Back ArrowLogo
Info
Profile

ਕੂੜੇ ਕੱਚ ਵਿਹਾਝਣ ਚੜ੍ਹੀਏ, ਵੇਚ ਪੱਲਿਓਂ ਸੁੱਚਾ ਲਾਲ।

ਲਖ ਲਾਹਨਤ ਉਸ ਜੀਵੇ 'ਤੇ ਜੇ ਧਰਮ ਨ ਨਿਭਿਆ ਆਪਣੇ ਨਾਲ।

ਰਾਈ ਵਧੇ ਨ ਤਿਲ ਭਰ ਘਟੇ, ਜੋ ਕੁਝ ਲਿਖ ਛੱਡਿਆ ਕਰਤਾਰ।

ਧਰਮਤ ਜਾਂ ਕਿਸ ਜੀਵਨ ਹਿਤ? ਜਿਹ ਪਲ ਭਰ ਦਾ ਨਹੀਂ ਹੈ ਇਤਬਾਰ।

ਕੂੜੇ ਜਗ ਦੀ ਆਸ ਪਰ, ਸਦ ਸੰਗੀ ਧਰਮ ਨ ਤਜਿਆ ਜਾਇ।

ਜਿਸ ਦਰਗਾਹੇ ਨੰਗੇ ਜਾਣਾ, ਓਥੇ ਹੋਸੀ ਧਰਮ ਸਹਾਇ।

ਥਾਪੀ ਦੇ ਸੰਤੋਸ਼ ਕਰੋ ਅਰ, ਚੱਲਣ ਦਿਓ ਨ ਪਾਓ ਰੋਕ।

ਸਦਕੇ ਕਰਕੇ ਜਿੰਦ ਜਵਾਨੀ, ਧਰਮ ਬਚਾਵਾਂ ਛਾਤੀ ਠੋਕ।

ਜਿਸ ਦਾਤੇ ਨੇ ਦਿੱਤਾ ਸੀ, ਉਸ ਸੱਦ ਬੁਲਾਇਆ ਆਪਣੇ ਪਾਸ।

ਉਸ ਦੀ ਸੌਂਪ ਅਮਾਨ ਸ਼ੁਕਰ ਕਰ, ਰੋ ਰੋ ਕੇ ਨ ਹੋਹੁ ਉਦਾਸ।

ਪੁਤ੍ਰ ਪਿਆਰਾ ਪੈਧਾ ਜਾਏ, ਸਾਈਂ ਸੱਚੇ ਦੇ ਦਰਬਾਰ।

ਧੀਰਜ ਨਾਲ ਮੰਨ ਕੇ ਭਾਣਾ, ਹੋਵੋ ਉਸ ਦੇ ਸ਼ੁਕਰ ਗੁਜ਼ਾਰ।

ਨਾਰੀ ਦਾ ਪ੍ਰਿਤਪਾਲਕ ਸਾਈਂ, ਆਪ ਕਰੇਗਾ ਉਸ ਦੀ ਸਾਰ।

ਜਿਸ ਮਾਲਕ ਨੇ ਪੈਦਾ ਕੀਤਾ, ਉਸ ਨੂੰ ਸਾਰੇ ਫਿਕਰ ਵਿਚਾਰ।

 

ਧਰਮੀ ਜੀ ਦੀ ਚਲਾਣੇ ਦੀ ਤਿਆਰੀ

ਸਮਾਧਾਨ ਕਰ ਮਾਤ ਪਿਤਾ ਦਾ, ਚੱਲੇ ਬੀਰ ਹਕੀਕਤ ਰਾਇ।

ਧਰਮ ਪੁਰੋਂ ਕੁਰਬਾਨ ਹੋਣ ਨੂੰ, ਕਤਲਗਾਹ ਵਿਚ ਪਹੁਤੇ ਆਇ।

ਮਾਤ ਪਿਤਾ ਵਿਰਲਾਪ ਕਰੇ ਅਰ, ਰੋਵੇ ਖੜਾ ਸਗਲ ਪਰਵਾਰ।

ਅਣ ਮੁਕਲਾਈ ਨਾਰੀ ਰੋਵੇ, ਹਾੜੇ ਪਾਵੇ ਢਾਹੀਂ ਮਾਰ।

ਪੱਥਰ ਢਲ ਢਲ ਪਾਣੀ ਹੋਵਣ, ਅੱਖਾਂ ਲਾਵਨ ਛਹਿਬਰ ਤਾਰ।

ਪਰ ਧਰਮੀ ਦਾ ਅਚੱਲ ਹਿਰਦਾ, ਪਰਬਤ ਸਮ ਨਿਹਚਲ ਰਿਹਾ ਤਿਆਰ।

ਬੈਠ ਗਏ ਏਕਾਂਤ ਸੁਰਤ ਕਰ, ਲਿਵ ਲੀਤੀ ਈਸ਼ਰ ਵਿਚ ਜੋੜ।

ਆਤਮ ਰਸ ਵਿਚ ਮਗਨ ਹੋ ਗਏ, ਦੁਨੀਆਂ ਦੇ ਬੰਧਨ ਨੂੰ ਤੋੜ।

ਗਰਦਨ ਨਾਲ ਇਸ਼ਾਰਾ ਕੀਤਾ, ਕਾਤਲ ! ਫੜ ਝਬਦੇ ਤਲਵਾਰ।

ਨਾਸ਼ਮਾਨ ਜਗ ਤਿਆਗ ਪਹੁੰਚੀਏ, ਪਰਮ ਪਿਤਾ ਦੀ ਸ਼ਰਨ ਮਝਾਰ।

ਪਾ ਆਗਿਆ ਧਰਮੀ ਦੀ ਕਾਤਲ, ਗਰਦਨ ਉਪਰ ਕੀਤਾ ਵਾਰ।

ਪੰਛੀ ਨਿਕਲ ਅਕਾਸ਼ੀ ਚੜ੍ਹਿਆ, ਧੁਨ ਨਿਕਲੀ ਕਰ ਜੈ ਜੈ ਕਾਰ।

ਛਾਤੀ ਫਟੀ ਭੂਮਿ ਦੀ ਨਿਕਲੀ, ਅੱਖਾਂ ਤੋਂ ਲੋਹੂ ਦੀ ਧਾਰ।

ਮਾਤਮ ਵਰਤ ਗਿਆ ਦੁਨੀਆਂ ਵਿਚ, ਹੋਵਣ ਲੱਗੀ ਹਾਹਾਕਾਰ।

164 / 173
Previous
Next