

ਹੈ। ਹਾਂ ਤੁਸੀਂ ਸਨਮੁਖ ਹੋ, ਜਿਨ੍ਹਾਂ ਦੀ ਨਜ਼ਰ ਲੋਕਾਂ ਦੇ ਖਿਆਲ ਵਿਚ ਮੇਰੇ ਕਮਲੇ ਹੋ ਜਾਣ ਤੇ ਬੀ ਹੋਰ ਪਾਸੇ ਨਹੀਂ ਗਈ; ਮੇਰੇ ਤੇ ਹੀ ਟਿਕੀ ਰਹੀ। ਏਹ ਜੋ ਮੇਰੇ ਲਾਲ ਹਨ ਪਿਆਰੇ ਪੰਜ ਏਹ ਗੁਰਮੁਖ ਹਨ, ਤੁਸੀਂ ਸਾਰੇ ਸਨਮੁਖ ਹੋ। ਜੋ ਹੁੱਜਤਾਂ ਪੜ੍ਹਦੇ ਰਹੇ ਹਨ, ਸੋ ਮਨਮੁਖ ਹਨ। ਜੋ ਭੱਜ ਗਏ ਹਨ ਬੇਮੁਖ ਹਨ। ਸਿਖੀ ਧੰਨ ਹੈ, ਜਿਸ ਵਿਚੋਂ ਗੁਰਮੁਖ ਤੇ ਸਨਮੁਖ ਨਿੱਤਰੇ ਹਨ. ਇਹ ਪੰਥ ਜੀਉਂਦਾ ਹੈ ਜਿਸ ਦੀ ਜਾਨ ਇਹ ਪੰਜ ਪਿਆਰੇ ਹਨ। ਮੈਂ ਦਿਲ-ਸ਼ਾਦ ਹਾਂ ਕਿ ਪੰਜ ਗੁਰਮਖ ਤੇ ਤੁਸੀਂ ਸਾਰੇ ਸਨਮੁਖ ਨਿੱਤਰੇ ਹੋ ਕੇ ਹੋਰ ਆਸਵੰਦ ਹਜ਼ਾਰਾਂ ਖੜੇ ਦਿੱਸਦੇ ਹਨ। ਮੈਨੂੰ ਸੱਜਣੋਂ ! ਜਿੰਦਾਂ ਦੀ ਲੋੜ ਨਹੀਂ, ਤੁਸਾਨੂੰ ਮਾਰਨਾ ਨਹੀਂ ਜਿਵਾਉਣਾ ਹੈ, ਤੁਹਾਡੇ ਵਿਚੋਂ ਤੁਸਾਂ ਨੂੰ ਮਾਰਕੇ ਮੈਂ ਇਕ ਰੱਬੀ ਸੂਰਤ ਆਂਦੀ ਹੈ, ਉਹ ਤੁਸਾਂ ਵਿਚ ਵਾੜਨੀ ਹੈ, ਤੁਹਾਨੂੰ ਜੀਵਨ ਪ੍ਯਾਰ ਵੱਲੋਂ ਮੌਤ ਦੇ ਭੈ ਵੱਲੋਂ ਮਾਰਨਾ ਹੈ ਤੇ ਤੁਸਾਂ ਵਿਚ ਕੁਛ ਹੋਰ ਜਿਵਾਲਣਾ ਹੈ, ਸੀਸ ਮੰਗੇ ਸੀ ਐਉਂ।"
ਕੁਛ ਚਿਰ ਹੋਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਚੰਦ ਸਮਾਨ ਚਮਕਦੇ ਦਮਕਦੇ ਖੜੇ ਰਹੇ, ਪੰਜੇ ਦੁਆਲੇ ਚਮਕਦੇ ਸਿਤਾਰਿਆਂ ਵਾਂਙੂ ਪਰਵਾਰ ਪਾਈ ਦਰਸ਼ਨ ਦੇਂਦੇ ਰਹੇ, ਫੇਰ ਗੁਰੂ ਜੀ ਤੇ ਪੰਜੇ ਗੁਰੂ ਜੀ ਦੇ ਨਾਲ ਚਲੇ ਗਏ ਤੇ ਸੰਗਤ ਆਪੋ ਆਪਣੇ ਟਿਕਾਣੇ ਜਾ ਟਿਕੀ।
(ਅੰਮ੍ਰਿਤ)
ਜਿੱਥੇ ਕੱਲ ਸਿੱਖੀ ਪਰਖੀ ਸੀ, ਜਿੱਥੇ ਤਲਵਾਰ ਸੀਸ ਮੰਗ ਰਹੀ ਸੀ, ਜਿੱਥੇ ਕੰਬ ਰਹੇ ਸਨ ਮਸੰਦ ਤੇ ਸਤੰਭ ਹੋਈ ਬੈਠੀ ਸੀ ਸੰਗਤ, ਅਜ ਓਥੇ? ਸਿੰਘਾਸਨ ਲਗ ਰਿਹਾ ਹੈ। ਸੰਗਤ ਜੁੜੀ ਬੈਠੀ ਹੈ, ਚੁਫੇਰੇ ਸਨੱਧ ਬੱਧ ਸੂਰਮੇ ਸ਼ਸਤ੍ਰਧਾਰੀ ਖੜੇ ਹਨ, ਯਾਰਾਂ ਸੌ ਦਾ ਕੜਾਹ ਪ੍ਰਸ਼ਾਦ ਸਜ ਰਿਹਾ ਹੈ ਲੱਠੇ ਦੀਆਂ ਚਾਦਰਾਂ ਉਤੇ। ਸਿੰਘਾਸਨ ਤੇ ਬਿਰਾਜ ਰਹੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਵੇਤ ਬਸਤ੍ਰਾਂ
––––––––––––––––––––
੧. ਪੰਜਵਾਂ ਕਲੇਸ਼ ਅਭਿਨਿਵੇਸ਼ ਹੈ। ਅਰਥਾਤ ਜਿੰਦ ਨਾਲ ਪਯਾਰ ਯਾ ਮੌਤ ਦਾ ਭੈ, ਇਹ ਸੀ ਸੀਸ ਭੇਟਾ ਜੋ ਗੁਰੂ ਨੇ ਮੰਗੀ ਸੀ। ਅਭਿਨਿਵੇਸ਼ ਦੂਰ ਕਰਕੇ ਨਿਕੰਮੇ ਨਹੀਂ ਕਰਨਾ ਪਰ ਜਗਤ ਸੁਖ ਲਈ ਸੀਸ ਭੇਟਾ ਕਰਨ ਵਾਲੇ ਜੀਵਨ ਮੁਕਤ ਸੂਰਮੇ ਸਾਜਣਾ ਸੀ।
੨. ਕੇਸ਼ਗੜ੍ਹ।
੩. ਤ੍ਵਾ:ਖਾ:।