ਨਹੀਂ ਦਿੱਤਾ ਸੀ।
ਧਨੀ ਰਾਮ ਚਾਤ੍ਰਿਕ ਦਾ ਰਚਨਾ ਕਾਲ ੧੯੦੩ ਤੋਂ ਅਰੰਭ ਹੋ ਜਾਂਦਾ ਹੈ, ਜੋ ਨੀਤੀ ਬਚਨਾਂ ਕਿੱਸਿਆਂ ਅਤੇ ਪ੍ਰਸੰਗਾਂ ਤੋਂ ਚਲ ਕੇ ਪ੍ਰਸਿੱਧ ਹੋਣ ਵਾਲੀਆਂ ਕਵਿਤਾਵਾਂ ਤੱਕ ਪੁੱਜਦਾ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਿੱਕੀਆਂ ਕਵਿਤਾਵਾਂ, ਰੁਬਾਈਆਂ ਦੇ ਰੂਪ ਵਿਚ ਵੀ ਲਿਖੀਆਂ, ਉੱਘੀਆਂ ਕਵਿਤਾਵਾਂ 'ਰਾਧਾ ਸੰਦੇਸ਼' ਅਤੇ 'ਮੇਲੇ ਵਿੱਚ ਜੱਟ' ਆਦਿ ਨੇ ਚੰਗੀ ਪ੍ਰਸਿੱਧੀ ਖੱਟੀ। ਸਾਹਿਤ ਦੇ ਪਿੜ ਵਿਚ ੧੯੩੧ ਵਿਚ 'ਚੰਦਨ ਵਾੜੀ' ਸੁੰਦਰ ਛਾਪ ਕੇ ਦਾਖਲ ਹੋਏ, ਫਿਰ 'ਕੇਸਰ ਕਿਆਰੀ' ੧੯੪੦, 'ਨਵਾਂ ਜਹਾਨ' ੧੯੪੨, 'ਨੂਰਜਹਾਂ ਬਾਦਸ਼ਾਹ ੧੯੪੪ ਵਿਚ ਅਤੇ 'ਸੂਫ਼ੀ ਖਾਨਾ' ਉਮਰ ਦੇ ਆਖ਼ਰੀ ਸਾਲਾਂ ਵਿਚ ਛਪਵਾਈਆਂ ਗਈਆਂ।
'ਚਾਤ੍ਰਿਕ ਅਭਿਨੰਦਨ ਗ੍ਰੰਥ' ਵਿਚ ਆਪ ਆਪਣੀ ਜੀਵਨੀ ਲਿਖਦੇ ਹੋਏ ਦਸਦੇ ਹਨ ਕਿ ਸਧਾਰਨ ਪੰਜਾਬੀ ਕਵਿਤਾਵਾਂ ਰਾਹੀਂ ਸਿੱਖ ਇਤਿਹਾਸ ਲਿਖਣ ਵੱਲ ਵੀਹਵੀਂ ਸਦੀ ਦੇ ਆਰੰਭ ਵਿਚ ਪਹਿਲੇ ਗਿਆਨੀ ਜੋਧ ਸਿੰਘ ਲਾਹੌਰੀ (੧੮੬੭- ੧੯੦੭) ਨੇ ਕਲਗੀਧਰ ਹੁਲਾਸ, ਨਿਰੰਕਾਰੀ ਹੁਲਾਸ, ਸ਼ਹੀਦ ਹੁਲਾਸ, ਖੜਗਧਾਰੀ ਹੁਲਾਸ ਆਦਿ ਪ੍ਰਸੰਗ ਲਿਖ ਕੇ ਨਵੀਂ ਪਰੰਪਰਾ ਦਾ ਆਰੰਭ ਕੀਤਾ ਸੀ। ੧੯੧੧ ਵਿਚ ਕਲਗੀਧਰ ਹੁਲਾਸ ਦੀ ਨੌਵੀਂ ਛਾਪ ਪ੍ਰਕਾਸ਼ਿਤ ਹੋਈ। ਇਸ ਪਿਛੋਂ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ (੧੮੮੨-੧੯੫੨) ਨੇ ਅਜੀਤ ਖਾਲਸਾ, ਨਿਰੰਕਾਰੀ ਜੋਤ, ਦਾਤਾਰੀ ਜੋਤ, ਦਸਮੇਸ਼ ਪ੍ਰਕਾਸ਼, ਆਦਿ ਰਾਹੀਂ ਬਹੁਤ ਸਾਰਾ ਸਿੱਖ ਇਤਿਹਾਸ ਸੰਗਤਾਂ ਦੀ ਨਜ਼ਰ ਕੀਤਾ।
ਧਨੀ ਰਾਮ ਚਾਤ੍ਰਿਕ ਨੇ ਸਿੱਖ ਇਤਿਹਾਸ ਨੂੰ ਆਪਣਾ ਕਰਮ ਖੇਤਰ ਬਣਾਇਆ ਅਤੇ ਸਿੱਖ ਸ਼ਹੀਦਾਂ ਦੇ ਸਾਕਿਆਂ ਨੂੰ ਲਿਖ ਕੇ ਆਪਣੀ ਕਾਵਿ ਪ੍ਰਤਿਭਾ ਰਾਹੀਂ ਪ੍ਰਸਿੱਧੀ ਹਾਸਲ ਕੀਤੀ।
ਉਨ੍ਹਾਂ ਦੀ ਸਿੱਖ ਸ਼ਹੀਦਾਂ ਬਾਰੇ ਲਿਖੀ ਪੁਸਤਕ ਤੋਂ ਇਲਾਵਾ ਸਿੱਖ ਧਰਮ ਬਾਰੇ ਅਨੇਕਾਂ ਕਵਿਤਾਵਾਂ ਹੋਰ ਹਨ, ਜਿਨ੍ਹਾਂ ਵਿਚੋਂ ਇੱਕ ਕਵਿਤਾ, ਖਾਲਸਾ ਜੀ ਦੇ ਵੈਸਾਖੀ ਪੁਰਬ ਨਾਲ ਸਬੰਧਤ ਹੈ। ਇਹ ਕਵਿਤਾ, ਇਸ ਵੇਲੇ ਮਹਾਂ ਪੁਰਬ ਦੇ ਸਮੇਂ ਇਸ ਪੁਸਤਕ ਦੀ ਭੂਮਿਕਾ ਨਾਲ ਸਬੰਧਤ ਕੀਤੀ ਜਾਂਦੀ ਹੈ ਜਿਸ ਵਿਚ ਤਿੰਨ ਸੌ ਸਾਲ ਪਹਿਲਾਂ ਦੀ ਵੈਸਾਖੀ ਦਾ ਰੰਗ ਤੇ ਖਾਲਸਈ ਰੂਹ ਦੇ ਝਲਕਾਰੇ ਰੂਪਮਾਨ ਕੀਤੇ ਹਨ।
੪ ਦਸੰਬਰ ੧੯੯੮ ਗੁਰਦਿੱਤ ਸਿੰਘ, ਗਿਆਨੀ