ਗੁੜਜਲ ਅੰਮ੍ਰਿਤ ਕੰਪੋਸਟ: ਗੁੜ ਜਲ ਅੰਮ੍ਰਿਤ ਕੰਪੋਸਟ ਬਹੁਤ ਹੀ ਅਸਰਦਾਰ ਦੇਸੀ ਖਾਦ ਹੈ। ਇਹ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਉੱਥੇ ਹੀ ਫਸਲਾਂ ਨੂੰ ਖ਼ੁਰਾਕੀ ਤੱਤਾਂ ਦੀ ਵੀ ਪੂਰਤੀ ਕਰਦੀ ਹੈ। ਇਸਦੀ ਵਰਤੋਂ ਡੀ. ਏ. ਪੀ. ਅਤੇ ਯੂਰੀਆ ਖਾਦ ਦੇ ਬਦਲ ਵਜੋਂ ਬਹੁਤ ਹੀ ਲਾਭਕਾਰੀ ਹੈ । ਗੁੜ ਜਲ ਅੰਮ੍ਰਿਤ ਕੰਪੋਸਟ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:
ਸਮਾਨ:
ਗੁੜ ਜਲ ਅੰਮ੍ਰਿਤ 10 ਲਿਟਰ
ਖੁਸ਼ਕ ਰੂੜੀ 50 ਕਿੱਲੋ
ਵਿਧੀ: ਗੁੜ ਜਲ ਅੰਮ੍ਰਿਤ ਨੂੰ ਕਹੀ ਨਾਲ ਕੱਚੀ ਰੂੜੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ। ਹੁਣ ਇਸ ਮਿਸ਼ਰਣ ਨੂੰ 15 ਦਿਨਾਂ ਲਈ ਧੁੱਪ-ਛਾਂ ਵਿੱਚ ਰੱਖ ਦਿਓ। 15 ਦਿਨਾਂ ਉਪਰੰਤ ਗੁੜ ਜਲ ਅੰਮ੍ਰਿਤ ਕੰਪੋਸਟ ਤਿਆਰ ਹੋ ਜਾਂਦੀ ਹੈ। ਹਰੇਕ ਪਾਣੀ ਮੂਹਰੇ ਬਗੀਚੀ ਦੇ ਆਕਾਰ ਦੇ ਹਿਸਾਬ ਨਾਲ 5 ਤੋਂ 10 ਕਿੱਲੋ ਗੁੜ ਜਲ ਅੰਮ੍ਰਿਤ ਕੰਪੋਸਟ ਦਾ ਛਿੱਟਾ ਦਿਓ । ਭਰਪੂਰ ਫਾਇਦਾ ਹੋਵੇਗਾ।
ਘਰੇਲੂ ਗਰੋਥ ਪ੍ਰੋਮੋਟਰ (ਫਸਲ ਦਾ ਵਿਕਾਸ ਕਰਨ ਵਾਲੇ ਘਰੇਲੂ ਸਾਧਨ), ਉੱਲੀਨਾਸ਼ਕ ਅਤੇ ਕੀਟਨਾਸ਼ਕ