ਹੁਣ ਇਸ ਉੱਤੇ ਦਸ ਇੰਚ ਤੋਂ ਇੱਕ ਫੁੱਟ ਦੀ ਉਚਾਈ ਦਿੰਦੇ ਹੋਏ ਕੰਪੋਸਟ ਖਾਦ ਯੁਕਤ ਉਪਜਾਊ ਮਿੱਟੀ ਪਾ ਕੇ ਉਸਨੂੰ ਚਾਰੇ ਪਾਸਿਓਂ ਮਜਬੂਤ ਵੱਟਾਂ ਨਾਲ ਬੰਨ੍ਹ ਦਿਉ। ਹੁਣ ਇਸ ਢਾਂਚੇ ਵਿੱਚ ਲੋੜ ਅਨੁਸਾਰ ਲੰਬੀਆਂ-ਚੌੜੀਆਂ ਕਿਆਰੀਆਂ ਬਣਾਓ। ਕਿਆਰੀਆਂ ਵਿੱਚ ਆਸਾਨ ਪਹੁੰਚ ਕਰਨ ਲਈ ਥਾਂ-ਥਾਂ ਥੋੜ੍ਹਾ ਜਿਹਾ ਰਸਤਾ ਛੱਡਦੇ ਜਾਓ ਤਾਂ ਕਿ ਤੁਸੀਂ ਬਗੀਚੀ ਦੀ ਚੰਗੀ ਦੇਖਭਾਲ ਕਰ ਸਕੋਂ ਘਰੇਲੂ ਬਗੀਚੀ ਵਿੱਚ 8 ਤੋਂ 20 ਸੈਂਮੀ ਤੱਕ ਗਹਿਰੀ ਜੜ੍ਹ ਵਾਲੇ ਪੌਦੇ ਲਾਉਣ ਲਈ 2-2 ਫੁੱਟ ਦੇ ਬੈੱਡ ਬਣਾਉ। ਮਿੱਟੀ ਵਿੱਚ ਵਧੇਰੇ ਡੂੰਘਾਈ ਤੱਕ ਜਾਣ ਵਾਲੇ ਪੌਦੇ ਵੱਟਾਂ ਉੱਤੇ ਵੀ ਲਾਏ ਜਾ ਸਕਦੇ ਹਨ।
ਤੁਸੀਂ ਕਈ ਪ੍ਰਕਾਰ ਦੀਆਂ ਸਬਜ਼ੀਆਂ ਛੱਤ ਉੱਪਰ ਉਗਾ ਸਕਦੇ ਹੋ। ਜੜ੍ਹ ਵਾਲੀਆਂ ਸਬਜ਼ੀਆਂ ਅਤੇ ਕੱਦੂ ਆਦਿ ਉਗਾਉਣ ਲਈ ਜ਼ਿਆਦਾ ਗਹਿਰੇ ਬੈੱਡ ਬਣਾਉਣ ਦੀ ਜ਼ਰੂਰਤ ਪਵੇਗੀ। ਨਹੀਂ ਤਾਂ ਇਹਨਾਂ ਨੂੰ ਚੌੜੇ ਗਮਲਿਆਂ ਵਿੱਚ ਜਾਂ ਬੋਰਿਆਂ ਵਿੱਚ ਮਿੱਟੀ ਪਾ ਕੇ ਉਗਾਇਆ ਜਾ ਸਕਦਾ ਹੈ। ਘਰੇਲੂ ਬਗੀਚੀ ਨੂੰ ਮੌਸਮ ਅਨੁਸਾਰ ਰੋਜ਼ਾਨਾ ਜਾਂ ਹਫ਼ਤੇ ਵਿੱਚ 1-2 ਵਾਰ ਪਾਣੀ ਦਿੰਦੇ ਰਹੋ। ਬਗੀਚੀ ਦੀ ਲੋੜ ਮੁਤਾਬਿਕ ਸਮੇਂ-ਸਮੇਂ ਕੰਪੋਸਟ ਖਾਦ ਦਿੰਦੇ ਰਹੋ। ਜੇਕਰ ਕੰਪੋਸਟ ਖਾਦ ਨਾ ਉਪਲਬਧ ਹੋਵੇ ਤਾਂ ਸਬਜ਼ੀਆਂ ਦੇ ਕਚਰੇ, ਘਾਹ-ਫੂਸ ਅਤੇ ਨਦੀਨਾਂ ਆਦਿ ਤੋਂ ਉੱਤਮ ਕਿਸਮ ਦੀ