

ਜਾਹਿ ਤਹਾਂ ਤੈ ਧਰਮ ਚਲਾਇ॥
ਕੁਬੁਧ ਕਰਨ ਤੇ ਲੋਕ ਹਟਾਇ॥੨੯॥
ਸੋਚਦੇ ਹਨ :--"ਠੀਕ ਇਹ ਵਰ ਸਚਖੰਡੋਂ ਹੀ ਟੁਰਨ ਲੱਗੇ ਮਿਲਿਆ ਸੀ, ਹੁਕਮ ਹੋਇਆ ਸੀ ਪਰ ਕੀਕੂੰ ਕਰਾਂ ? ਪਰ ਨਵੇਂ ਉਪੱਦ੍ਰਵ ਜ਼ਬਰਦਸਤ ਹਨ, ਹੇ ਪਿਤਾ ! ਹੇ ਪਿਆਰੇ ਪਿਤਾ ! ! ਸਹਾਇਕ ਹੋਵੋ ਜੋ ਜਗਤ ਜਲੰਦੇ ਵਿਚ ਠੰਢੀ ਰੋ ਵਗੇ॥"
ਦਿਲਗੀਰ ਸਤਿਗੁਰੂ ਕਲਗੀਆਂ ਵਾਲੇ ਤੇ ਹੋਰ ਭਾਰੀ ਨੀਂਦ ਛਾਈ, ਹੋਰ ਅਰੀਮ ਵਿਚ ਰੀਮਤਾ ਆਈ, ਅੰਦਰਲੀ ਜੋਤਿ 'ਜਾਗਤ' ਹੈ, ਪਰ ਸਰੀਰ ਤੇ ਸੰਸਾਰ ਵਲੋਂ ਹੁਣ ਮਾਨੋਂ ਨੀਂਦ ਹੈ. ਇਸ ਮਗਨਤਾ ਵਿਚ ਇਕ ਗੂੰਜ ਉੱਠੀ, ਇਕ ਧੁਨੀ ਹੋਈ--
"ਖਾਲਸਾ"
ਤ੍ਰੈ ਵੇਰ ਧੁਨਿ ਹੋਈ। ਹੁਣ ਇਸ ਧੁਨਿ ਦੇ ਸੂਖਮ ਅਵੈਵ, ਇਸ ਦਾ ਨਾ ਦਿੱਸਣ ਵਾਲਾ ਲਹਿਰਾਉ, ਕੁਛ ਕੱਠਾ ਹੋਣ ਲੱਗ ਪਿਆ. ਕੁਛ ਰੂਪ ਬਣਨ ਲੱਗ ਪਿਆ, ਕੁਛ ਮੂਰਤਿ ਬਣੀ। ਹਾਂ ਜੀ, ਇਕ ਸੱਚ ਮੁਚ ਨਮੂਨਾ ਬਣ ਗਿਆ; ਸਾਖਿਆਤ ਰੂਪ ਧਾਰਕੇ ਇਹ ਸੂਰਤ ਜੀਉਂਦੀ ਜਾਗਦੀ ਖੜੀ ਹੋ ਗਈ, ਜਿਸ ਦਾ ਰੂਪ-ਵਰਣਨ ਇਹ ਹੈ--
"ਸਾਬਤ ਸੂਰਤਿ ਦਸਤਾਰ ਸਿਰਾ"
ਨੂਰੀ ਚਿਹਰਾ, ਸੁਹਣੀ ਨੁਹਾਰ, ਅੰਗ ਨਕਸ਼ ਇਕੋ ਜੇਹੇ, ਸਰੀਰ ਸਡੋਲ, ਸਿਰ ਤੇ ਕੇਸ ਤੇ ਤੇਜ ਵਾਲੀ ਦਸਤਾਰ, ਮੱਥਾ ਲਿਸ਼ਕਦਾ, ਨੈਣ ਚਮਕਦੇ ਤੇ ਪਿਆਰ ਭਰੇ; ਗੱਲ੍ਹਾਂ ਸੋਉ ਵਰਗੀਆਂ ਸ਼ੋਖ, ਪਰ ਮਿਠਾਸ ਵਾਲੀਆਂ ਬੁੱਲ੍ਹ ਸੂਹੇ ਪਰ ਉਨਾਬਾਂ ਵਰਗੇ ਸ਼ੀਰੀਂਦਾਰ। ਪਿਆਰੀ ਪਿਆਰੀ ਦਾਹੜੀ, ਛਾਤੀ ਚੌੜੀ ਤੇ ਤਕੜੀ, ਡੌਲੇ ਭਰਵੇਂ ਤੇ ਜ਼ੋਰਦਾਰ, ਬਾਹਾਂ ਲੰਮੀਆਂ, ਲੱਕ ਸ਼ੇਰ ਵਾਂਗੂੰ ਕੱਸਿਆ, ਲੱਤਾਂ ਭਾਰੇ ਭਾਰ ਦੇ ਸਹਿਣ ਵਾਲੀਆਂ ਤੇ ਫੁਰਤੀ ਭਰੀਆਂ, ਦਿਲ ਵਿਚ ਬਹਾਦਰੀ ਦੀ ਚਮਕਾਰ ਪਰ ਜ਼ੋਰ ਜ਼ੁਲਮ ਨਹੀਂ। ਉਤਸ਼ਾਹ ਦਾ ਉਛਾਲਾ ਪਰ ਗੁੱਸਾ ਨਹੀਂ। ਜਬ੍ਹਾ ਰੋਅਬ ਪਰ ਨਿਆਉਂ ਦਾ ਤੱਕੜ ਅਡੋਲ। ਪਿਆਰ ਹੈ, ਪਰ ਮਨ ਖਚਿਤ ਨਹੀਂ। ਉਪਕਾਰ