLogo
Info
Profile

ਕੁਝ ਸਮੇਂ ਬਾਅਦ ਅਸਰਾ ਨਾਲ ਹੋਏ ਇਕ ਯੁੱਧ ਵਿਚ ਇੰਦਰ ਦੀ ਸਹਾਇਤਾ ਕਰਕੇ ਵਾਪਸ ਮੁੜਦਾ ਹੋਇਆ ਮਾਰੀਚ ਰਿਸੀ ਦੇ ਆਸ਼ਰਮ ਵਿਚ ਪਹੁੰਚਦਾ ਹੈ ਤਾਂ ਉਹਦਾ ਅਤੇ ਸਕੁੰਤਲਾ ਦਾ ਮੇਲ ਹੁੰਦਾ ਹੈ।

ਪੁਰਾਣ ਸਾਹਿਤ ਦੀ ਕਥਾ ਅਤੇ ਕਾਲੀਦਾਸ ਦੇ ਸਕੁੰਤਲਾ ਨਾਟਕ ਦੀ ਇਸ ਉਦਾਹਰਣ ਤੋਂ ਸਪਸਟ ਹੋ ਜਾਂਦਾ ਹੈ ਕਿ ਪੁਰਾਣ-ਸਾਹਿਤ ਦੀਆ ਕਥਾਵਾਂ ਰਿਵਾਇਤੀ ਹੁੰਦੀਆ ਹਨ। ਇਹਨਾਂ ਨੂੰ ਕਲਾਤਮਕ ਕਥਾਵਸਤੂ ਦਾ ਜਾਮਾ ਪਹਿਨਾਉਣ ਵਾਸਤੇ ਇਹਨਾਂ ਦਾ ਰੂਪਾਤਰਣ ਕਰਨਾ ਜਰੂਰੀ ਹੈ। ਸਵਰਾਜਬੀਰ ਨੇ ਵੀ ਅਯੁਧਿਆ ਦੇ ਰਾਜਕੁਮਾਰ ਸੱਤਿਆਵਤ ਦੀ ਪੌਰਾਣਿਕ ਕਥਾ ਨੂੰ ਅਰਥ-ਪੂਰਨ ਤੇ ਕਲਾਤਮਕ ਬਨਾਉਣ ਵਾਸਤੇ ਇਸ ਦਾ ਰੂਪਾਤਰਣ ਕੀਤਾ ਹੈ । ਇਸ ਦੇ ਕਈ ਐਸ ਅਤੇ ਪ੍ਰਸੰਗ ਛੱਡ ਦਿੱਤੇ ਹਨ ਅਤੇ ਕਈ ਐਸ਼ ਅਤੇ ਪ੍ਰਸੰਗ ਇਸ ਨਾਲ ਜੋੜ ਦਿੱਤੇ ਹਨ। ਕਈ ਨਵੀਆ ਘਟਨਾਵਾਂ ਦੀ ਸ੍ਰਿਸਟੀ ਵੀ ਕੀਤੀ ਹੈ।

