Back ArrowLogo
Info
Profile
ਧਨਵਾਨ ਹੀ ਚੁਣ ਚੁਣਕੇ ਮਰੀ ਮਾਰੇ ਤੇ ਗ੍ਰੀਬਾਂ ਨੂੰ ਛੱਡੀ ਜਾਵੇ। ਮਾਯਾ ਸਿਖਾਂ ਦੇ ਘਰੋਂ ਆ ਕੇ ਰਸਤੇ ਅਟਕੀ ਹੈ, ਉਸਨੂੰ ਉਥੋਂ ਚਾਲੇ ਪਾਕੇ ਖਜ਼ਾਨੇ ਵਿਚ ਪਹੁੰਚਾ ਦਿਓ।
ਮਸੰਦ ਉਦਾਸ ਹੋ ਕੇ ਉਠ ਆਏ ਤੇ ਆਪਣੇ ਵਿਚੋਂ ਸਭ ਤੋਂ ਵਡੇ ਮਸੰਦ 'ਚੇਤ' ਦੇ ਘਰ ਗਏ ਤੇ ਸ਼ਿਕਾਯਤ ਕੀਤੀ ਕਿ ਗੁਰੂ ਜੀ ਨੂੰ ਪਤਾ ਨਹੀਂ ਕੀਹ ਹੋ ਗਿਆ ਹੈ ਕਠੋਰ ਤ੍ਰੀਕੇ ਨਾਲ ਗੱਲਾਂ ਕਰਦੇ ਹਨ ਸਿੱਧੀ ਮੂੰਹ ਤੇ ਮਾਰਦੇ ਹਨ, ਸਾਨੂੰ ਚੋਰ ਸਮਝਦੇ ਹਨ। ਅੱਗੇ ਤਾਂ ਇਹ ਰਵੱਯਾ ਨਹੀਂ ਸੀ ਕਿ ਗੁਰੂ ਸਾਨੂੰ ਤਾੜਨਾ ਕਰੇ। ਸਾਡਾ ਬਨਾਯਾ ਗੁਰੂ ਹੈ ਇਕੱਲਾ ਕੀਹ ਕਰ ਸਕਦਾ ਹੈ। ਤਾਂ ਚੇਤੋ ਨੇ ਕਿਹਾ ਡਰੋ ਨਾ ਸਭ ਠੀਕ ਹੋ ਜਾਸੀ। ਜਦ ਦੀ ਨੈਣਾਂ ਦੇ ਟਿੱਲੇ ਤੇ ਦੇਵੀ ਦੀ ਠਾਟਨਾ ਠਟੀ ਹੈ ਤਦ ਤੋਂ ਸੁਭਾਵ ਹੀ ਐਸਾ ਹੋ ਗਿਆ ਹੈ।
ਅਗਲੇ ਦਿਨ ਚੇਤੋ, ਦੁਨੀਆਂ ਦੀ ਚਲਾਕੀ ਤੇ ਰਾਹਕਾਰੀ ਦੀ ਇਕ ਵੰਨਗੀ ਚੇਤੋ, ਏਕਾਂਤ ਗੁਰੂ ਜੀ ਨੂੰ ਜਾ ਮਿਲਿਆ ਤੇ ਸਮਝਾਉਣ ਲੱਗਾ--ਹੇ ਪਾਤਸ਼ਾਹ; ਆਪ ਮਾਲਕ ਹੋ, ਅਸੀਂ ਦਾਸ ਹਾਂ; ਸਭ ਮਸੰਦ ਆਪ ਦੇ ਸੇਵਕ ਹਨ। ਪਰ ਸੇਵਕ ਸੇਵਾ ਕਰਦੇ ਸਾਹਿਬ ਤੋਂ ਸਨਮਾਨੇ ਜਾਂਦੇ ਹਨ. ਇਨ੍ਹਾਂ ਦਾ ਦਿਲ ਰੱਖਣਾ ਆਪ ਨੂੰ ਬਣਦਾ ਹੈ। ਆਪ ਹੁਣ ਏਥੇ ਰਹਿੰਦੇ ਹੋ, ਆਪ ਕਿਥੇ ਕਿਥੇ ਜਾ ਸਕਦੇ ਹੋ, ਸਿਖੀ ਸੁਖ ਨਾਲ ਦੱਖਣ ਰਾਮੇਸ਼ਰ ਤਕ, ਪੂਰਬ ਅਸਾਮ ਚਿਟਗਾਂਮ ਤਕ, ਪੱਛਮ ਬਲਖ਼ ਬੁਖ਼ਾਰੇ ਤਕ, ਉਤਰ ਕਸ਼ਮੀਰ ਤਿੱਬਤ ਤੱਕ ਹੋਈ; ਸਭ ਥਾਂਵਾਂ ਦੇ ਦਸਵੰਧ ਮਸੰਦਾਂ ਹੀ ਲਿਆਉਣੇ ਹੋਏ। ਇਨ੍ਹਾਂ ਦੀ ਸੇਵਾ ਕਦਰ ਯੋਗ ਹੈ ਤੇ ਡੇਰੇ ਦੀ ਲੋੜ ਦਾ ਸਾਨੂੰ ਥਹੁ ਹੈ ਜੋ ਪੂਰੀ ਕਰਦੇ ਹਾਂ। ਫਿਰ ਇਹ ਸਭ ਆਪ ਦੇ ਅਨੁਸਾਰੀ ਹਨ, ਆਪ ਦੇ ਬਖਸ਼ੇ ਧਨ ਨਾਲ ਪਲਦੇ ਹਨ ਤੇ ਹਰ ਤਰ੍ਹਾਂ ਸੇਵਾ ਨੂੰ ਹਾਜ਼ਰ ਹੈਨ, ਇਨ੍ਹਾਂ ਤੇ ਕ੍ਰਿਪਾ ਕਰੋ ਤੇ ਪਰਤਾਵੇ ਨਾ ਲਓ। ਗੁਰੂ ਜੀ ਮੁਸਕ੍ਰਾਏ ਤੇ ਬੋਲੇ--ਚੇਤੋ, ਏਹ ਆਖਦੇ ਹਨ ਧਨੀ ਸਿਖ ਮਰ ਗਏ ਹਨ, ਕੀਹ ਧੁਨੀਆਂ ਵਾਸਤੇ ਕੋਈ ਖਾਸ ਬੀਮਾਰੀ ਉਗਮੀ ਹੈ ? ਹੈ....? ਇਕ ਤਾਂ ਇਹ ਧਨ ਚੁਰਾਉਂਦੇ ਹਨ. ਦੂਜੇ ਝੂਠ ਬੋਲਦੇ ਹਨ. ਤੀਜੇ ਸੰਗਤਾਂ ਵਿਚ ਉਪਦ੍ਰਵ ਬੀ ਕਈ ਕਰ ਗੁਜ਼ਰਦੇ ਹਨ। ਮੈਨੂੰ ਧਨ ਦਾ ਲਾਲਚ ਨਹੀਂ, ਸੰਗਤਾਂ ਦੇ ਭਲੇ ਲਈ, ਪ੍ਰਜਾ ਦੀ ਕਲ੍ਯਾਨ ਹਿਤ ਸੰਗਤਾਂ ਦਾ
11 / 36
Previous
Next