

ਦੋਹਿਰਾ॥
ਸ਼ਰਮ ਧਰਮ ਦੀ ਰੱਖ ਕੇ ਜਾਨ ਆਪਣੀ ਵਾਰ।
ਚਾਨਣ ਕਰਨ ਅਕਾਸ਼ ਵਿਚ ਪਹੁੰਚੇ ਤੇਗਾਂ ਮਾਰ।
ਅਸੀਸ ਤੇ ਪ੍ਰੇਮ ਸੰਦੇਸ਼ਾ
ਸਾਚ ਕਹੋਂ ਸੁਨ ਲੇਹੁ ਸਭੈ,
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥
ਝੂਠ ਨੂੰ ਛੱਡ ਕੇ
ਮੈਂ ਮੇਰੀ ਦੇ ਤਯਾਗਣ ਤੇ ਸੱਚ ਪ੍ਰਗਟਾਉਣ ਲਈ
ਜਾਨਣੇ ਦਾ ਕੇਂਦਰ
ਧਰਮ ਤੇ ਸਿੱਖੀ ਕੀ ਚੀਜ਼ ਹੈ ਤੇ ਆਪਸ ਵਿਚ ਇਹਨਾਂ ਦਾ ਕਿੰਨਾ ਕੁ ਪਿਆਰ ਹੋਣਾ ਚਾਹੀਦਾ ਹੈ, ਦੂਜੇ ਪਾਸੇ ਮਦ ਮਤਸਰ ਤੇ ਵੈਰ ਈਰਖਾ ਕੀ ਮਲੀਨ ਚੀਜ਼ਾਂ ਹਨ. ਉਹਨਾਂ ਦੀਆਂ ਜੀਉਂਦੀਆਂ ਜਾਗਦੀਆਂ ਮੂਰਤੀਆਂ ਦੇ ਪੂਰਨੇ ਪਿਛਲੇ ਪਤ੍ਰਿਆਂ ਵਿਚ ਆਪ ਪੜ੍ਹ ਹੀ ਆਏ ਹੋ।
ਆਪ ਹੱਛੀ ਤਰ੍ਹਾਂ ਜਾਣਦੇ ਹੋ ਕਿ ਇਕ ਪੈਸਾ ਵੀ ਕੋਈ ਨਹੀਂ ਦੇਣਾ ਚਾਹੁੰਦਾ ਜਦ ਤਕ ਕਿ ਵਧੀਕ ਦੀ ਆਸ਼ਾ ਨਾ ਰੱਖ ਲਵੇ ਪਰ ਇਹ ਜਿੰਦਾਂ ਹੂਲਣੀਆਂ ਤੇ 'ਸੀ' ਨਾ ਕਰਨੀ ਸਿਰਫ਼ ਧਰਮ ਦਾ ਸਨੇਹ ਤੇ ਅਤੁੱਟ ਵਿਸ਼ਵਾਸ ਹੈ ਜੋ ਆਪਾ ਮੇਟ ਕੇ ਪਰਮ ਜੋਤ ਵਿੱਚ ਲੈ ਹੋ ਜਾਣ ਦੀ ਲਾਲਸਾ ਹੀ ਕਰ ਸਕਦੀ ਹੈ। ਕੋਈ ਸੰਸਾਰੀ ਬਲ ਜਾਂ ਲਾਲਚ ਅਜੇਹੇ ਖਿੜੇ ਮੱਥੇ ਸੀਸ ਦੇਣ ਵਾਲੇ ਧਰਮਬੀਰ ਨਹੀਂ ਪੈਦਾ ਕਰ ਸਕਦਾ। ਵੇਖ ਲਵੋ, ਮਾਮੂਲੀ ਗੱਲ, ਚਿੰਤਾ ਜਾਂ ਫ਼ਿਕਰ ਵੀ ਕੋਈ ਨਿੱਕਾ ਜੇਹਾ ਰੋਗ ਹੀ ਕਿਸ ਤਰ੍ਹਾਂ ਜਾਨ ਸੁਕਾ ਦੇਂਦਾ ਹੈ, ਧਰਮ ਦੀ ਆਣ ਕੈਸੀ ਹੈ।
ਚੱਕ੍ਰਵਰਤੀ ਮਹਾਰਾਜਾ ਯੁਧਿਸ਼ਟਰ ਆਪਣੀ ਧਰਮ ਪਤਨੀ ਮਹਾਰਾਣੀ ਦ੍ਰੋਪਦੀ ਦਾ ਕੈਰਵ ਸਭਾ ਵਿਚ ਨਗਨ ਕੀਤੇ ਜਾਣ ਦੇ ਮਲੀਨ ਕਾਰੇ ਨੂੰ ਗੰਭੀਰਤਾ ਨਾਲ ਸਹਾਰ ਲਿਆ ਤੇ ਆਪਣੇ ਬਲੀ ਭਰਾਵਾਂ ਦੇ ਰੋਸ ਭਰੇ ਸੰਕੇਤ ਵੀ ਨਾ ਮੰਨੇ ਪਰ ਕੀਤੇ ਹੋਏ ਬਚਨ ਨੂੰ ਨਾ ਉਲੰਘਿਆ ਤੇ ਧਰਮ ਭਾਵ ਦੀ ਦ੍ਰਿੜਤਾ ਦਰਸਾਈ। ਇਸ ਤੋਂ ਸਿੱਧ ਹੁੰਦਾ ਹੈ ਕਿ ਅਜੇਹੀ ਅਣਖ ਚੋਭਣ ਵਾਲੀ ਦਸ਼ਾ 'ਤੇ ਵੀ ਪਹੁੰਚ ਕੇ ਕੋਈ ਖਾਸ ਅਦੁੱਤੀ ਅਨੰਦ ਸੀ ਕਿ ਜਿਸ ਦੀ ਮੌਜ ਨੇ ਚੁੱਪ ਕਰਾਈ ਰੱਖਿਆ, ਇਹ ਸਹਾਰਾ ਸਿਰਫ਼ ਧਰਮ 'ਤੇ ਦ੍ਰਿੜ੍ਹ ਵਿਸ਼ਵਾਸ ਦਾ ਹੀ ਫਲ ਸੀ।
ਧਰਮ ਪਾਲਣ ਦਾ ਸੁਖ ਸਿਰਫ਼ ਧਰਮੀ ਹੀ ਜਾਣ ਸਕਦੇ ਹਨ, ਸੰਸਾਰੀ ਜੀਵ ਜੋ ਮਾਇਆ ਦੇ ਦਾਸ ਹਨ, ਧਰਮ ਦੀ ਉਚੇਰੀ ਵਰਤਣ ਉਹਨਾਂ ਦੀ ਪਹੁੰਚ ਤੋਂ ਪਰੇ