• ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਨਾਲ ਸਾਡੇ ਵੱਲੋਂ ਪੈਦਾ ਕੀਤੇ ਕਾਰਬਨ ਭਰੇ ਨਵੇਂ ਵਾਤਾਵਰਨ ਵਿੱਚ ਸੰਤੁਲਨ ਬਣਾਉਣ ਵਿੱਚ ਮੱਦਦ ਮਿਲੇਗੀ।
ਆਰਥਿਕ ਫਾਇਦੇ-
• ਸ਼ਹਿਰਾਂ ਵਿੱਚ ਬਗੀਚੀ ਲਗਾ ਕੇ ਸਬਜ਼ੀਆਂ ਅਤੇ ਫਲ ਪੈਦਾ ਕਰਨ ਨਾਲ ਸ਼ਹਿਰ ਵਾਸੀਆਂ ਨੂੰ ਵਧੀਆ ਗੁਣਵੱਤਾ ਵਾਲਾ ਭੋਜਨ ਮਿਲੇਗਾ ਅਤੇ ਭੋਜਨ ਕੀਮਤਾਂ ਵੀ ਕਾਬੂ ਵਿੱਚ ਰਹਿਣਗੀਆਂ।
• ਸ਼ਹਿਰਾਂ ਵਿੱਚ ਬਗੀਚੀ ਲਗਾਉਣ ਨਾਲ ਔਰਤਾਂ ਨੂੰ ਸ਼ਹਿਰਾਂ ਦੀ ਗੈਰ-ਰਸਮੀ ਆਰਥਿਕਤਾ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ। ਘਰ ਦੇ ਕੰਮਾਂ ਅਤੇ ਬੱਚਿਆਂ ਦੀ ਦੇਖਭਾਲ ਦੇ ਨਾਲ ਖੇਤੀ ਅਤੇ ਖੇਤੀ ਉਤਪਾਦਾਂ ਦੇ ਬਾਜ਼ਾਰੀਕਰਨ ਦਾ ਕੰਮ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ।
• ਸ਼ਹਿਰਾਂ ਵਿੱਚ ਭੋਜਨ ਉਗਾਉਣ ਨਾਲ ਰੁਜ਼ਗਾਰ, ਆਮਦਨ ਅਤੇ ਸ਼ਹਿਰੀ ਆਬਾਦੀ ਦੀ ਭੋਜਨ ਤੱਕ ਅਸਾਨ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਸਭ ਮਿਲ ਕੇ ਲੰਬੀ ਅਤੇ ਐਮਰਜੈਂਸੀ ਭੋਜਨ ਅਸੁਰੱਖਿਆ ਨੂੰ ਦੂਰ ਕਰਨ ਵਿੱਚ ਮੱਦਦ ਕਰ ਸਕਦੇ ਹਨ । ਲੰਬੀ ਭੋਜਨ ਅਸੁਰੱਖਿਆ ਦਾ ਭਾਵ ਹੈ ਕਿ ਭੋਜਨ ਤੱਕ ਪਹੁੰਚ ਘੱਟ ਹੋਣਾ ਅਤੇ ਵਧਦੀ