

ਹੁਣ ਉਸ ਭੀੜ ਵਿਚੋਂ ਇਕ ਹੋਰ ਸਿੱਖ ਅੱਗੇ ਵਧਿਆ ਝਿਜਕਦਾ ਤੇ ਚਰਨਾਂ ਤੇ ਢਹਿ ਪਿਆ: "ਪਾਤਸ਼ਾਹ! ਬਖਸ਼; ਤ੍ਰੈ ਪੀੜ੍ਹੀਆਂ ਤੋਂ ਸਿਖ ਹਾਂ, ਜੀਅ ਦਾਨ ਪਾਇਆ ਹੈ, ਹਾਂ ਮੈਂ ਤਾਂ ਤੱਕਦਾ ਤੱਕਦਾ ਹੀ ਰਹਿ ਗਿਆ ਕਿ ਆਵੇਗੀ ਵਾਰੀ, ਪਰ ਮੇਰੀ ਵਾਰੀ ਨਹੀਂ ਆਈ ! ਹੁਣ ਲੈ ਲੈ ਇਹ ਸੀਸ ਨਿਕਾਰਾ। ਖੁੰਝੇ ਸਮੇਂ ਮਗਰੋਂ ਹੀ ਲੈ ਲੈ। ਫਿਰ ਇਕ ਹੋਰ ਨੇ ਅੱਗੇ ਹੋਕੇ ਕਿਹਾ, ਕਈ ਵੇਰ ਅੱਗੇ ਵਧਿਆ. ਕਈ ਵਾਰ ਅਝਕਿਆ, ਬਖਸ਼ ਦਾਤੇ ! ਮੈਂ ਕੱਸਾ ਹਾਂ. ਪਰ ਤੇਰੀ ਪ੍ਰੀਤ-ਤਾਰ ਅੰਦਰ ਹੈ, ਜੇ ਨਾਂਹ ਨਿਤਰਨ ਕਰਕੇ ਤ੍ਰਾਸ ਦਿਓਗੇ ਤਾਂ ਮੈਂ ਰੋ ਰੋ ਕੇ ਮਰ ਜਾਸਾਂ ਕਿਉਂਕਿ ਤੈਂ ਬਿਨਾਂ ਮੇਰਾ ਆਸਰਾ ਹੋਰ ਕੋਈ ਨਹੀਂ। ਤੀਸਰਾ ਇਕ ਹੋਰ ਢਹਿ ਪਿਆ ਰੋ ਕੇ ਬੋਲਿਆ-- ਪਾਤਸ਼ਾਹ ! ਪੰਜ ਸੀਸ ਤਾਂ ਖੁਸ਼ੀ ਨਾਲ ਭੇਟ ਹੋਏ, ਮੇਰਾ ਸੀਸ ਇਸ ਦੰਡ ਵਿਚ ਕੱਟ ਦੇਹ ਕਿ ਮੈਂ ਆਪਣੇ ਦਾਤਾ ਦੀ ਮੰਗ ਪਰ ਪਹਿਲੋਂ ਅੱਗੇ ਕਿਉਂ ਨਹੀਂ ਹੋਇਆ, ਮੈਂ 'ਦੇਹ ਨੂੰ ਹੁਕਮ ਨਾਲੋਂ ਵੱਧ ਕਿਉਂ ਪਿਆਰ ਕੀਤਾ ? ਹੁਣ ਇਹ ਸੀਸ ਲੈ ਲਓ। ਇਸ ਤਰ੍ਹਾਂ ਪੰਜ ਹੋ ਗਏ । ਜਦ ਸਤਿਗੁਰੂ ਜੀ ਨੇ ਡਿੱਠਾ ਕਿ ਅਨੇਕਾਂ ਤੇ ਅਨਗਿਣਤ ਹੋਰ ਹਨ 'ਜੋ ਰੋ ਰਹੇ ਹਨ ਤੇ ਪਿਆਰ ਵਿਚ ਪੱਛੋਤਾ ਰਹੇ ਹਨ:
ਦਰਸ਼ਨ ਕਰਦੀ ਪਈ ਨੂੰ ਝੁਲੀ ਹਨੇਰੀ ਆਣ,
ਨੈਣ ਝਮੱਕਾ ਖਾ ਗਏ, ਕਸਰ ਪ੍ਰੇਮ ਨੂੰ ਲਾਣ।
ਗਈ ਹਨੇਰੀ ਲੰਘ ਹੁਣ ਫਿਰ ਖੁਲ ਆਏ ਨੈਣ।
ਦੇਹ ਦਰਸ਼ਨ ਕਰ ਬਖਸ਼ਏ ਫਿਰ ਨ ਝਮੱਕਾ ਲੈਣ।
ਤਦ ਬੋਲੇ-- ਤੁਸੀਂ ਸਾਰੇ ਮੇਰੇ ਹੋ, ਮੈਂ ਤੁਸਾਡਾ ਹਾਂ. ਤੁਸੀਂ ਬੇਮੁਖ ਨਹੀਂ ਹੋ, ਬੇਮੁਖ ਨੱਸ ਗਏ, ਕੋਈ ਦੋ ਕੋਹ, ਕੋਈ ਚਾਰ ਕੋਹ ਨਿਕਲ ਗਿਆ ਹੈ, ਭੱਜੇ ਜਾਂਦੇ ਹਨ ਤੇ ਮੁੜ ਮੁੜ ਪਿੱਛੇ ਤੱਕਦੇ ਹਨ ਕਿ ਮਤਾਂ ਕੋਈ ਸਵਾਰ ਉਹਨਾਂ ਨੂੰ ਫੜਨ ਨਾ ਆ ਰਿਹਾ ਹੋਵੇ। ਤੁਸੀਂ ਸਨਮੁਖ ਹੋ ਜੋ ਪਿਆਰ ਵਿਚ ਉਮੱਲਦੇ ਬੀ ਰਹੇ ਹੋ, ਡਰਦੇ ਬੀ ਰਹੇ ਹੋ. ਹੀਆ ਉਛਲਦਾ ਬੀ ਰਿਹਾ ਹੈ, ਫੇਰ ਫਿਕਰ ਮੇਰਾ ਬੀ ਕਰਦੇ ਰਹੇ ਹੋ, ਪਰ ਹਿੱਲੇ ਨਹੀਂ। ਸਨਮੁਖ ਬੈਠੇ ਰਹੇ ਤੇ ਗਏ ਨਹੀਂ ਤੇ ਲੜ ਛੁਡਾਇਆ ਨਹੀਂ। ਆਪਣੀ ਭੁੱਲ ਸਮਝਦੇ ਹੋ. ਦੁਆਰੇ ਹੀ ਢੱਠੇ ਪਏ ਹੋ ਤੇ ਸੀਸ ਅਰਪ ਰਹੇ