ਰਿਹਾ ਹੈ। ਧਨੀ ਰਾਮ ਚਾਤ੍ਰਿਕ ਦੀ ਕਵਿਤਾ ਨੇ ਇਸ ਪਿੰਡ ਦਾ ਨਾਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਹੋਰ ਵੀ ਚਮਕਾ ਦਿੱਤਾ। ਧਨੀ ਰਾਮ ਨੇ ਗੁਰਮੁਖੀ ਅਤੇ ਲੰਡੇ ਤਾਂ ਆਪਣੇ ਪਿਤਾ ਜੀ ਕੋਲੋਂ ਸਿੱਖੇ ਅਤੇ ਉਰਦੂ ਦੀ ਪੜ੍ਹਾਈ ਪਿੰਡ ਲੋਪੋਕੇ ਦੇ ਮਦਰੱਸੇ ਵਿਚ ਕੀਤੀ, ਜਿੱਥੇ ਉਹ ਆਪਣੇ ਮਾਤਾ ਪਿਤਾ ਨਾਲ ਡੇਢ ਸਾਲ ਦੀ ਉਮਰ ਵਿਚ ਹੀ ਆ ਗਿਆ ਸੀ। ਦੇਵਨਾਗਰੀ ਵੀ ਘਰ ਵਿਚ ਪੜ੍ਹ ਲਈ ਅਤੇ ਅੰਗ੍ਰੇਜ਼ੀ ਉਸ ਨੇ ਅੰਮ੍ਰਿਤਸਰ ਆ ਕੇ ਪੜ੍ਹੀ। ਬੱਚੇ ਧਨੀ ਰਾਮ ਨੂੰ ਉਸ ਦਾ ਚਾਚਾ ਮੋਢੇ 'ਤੇ ਚੁੱਕ ਕੇ ਰਾਸਾਂ ਤਮਾਸ਼ਿਆਂ, ਮੇਲਿਆਂ, ਛਿੰਜਾਂ ਅਤੇ ਦੇਵੀ ਦੇ ਜਗਰਾਤਿਆਂ ਵਿਚ ਲਈ ਫਿਰਦਾ ਰਿਹਾ, ਜਿੱਥੋਂ ਉਸ ਦੇ ਬਾਲ ਮਨ ਨੇ ਕਵਿਤਾ ਦੀ ਲਯ ਤੇ ਰਾਗਾਂ ਦੇ ਸਵਰ ਤਾਲ ਦੀ ਸੂਝ ਆਪਣੇ ਅੰਦਰ ਵਸਾ ਲਈ।
੧੫ ਕੁ ਸਾਲ ਦੀ ਉਮਰ ਵਿਚ ਵਸੀਕਾ (ਅਰਜ਼ੀ) ਨਵੀਸੀ ਦਾ ਕੰਮ ਵੀ ਸ਼ੁਰੂ ਕੀਤਾ। ਫੇਰ ਛੇਤੀ ਹੀ ਅੰਮ੍ਰਿਤਸਰ ਆ ਕੇ ਭਾਈ ਵੀਰ ਸਿੰਘ ਦੀ ਦੇਖ-ਰੇਖ ਹੇਠ ਕੰਮ ਅਰੰਭਿਆ। ਪੰਜ-ਛੇ ਮਹੀਨੇ ਉਥੇ ਪੰਜਾਬੀ ਪੁਸਤਕਾਂ ਦੀ ਕਾਪੀ ਨਵੀਸੀ ਸਿੱਖੀ। ਉਸ ਸਮੇਂ ਕਿਤਾਬਾਂ ਪੱਥਰ ਦੇ ਛਾਪੇ ਰਾਹੀਂ ਤਿਆਰ ਕੀਤੀਆਂ ਜਾਂਦੀਆਂ ਸਨ। ਉਸ ਲਈ ਕਾਪੀ ਲਿਖਣ ਵਾਲੇ ਕਾਪੀ ਨਵੀਸਾਂ ਦੀ ਲੋੜ ਹੁੰਦੀ ਸੀ। ਗੁਰਮੁਖੀ ਟਾਈਪ ਬਣਨ ਤੋਂ ਪਹਿਲਾਂ ਪੁਸਤਕਾਂ ਇਸੇ ਢੰਗ ਨਾਲ ਛਾਪੀਆਂ ਜਾਂਦੀਆਂ। ਧਨੀ ਰਾਮ ਵਜ਼ੀਰ ਹਿੰਦ ਪ੍ਰੈਸ ਵਿਚ ਕਾਪੀ ਲਿਖਣ ਦਾ ਕੰਮ ਕਰਦਾ ਰਿਹਾ। ਪਹਿਲੀਆਂ ਪੁਸਤਕਾਂ, ੧੮੯੮ ਵਿੱਚ, ਨਾਭਾ ਜੀ ਦੀ ਭਗਤ ਮਾਲਾ ਅਤੇ ਭਾਈ ਵੀਰ ਸਿੰਘ ਜੀ ਦੀ ਲਿਖਤ ਸੁੰਦ੍ਰੀ, ਬਿਜੈ ਸਿੰਘ, ਸਤਵੰਤ ਕੌਰ ਛਪੀਆਂ।
੧੮੯੯ ਵਿਚ ਜਦੋਂ ਖ਼ਾਲਸਾ ਸਮਾਚਾਰ ਪੱਤਰ ਨਿਕਲਣਾ ਅਰੰਭ ਹੋਇਆ ਤਾਂ ਧਨੀ ਰਾਮ ‘ਹਰਿ ਧਨੀ' ਦੇ ਨਾਂ ਹੇਠ ਇਸ ਪੱਤਰ ਲਈ ਨੀਤੀ ਬਚਨ ਤੇ ਹੋਰ ਲਿਖਤਾਂ ਲਿਖਦਾ ਰਿਹਾ। ੧੯੦੫ ਤੇ ੧੯੦੬ ਵਿਚ 'ਭਰਥਰੀ ਹਰੀ' ਤੇ 'ਨਲ ਦਮਯੰਤੀ' ਕਿੱਸੇ ਲਿਖੇ ਜੋ ਚੰਗੇ ਮਕਬੂਲ ਹੋਏ। ਇਹ ਕਿੱਸੇ ਅਤੇ ਕੁਝ ਹੋਰ ਪੁਸਤਕਾਂ ਸ੍ਰ: ਅਮਰ ਸਿੰਘ, 'ਵਾਸੂ' ਦੇ ਮਾਡਲ ਪ੍ਰੈਸ ਲਾਹੌਰ ਤੋਂ ਛਾਪੀਆਂ ਜਿਨ੍ਹਾਂ ਵਿੱਚ ਇੱਕ ਇਹ 'ਧਰਮ ਬੀਰ' ਪੁਸਤਕ ਸੀ।
ਗੁਰਪੁਰਬਾਂ ਸਮੇਂ ਅਖਬਾਰਾਂ ਤੇ ਮਾਸਿਕ ਪੱਤਰਾਂ ਲਈ ਚਾਤ੍ਰਿਕ ਜੀ ਕਵਿਤਾਵਾਂ ਲਿਖਦੇ ਰਹੇ, ਜੋ ਲੋਕਾਂ ਨੇ ਬਹੁਤ ਹੀ ਪਸੰਦ ਕੀਤੀਆਂ।
'ਧਰਮ ਬੀਰ' ਨਾਂ ਦਾ ਸੰਗ੍ਰਹਿ ੧੯੧੨ ਵਿਚ ਛਪਿਆ। ਕਵੀ ਜੀ ਨੇ ਇਹ ਇਤਿਹਾਸਕ ਪ੍ਰਸੰਗ ਨਿਸ਼ਕਾਮਤਾ ਨਾਲ ਲਿਖੇ ਸਨ, ਨਾਮ ਦੀ ਮਸ਼ਹੂਰੀ ਨੂੰ ਸਾਹਮਣੇ ਰੱਖ ਕੇ ਨਹੀਂ। ਇਸ ਲਈ ਉਨ੍ਹਾਂ ਇਸ ਪੁਸਤਕ ਉੱਤੇ ਆਪਣਾ ਅਤਾ-ਪਤਾ ਵੀ