ਧਰਮ ਗੁਰੂ ਨਾਟਕ ਦਾ ਥੀਮ ਹੈ, ਬੰਦੇ ਦਾ ਧਰਮ ਅਤੇ ਬੰਦੇ ਦਾ ਕਰਮ। ਸਵਰਾਜਬੀਰ ਨੇ ਰਾਜਕੁਮਾਰ ਸੱਤਿਆਵਤ ਦੀ ਕਹਾਣੀ ਵਿਚ ਉਹੀ ਪ੍ਰਸੰਗ ਅਤੇ ਘਟਨਾਵਾਂ ਲਈਆ ਹਨ, ਜੋ ਉਸ ਦੇ ਥੀਮ ਨਾਲ ਸੰਬੰਧ ਰੱਖਦੀਆ ਹਨ। ਜਿਹੜੇ ਪ੍ਰਸੰਗ ਅਤੇ ਘਟਨਾਵਾਂ ਨਾਟਕ ਦੇ ਥੀਮ ਨਾਲ ਸੰਬੰਧ ਨਹੀ ਰੱਖਦੀਆ, ਉਹ ਉਸਨੇ ਛੱਡ ਦਿੱਤੀਆ ਹਨ। ਉਦਾਹਰਣ ਵਜੇ ਸੱਤਿਆਵਤ ਦੇ ਸਵਰਗ ਜਾਣ ਦੀ ਅਤੇ ਉਸਦੇ ਉਥੇ ਕੱਢੇ ਜਾਣ ਦੀ ਕਹਾਣੀ ਦਾ ਪੂਰਾ ਪ੍ਰਸੰਗ ਉਸਨੇ ਆਪਣੇ ਨਾਟਕ ਧਰਮ ਗੁਰੂ ਦੀ ਕਥਾਵਸਤੂ ਦਾ ਹਿੱਸਾ ਨਹੀ ਬਣਾਇਆ। ਉਸਨੇ ਆਪਣੀ ਥੀਮ ਨੂੰ ਉਭਾਰਨ ਵਾਲੇ ਕਈ ਨਵੇਂ ਪ੍ਰਸੰਗਾਂ ਦੀ ਕਲਪਨਾ ਕੀਤੀ ਹੈ, ਜਿਵੇਂ ਕਿ ਆਪਣੇ ਆਸ਼ਰਮ ਵਿਚ ਧਰਮ ਗੁਰੂ ਵਸਿਸ਼ਠ ਦਾ ਬਾਲਕਾ ਨੂੰ ਪੜ੍ਹਾਉਣਾ ਅਤੇ ਉਨ੍ਹਾਂ ਦੇ ਮਨ ਵਿਚ ਸਵਰਗ ਪ੍ਰਾਪਤ ਕਰਨ ਦੀ ਲਾਲਸਾ ਜਗਾਉਣਾ. ਬ੍ਰਾਹਮਣ ਧੀ ਅਤੇ ਸਤਿਆਵ੍ਰਤ ਦਾ ਆਪਸੀ ਪਿਆਰ, ਰਾਜਕੁਮਾਰ ਸਤਿਆਵ੍ਰਤ ਨੂੰ ਦੰਡ ਦੇਣ ਵਾਸਤੇ ਧਰਮ ਗੁਰੂ ਦਾ ਦੋ ਵਾਰ ਧਰਮ-ਸਭਾ ਬੁਲਾਉਣਾ ਆਦਿ । ਇਨ੍ਹਾਂ ਸੰਰਚਨਾਵਾਂ ਨਾਲ ਕਹਾਣੀ ਨਵੇਂ ਅਰਥ ਗ੍ਰਹਿਣ ਕਰਦੀ ਹੈ।

ਧਰਮ ਗੁਰੂ ਨਾਟਕ ਦੀ ਕਥਾਵਸਤੂ ਦੀ ਰਚਨਾ ਕਿਰਿਆ ਨੂੰ ਦੇਖਦੇ ਹੋਏ ਕਹਿ ਸਕਦੇ ਹਾਂ ਕਿ ਸਵਰਾਜਬੀਰ ਨੇ ਰਚਨਾ-ਪ੍ਰਕਿਰਿਆ ਦਾ ਟਕਸਾਲੀ ਢੰਗ ਅਪਣਾਇਆ ਹੈ।

ਨਵੇਂ ਨਾਟ-ਰੂਪ ਦੀ ਸ਼ੁਰੂਆਤ

ਸਵਰਾਜਬੀਰ ਦੇ ਨਾਟਕ ਧਰਮ ਗੁਰੂ ਦੇ ਨਾਟ-ਰੂਪ ਅਤੇ ਰੰਗਮੰਚ ਬਾਰੇ ਗੱਲ ਕਰਨ ਤੇ ਪਹਿਲਾ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਨਾਟਕ ਅਤੇ ਰੰਗਮੰਚ ਦੀ ਅਮੀਰ ਪਰੰਪਰਾ ਸਾਡੇ ਵਿਰਸੇ ਵਿਚ ਪਈ ਹੋਈ ਹੈ। ਮਹਾਨ ਨਾਟਕਾਰ ਪ੍ਰੇਖਤ ਨੇ ਸਾਡੇ ਵਿਰਸੇ ਵਿਚੋਂ ਹੀ ਕੁਝ ਨਾਟ ਰੂਪ ਨੂ ਲੈ ਕੇ ਆਪਣੇ ਨਾਟਕਾ ਦੀ ਸਿਰਜਣਾ ਕੀਤੀ ਅਤੇ ਆਪਣੇ ਰੰਗਮੰਚ ਦਾ ਨਿਰਮਾਣ ਕੀਤਾ। ਪੰਜਾਬੀ ਨਾਟਕਕਾਰ ਸੁਰੂ ਤੋਂ ਹੀ ਪੱਛਮ ਦੇ ਯਥਾਰਥਵਾਦੀ ਰੰਗਮੰਚ ਨੂੰ ਮਾਡਲ ਬਣਾ ਕੇ ਨਾਟਕਾਂ ਦੀ ਰਚਨਾ ਕਰਦੇ ਰਹੇ ਹਨ। ਆਪਣੇ ਭਾਸ਼ਾ ਦਾ ਰੰਗਮੰਚ ਉਸਾਰਨ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ

9 / 94
Previous
Next