Back ArrowLogo
Info
Profile

ਬੇਨਤੀ

ਧਰਮ ਕਰੇ ਸੁਭ ਜਨਮ, ਧਰਮ ਤੇ ਰੂਪਹਿ ਪੈਯੈ॥

ਧਰਮ ਕਰੇ ਧਨ ਧਾਮ, ਧਰਮ ਤੇ ਰਾਜ ਸੁਹੈਯੈ॥                   (ਸ੍ਰੀ ਗੁਰੂ ਗੋਬਿੰਦ ਸਿੰਘ ਜੀ)

ਸ੍ਰੀ ਗੁਰੂ ਮਹਾਰਾਜ ਜੀ ਦੀ ਆਗਿਆ ਹੈ :

ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥

ਮਾਲਕ ਨਾਲ ਹੁਕਮ ਨਹੀਂ ਚੱਲਦਾ, ਅਰਜ਼ ਬੇਨਤੀ ਹੀ ਕਰਨੀ ਜੋਗ ਹੈ, ਸੋ ਏਸ ਹੁਕਮ ਵੱਲ ਸਭ ਪ੍ਰਾਣੀ ਮਾਤਰ, ਖਾਸ ਕਰਕੇ ਸਿੱਖਾਂ ਦਾ ਖਿਆਲ ਦਿਲਾ ਕੇ ਸਨਿਮਰ ਪ੍ਰਾਰਥਨਾ ਹੈ ਕਿ ਅੱਜ ਕੱਲ੍ਹ ਦੇ ਕਥਨੀ ਦੇ ਸੂਰੇ, ਪਰ ਕਰਨੀ ਦੇ ਊਰੇ, ਸੁਆਰਥੀ ਟਾਹਰਾਂ ਮਾਰਨ ਵਾਲੇ ਕ੍ਰਿਤਘਨਾਂ ਤੋਂ ਨਿਰੋਲ ਬਚੇ ਰਹਿਣ।

ਹੁਣ ਜ਼ਰਾ ਪਿਛਲੇਰੇ ਇਤਿਹਾਸ ਵੱਲ ਨਜ਼ਰ ਮਾਰੋ, ਬ੍ਰਾਹਮਣੀ ਰਾਜ ਵਿਚ ਬ੍ਰਾਹਮਣਾਂ ਦਾ ਜ਼ੋਰ, ਪਰਸਰਾਮ ਦਾ ਖੱਤ੍ਰੀਆਂ ਨੂੰ ਨਿਰਮੂਲ ਕਰਨ ਵਾਲਾ ਬੱਜਰ ਕੁਹਾੜਾ ਚਲਦਾ ਸੀ, ਕੈਰਵ ਪਾਂਡਵ ਭਰਾ ਭਰਾ ਲੜ ਮੋਏ, ਮੁਸਲਮਾਨਾਂ ਦੇ ਰਾਜ ਕਰਮਚਾਰੀਆਂ ਦੀ ਅਨੀਤੀ, ਅੱਤਿਆਚਾਰ ਤੇ ਧਿੰਗੋਜ਼ੋਰੀ, ਦੂਜਿਆਂ ਨੂੰ ਧਰਮ ਦੀ ਆੜ ਵਿਚ ਆਪਣਾ ਮਤ ਵਧਾਉਣ ਲਈ ਕਹਿਰ ਤੇ ਜ਼ੁਲਮ ਦੀ ਨੈ ਚਲਾਉਣ ਦਾ ਜਤਨ ਕਰਨਾ, ਇਸੇ ਤਰ੍ਹਾਂ ਅਨੇਕ ਅੱਤਿਆਚਾਰ ਗਰੀਬ ਜੀ-ਭਿਆਣੀ ਪਰਜਾ ਦੇ ਸਿਰ 'ਤੇ ਵਰਤਣੇ, ਵਿਦਿਆ ਦਾ ਇਹ ਹਾਲ ਕਿ ਖਾਸ ਇਕ ਮੁਗ਼ਲ ਬਾਦਸ਼ਾਹ ਕਿੰਨਾ ਚਿਰ ਜੰਗਲਾਂ ਵਿਚ ਹੀ ਭਟਕਦਾ ਫਿਰਿਆ, ਰਸਤਾ ਨਾ ਲੱਭ ਸਕਿਆ। ਸੋ ਓਸ ਵੇਲੇ ਦੇ ਜ਼ੁਲਮੀ ਜਰਵਾਣਿਆਂ ਦੇ ਪਾਪਾਂ ਦਾ ਕਿੰਚਤਮਾਤ੍ਰ ਹਾਲ ਇਨ੍ਹਾਂ ਪਤ੍ਰਿਆਂ ਵਿਚ ਇਕ ਦਰਦ ਵਾਲਾ ਦਿਲ ਰੱਖਣ ਵਾਲੇ ਵਖਯਾਤ ਕਵੀ ਜੀ ਨੇ ਦੱਸਿਆ ਹੈ:

ਸ੍ਵੈਯਾ॥ ਆਪਦ ਧੈਰਯ ਕੋ ਪਕਰੇ, ਅਰੁ ਸੰਪਦ ਮੈ ਸੁ ਖਿਮਾ ਉਰ ਮਾਹੀ।

ਪੁੰਨ ਨਿਸੰਗ ਕਰੇ ਨ ਡਰੇ, ਪੁਨ ਪਾਪਨ ਤੇ ਸੁ ਡਰੇ ਮਨ ਮਾਹੀ।

ਸੰਘਰ ਮਾਹਿ ਕਰੇ ਭੁਜ ਕੋ ਬਲ, ਪ੍ਰਾਣ ਤਜੇ ਰੁਚਿ ਹੈ ਜਸ ਮਾਹੀ।

ਮਾਨਵ ਮਾਹਿ ਮਹਾਤਮ ਕੇ ਬੁਤ, ਧੰਨ ਵਹੀ ਜਿ ਧਰੇ ਜਗ ਮਾਹੀ॥੭੯॥              (ਭਾਵਰਸਾਂਮ੍ਰਿਤ)

ਅਪਦਾ ਵਿਚ ਧੀਰਜ, ਸੰਪਦਾ ਵੇਲੇ ਖਿਮਾ, ਪੁੰਨਾਂ ਨਾਲ ਪ੍ਰੀਤੀ ਤੇ ਪਾਪਾਂ ਤੋਂ ਖੌਫ, ਜੁੱਧ ਵੇਲੇ ਤੇ ਹਮੇਸ਼ਾਂ ਹੀ ਭਲੇ ਜਸ ਵਾਲੇ ਕਰਮਾਂ ਵਿਚ ਚੁੱਪ ਧਾਰਣੀ: ਅਜਿਹੇ ਭਲੇ ਵਰਤ ਨਿਬਾਹੁਣ ਵਾਲੇ ਆਦਮੀ ਦਾ ਹੀ ਆਉਣਾ ਏਸ ਜਗਤ ਵਿਚ ਸ੍ਰੇਸ਼ਟ ਹੈ।

ਏਸ ਅਥਾਹ ਸੰਸਾਰ ਵਿਚ ਅਨਗਿਣਤ ਸ੍ਰਿਸ਼ਟੀ ਉਪਜਦੀ ਤੇ ਬਿਨਸਦੀ ਹੈ।

9 / 173
Previous
Next