ਸਮਾਜਿਕ ਮਹੱਤਵ: ਘਰੇਲੂ ਬਗੀਚੀ ਰਾਹੀਂ ਔਰਤਾਂ ਘਰ ਬੈਠੇ ਹੀ ਆਪਣੇ ਪਰਿਵਾਰ ਨਾਲ ਆਰਥਿਕ ਪੱਧਰ ਤੇ ਸਹਿਯੋਗ ਕਰ ਸਕਦੀਆਂ ਹਨ।
ਭੋਜਨ ਸੁਰੱਖਿਆ: ਜਿਹੜੇ ਪਰਿਵਾਰਾਂ ਕੋਲ ਜ਼ਮੀਨ ਨਹੀਂ ਹੈ, ਉਹ ਵੀ ਘੱਟ ਜਗ੍ਹਾ ਉੱਪਰ ਸਬਜ਼ੀਆਂ ਉਗਾ ਕੇ ਆਪਣੀਆਂ ਭੋਜਨ ਸੰਬੰਧੀ ਕੁੱਝ ਲੋੜਾਂ ਦੀ ਪੂਰਤੀ ਕਰ ਸਕਦੇ ਹਨ।
ਸ਼ਹਿਰਾਂ ਵਿੱਚ ਛੱਤ ਉੱਪਰ ਬਗੀਚੀ ਲਗਾਉਣਾ
ਜੇਕਰ ਤੁਹਾਡੇ ਕੋਲ ਕੰਪੋਸਟ ਦੀ ਚੰਗੀ ਪੂਰਤੀ ਹੈ ਤਾਂ ਤੁਹਾਡੇ ਲਈ ਆਪਣੀ ਛੱਤ 'ਤੇ ਬਗੀਚੀ ਬਣਾਉਣਾ ਬਹੁਤ ਆਸਾਨ ਹੈ। ਕੰਪੋਸਟ ਬਹੁਤ ਹੀ ਉੱਤਮ ਕਿਸਮ ਦੀ ਘਰੇਲੂ ਖਾਦ ਹੈ। ਇਹ ਭਾਰ ਵਿੱਚ ਹਲਕੀ ਹੁੰਦੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਛੱਤ ਉੱਤੇ ਘਰੇਲੂ ਬਗੀਚੀ ਬਣਾਉਣ ਲਈ ਸਭ ਤੋਂ ਪਹਿਲਾਂ ਛੱਤ ਦੇ ਆਕਾਰ ਮੁਤਾਬਿਕ ਛੱਤ ਉੱਤੇ ਪਲਾਸਟਿਕ ਦੀ ਸ਼ੀਟ ਵਿਛਾਉ।