

ਤੇ ਦੁਖ ਬੀ ਦੇਂਦੇ ਹਨ। ਇਸ ਦੇ ਇਸ ਰਵੱਯੇ ਨੂੰ ਬੰਦ ਕਰਨਾ ਬੀ ਪ੍ਰਯਜਨ ਸੀ। ਪਰ ਆਪ ਦੇ ਰਾਹ ਵਿਚ ਕਠਨਤਾ ਸੀ ਬੜੀ ਭਾਰੀ, ਕਿਉਂਕਿ ਸੰਗਤਾਂ ਸਭ ਇਨ੍ਹਾਂ ਦੇ ਹੱਥ ਵਿਚ ਸਨ। ਸਾਧਾਰਣ ਵੀਚਾਰ ਦੱਸਦੀ ਹੈ ਕਿ ਇਨ੍ਹਾਂ ਦੇ ਵਿਗੜਨ ਨਾਲ ਆਮਦਨ ਦੇ ਦਰਵਾਜ਼ੇ ਬੰਦ ਹੋਣ ਦਾ ਭਾਰੀ ਖ਼ਤਰਾ ਹੈ ਸੀ। ਮਸੰਦਾਂ ਨੂੰ ਬੀ ਆਪਦੇ ਇਸ ਬਲ ਦਾ ਪਤਾ ਸੀ ਤੇ ਗੁਰੂ ਜੀ ਨੂੰ ਆਪਣੇ ਮਹਾਨ ਪਰਉਪਕਾਰ ਦੇ ਕੰਮਾਂ ਲਈ ਧਨ ਦੀ ਲੋੜ ਬੀ ਸੀ, ਪਰ ਸੱਚ ਦੇ ਪ੍ਯਾਰੇ ਬਦੀ ਤੇ ਝੂਠ ਨਾਲ ਕਦੇ ਵਟਾਂਦਰਾ ਨਾ ਕਰਨ ਵਾਲੇ ਸਤਿਗੁਰੂ ਜੀ ਨੇ ਸਭ ਨੂੰ ਮੁੱਖ ਰਖਕੇ ਉਸ ਵੇਲੇ ਜੋ ਕੁਰਬਾਨੀ ਕਰਨ ਵਾਲੀ ਛਾਲ ਮਾਰੀ ਉਸ ਦਾ ਅੰਦਾਜ਼ਾ ਅਸੀਂ ਨਹੀਂ ਲਾ ਸਕਦੇ। ਸੋਚੋ, ਦੇਸ਼ ਗੁਲਾਮੀ ਵਿਚ ਹੈ, ਆਮ ਪ੍ਰਜਾ ਵਿਚ ਸਾਹਸ ਨਹੀਂ, ਪਾਤਸ਼ਾਹ ਦਾ ਜ਼ੋਰ ਹੈ, ਉਸਦੀ ਤਾਕਤ ਮਕਾਨ ਦੇ ਸੂਰਜ ਵਾਂਗ ਪ੍ਰਬਲ ਹੈ. ਜ਼ੁਲਮ ਹੋ ਰਿਹਾ ਹੈ ਰਾਜੇ ਤੇਜ ਹੀਨ ਤੇ ਸਾਹਸਹੀਨ ਹੋ ਰਹੇ ਹਨ, ਧਰਮ ਦੇ ਆਗੂ ਲੋਭੀ ਹੋ ਰਹੇ ਹਨ. ਘਰ ਵਿਚ ਮਸੰਦਾਂ ਨੇ ਸੰਗਤਾਂ ਵਿਚ ਜ਼ੁਲਮ ਸ਼ੁਰੂ ਕਰ ਰਖਿਆ ਹੈ ਤੇ ਆਪ ਨੇ ਕਾਬੂ ਇਸ ਤਰ੍ਹਾਂ ਕੀਤਾ ਹੈ ਕਿ ਗੁਰੂ ਤੇ ਸੰਗਤਾਂ ਦੇ ਵਿਚਕਾਰ ਇਕ ਕੋਟ ਹੋ ਉਸਰੇ ਹਨ। ਕਿਤਨੀ ਕਠਨਤਾ ਹੈ ਪਰ ਸੱਚ ਦੇ ਮਾਲਕ ਨੇ ਸੱਚ ਵਰਤਾਇਆ। ਇਕ ਦਿਨ ਹੁਕਮਨਾਮੇ ਘਲਵਾ ਦਿੱਤੇ ਕਿ ਵੈਸਾਖੀ ਪਰ ਦੀਵਾਨ ਸਜੇਗਾ, ਸਾਰੇ ਮਸੰਦ ਇਕੱਤ੍ਰ ਕੀਤਾ ਧਨ ਲੈਕੇ ਆਉਣ ਤੇ ਸੰਗਤਾਂ ਬੀ ਨਾਲ ਲੈ ਕੇ ਆਉਣ।
ਵੈਸਾਖੀ ਤੋਂ ਪਹਿਲੇ ਹੀ ਸੰਗਤਾਂ ਆ ਜੁੜੀਆਂ। ਮਸੰਦ ਬੀ ਆ ਇਕੱਠੇ ਹੋਏ। ਸਤਿਗੁਰੂ ਦੇ ਹਜ਼ੂਰ ਦਸਵੰਧ ਕਾਰ ਭੇਟ ਸਭ ਮਾਯਾ ਅਰਪਨ ਹੋਈ। ਤਦ ਸਤਿਗੁਰੂ ਨੇ ਮਸੰਦਾਂ ਨੂੰ ਅਲੱਗ ਬੁਲਾ ਕੇ ਆਖਿਆ ਕਿ ਤੁਸੀਂ ਆਏ, ਮਾਯਾ ਲਿਆਏ, ਪਰ ਮਾਯਾ ਜੋ ਕੱਠੀ ਹੋਈ ਬਹੁਤ ਥੋੜੀ ਹੈ ਤੇ ਹਰ ਸਾਲ ਘਟਦੀ ਜਾ ਰਹੀ ਹੈ, ਇਧਰ ਜਗਤ ਰਖ੍ਯਾ ਦੇ ਵਡੇ ਵਡੇ ਕੰਮ ਜਾਰੀ ਹੋ ਰਹੇ ਤੇ ਹੋਣੇ ਹਨ। ਕੀਹ ਕਾਰਣ ਹੈ ? ਤਾਂ ਉਨ੍ਹਾਂ ਨੇ ਕਿਹਾ ਕਿ ਹਜ਼ੂਰ ! ਧਨੀ ਸਿਖ ਮਰ ਗਏ ਹਨ. ਗ੍ਰੀਬ ਸਿਖਾਂ ਤੋਂ, ਜੋ ਕੁਛ ਉਹ ਪ੍ਰੇਮ ਭਾਵਨਾਂ ਨਾਲ ਦੇਂਦੇ ਹਨ. ਹਜ਼ੂਰ ਪਹੁੰਚਾ ਦੇਈਦਾ ਹੈ। ਗੁਰੂ ਜੀ ਮੁਸਕ੍ਰਾਏ ਤੇ ਬੋਲੇ: ਨਾ ਮੇਰੇ ਸਿਖਾਂ ਵਿਚ ਖਾਸ ਕੋਈ ਮਰੀ ਪਈ ਹੈ ਕਿ ਹੋਰ ਜੀਉਂਦੇ ਰਹਿਣ ਤੇ ਸਿਖ ਮਰਨ, ਨਾ ਇਹ ਕਿ ਸਿਖਾਂ ਵਿਚੋਂ ਵੀ