ਹੋਰ ਫਾਇਦੇ:
ਸ਼ਹਿਰਾਂ ਵਿੱਚ ਸਬਜ਼ੀਆਂ ਲਗਾਉਣ ਨਾਲ ਹੋਣ ਵਾਲੇ ਫਾਇਦੇ ਬਹੁਤ ਸਾਰੇ ਹਨ। ਸ਼ਹਿਰੀਆਂ ਦੇ ਸਿਰਫ ਭੋਜਨ ਖਾਣ ਵਾਲਿਆਂ ਤੋਂ ਭੋਜਨ ਉਗਾਉਣ ਵਾਲਿਆਂ ਵਿੱਚ ਬਦਲਣ ਕਾਰਨ ਟਿਕਾਊਪਣ, ਸਿਹਤ ਵਿੱਚ ਸੁਧਾਰ ਅਤੇ ਗਰੀਬੀ ਘਟਾਉਣ ਵਿੱਚ ਮੱਦਦ ਮਿਲ ਸਕਦੀ ਹੈ।
• ਜਾਇਆ ਕੀਤੇ ਪਾਣੀ ਨੂੰ ਸਿੰਚਾਈ ਲਈ ਅਤੇ ਜੈਵਿਕ ਠੋਸ ਕਚਰੇ ਨੂੰ ਕੰਪੋਸਟ ਬਣਾ ਕੇ ਖਾਦ ਦੇ ਤੌਰ ਤੇ ਬਗੀਚੀ ਵਿੱਚ ਪੈਦਾਵਾਰ ਕਰਨ ਲਈ ਵਰਤਿਆ ਜਾ ਸਕਦਾ ਹੈ।
• ਸ਼ਹਿਰਾਂ ਵਿੱਚ ਖਾਲੀ ਪਈਆਂ ਥਾਵਾਂ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ।
• ਹੋਰ ਕੁਦਰਤੀ ਸੋਮਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ। ਜਾਇਆ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਣ ਨਾਲ ਪਾਣੀ ਦੇ ਉਚਿੱਤ ਪ੍ਰਬੰਧਨ ਵਿੱਚ ਮੱਦਦ ਮਿਲੇਗੀ ਅਤੇ ਇਸਦੇ ਨਾਲ ਹੀ ਘਰਾਂ ਵਿੱਚ ਵਰਤੋਂ ਅਤੇ ਪੀਣ ਲਈ ਪਾਣੀ ਦੀ ਉਪਲਬਧਤਾ ਵੀ ਵਧੇਗੀ।