ਪੰਕਤਿ ਵਿਚ ਜਾ ਬੈਠੇ ਤੇ ਖੀਰ ਖੰਡ ਸਬਜ਼ੀਆਂ ਵਾਲੇ ਪਾਸੇ ਅਤਿ ਥੋੜੇ ਬੈਠੇ। ਜਦੋਂ ਭੋਜਨ ਹੋ ਚੁਕਾ ਤਾਂ ਮਾਸ ਪੰਕਤੀ ਵਾਲਿਆਂ ਨੂੰ ਤਾਂ ਅਸ਼ਰਫੀ ਹੀ ਦੱਛਣਾ ਮਿਲੀ, ਪਰ ਖੀਰ ਖੰਡ ਵਾਲਿਆਂ ਨੂੰ ਬਚਨ ਕੀਤੇ ਇਕ ਰੁਪੱਯੇ ਦੀ ਦੱਛਣਾ ਤੋਂ ਵੱਧ ਪੰਜ ਪੰਜ ਅਸ਼ਰਫੀਆਂ ਹੋਰ ਇਨਾਮ ਮਿਲੀਆਂ। ਇਹ ਕੌਤਕ ਦੇਖਕੇ ਸਾਰੇ ਦੰਗ ਰਹਿ ਗਹੇ, ਕੋਈ ਨਾ ਸਮਝਿਆ ਕਿ ਕਾਰਣ ਕੀਹ ਹੈ। ਇਹ ਖ਼ਿਆਲ ਆ ਸਕਦਾ ਹੈ ਕਿ ਗੁਰੂ ਜੀ ਨੇ ਇਸ ਵਿਚ ਮਾਸ ਖਾਣ ਨਾ ਖਾਣ ਦਾ ਨਿਰਣਾ ਕੀਤਾ ਹੈ। ਨਹੀਂ ! ਸਤਿਗੁਰੂ ਜੀ ਤਾਂ ਇਹ ਦੇਖਦੇ ਸੀ ਕਿ ਇਨ੍ਹਾਂ ਵਿਚ ਸ੍ਵੈਧਰਮ ਵਾਲੇ ਯਾ ਅਸੂਲ ਵਾਲੇ ਬੰਦੇ ਕਿੰਨੇ ਕੁ ਹੈਨ। ਬ੍ਰਾਹਮਣ ਆਪਣੇ ਸ੍ਵੈ-ਧਰਮ ਅਨੁਸਾਰ ਅਹਿੰਸਾ ਦੇ ਕਾਯਲ ਹੈਨ, ਉਨ੍ਹਾਂ ਵਿਚ ਮਾਸ ਖਾਣਾ ਵਿਹਤ ਨਹੀਂ। ਅਹਿੰਸਾ ਪਰਮੋ ਧਰਮ: । ਇਸ ਵਰਤਾਉ ਨਾਲ ਸਤਿਗੁਰੂ ਜੀ ਨੇ ਡਿੱਠਾ ਕਿ ਆਪਣੇ ਮੰਨੇ ਅਸੂਲ ਤੇ ਕਾਯਮ ਇਨ੍ਹਾਂ ਵਿਚ ਬਹੁਤ ਘੱਟ ਹੈਨ। ਸੋ ਥੋੜਿਆਂ; ਪਰ ਧਰਮ ਵਾਲਿਆਂ ਨੂੰ ਸਨਮਾਨ ਨਾਲ ਪਾਸ ਰੱਖ ਲਿਆ ਤੇ ਦੂਸਰਿਆਂ ਨੂੰ ਜਵਾਬ ਦੇ ਦਿੱਤਾ। ਪਰ ਡਿੱਠਾ ਕਿ ਇਨ੍ਹਾਂ ਆਪਣੇ ਅਸੂਲ ਵਾਲੇ ਬ੍ਰਾਹਮਣਾਂ ਵਿਚ ਸਾਹਸ ਨਹੀਂ ਹੈ !
(ਦੂਜਾ ਪਰਤਾਵਾ-ਸ਼ਕਤੀ ਉਪਾਸ਼ਕਾਂ ਦਾ)
ਦੂਸਰਾ ਫਿਰਕਾ ਹਿੰਦੂ ਵਡਕਿਆਂ ਦਾ ਓਹ ਬ੍ਰਾਹਮਣ ਹੈਸਨ ਜੋ ਦੇਵੀ ਦੇ ਉਪਾਸਕ ਹੈਨ। ਇਨ੍ਹਾਂ ਵਿਚ ਦੇਵੀ ਨੂੰ ਭੋਗ ਮਾਸ ਆਦਿ ਦਾ ਲਗਦਾ ਹੈ। ਜਿਸ ਨੂੰ ਗੁਰੂ ਜੀ ਦਾ ਦੇਵੀ ਪੂਜਨ ਆਖਦੇ ਹਨ; ਜਾਪਦਾ ਹੈ ਕਿ ਉਹ ਦੂਸਰੀ ਪ੍ਰੀਖ੍ਯਾ ਸੀ ਸ਼ਾਕਤਿਕ ਅਸੂਲ ਵਾਲਿਆਂ ਵਡਕਿਆਂ ਦੀ। ਸੋ ਨੈਣਾਂ ਦੇਵੀ ਦੇ ਟਿੱਲੇ ਤੇ ਮੁਖੀ ਬ੍ਰਾਹਮਣ ਪਹਿਲੋਂ ਤੇ ਮਗਰੋਂ ਸਭ ਤੋਂ ਮੁਖੀ ਹੋਤਾ ਕੇਸ਼ੋ ਦਾਸ ਆਦਿ ਆਪਣੇ ਦੱਸੇ ਆਦਰਸ਼ ਮੂਜਬ ਨਾ ਰਹੇ। ਦੇਵੀ ਦੇ ਪ੍ਰਗਟ ਹੋਣ ਦਾ ਦਾਅਵਾ ਕੀਤਾ, ਪਰ ਉਸ ਜਤਨ ਵਿਚ ਅੰਤ ਤਕ ਨਾ ਨਿਭੇ ਤੇ ਖਿਸਕ ਆਏ। ਇਹ ਖਿਸਕ ਆਉਣਾ ਉਹਨਾਂ ਦਾ ਇਸ ਪ੍ਰੀਖ੍ਯਾ ਵਿਚ ਕੱਸੇ ਨਿਕਲਣਾ ਸੀ। ਗੁਰੂ ਜੀ ਨੇ ਉਸ ਤੋਂ ਮਗਰੋਂ ਇਕ ਜੱਗ ਕੀਤਾ ਸੀ, ਉਸ ਵਿਚ ਇਨ੍ਹਾਂ ਬ੍ਰਾਹਮਣਾਂ ਨੂੰ ਨਹੀਂ ਬੁਲਾਯਾ। ਜਿਸ
–––––––––––
* ਸੰਸ:, ਹੋਮ ਕਰਨ ਵਾਲਾ (ਬ੍ਰਾਹਮਣ)। (ਅ) ਪ੍ਰਧਾਨ ਰਿਤਿਜ