Back ArrowLogo
Info
Profile
2-3 ਕਿੱਲੋ ਪਾਥੀਆਂ ਅਤੇ ਲੱਕੜੀ ਦੀ ਰਾਖ ਪਾਓ । ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ ਸਮੇਤ ਫਸਲ ਲਈ ਲੋੜੀਂਦੇ ਲੋਹਾ, ਤਾਂਬਾ, ਜਿੰਕ, ਮੈਗਨੀਜ ਵਰਗੇ 30 ਤੋਂ ਵੀ ਵੱਧ ਕਿਸਮਾਂ ਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ।

ਗਊ ਦੇ ਗੋਹੇ ਨੂੰ ਪਤਲਾ ਘੋਲ ਕੇ ਟਮਾਟਰ ਅਤੇ ਬੈਂਗਣ ਦੇ ਬੂਟਿਆਂ ਦੀਆਂ ਜੜ੍ਹਾਂ ਕੋਲ ਪਾਓ। ਚਿੱਤੀ (ਪੱਤਿਆਂ 'ਤੇ ਪੈਣ ਵਾਲੇ ਧੱਬਿਆਂ) ਰੋਗ ਤੋਂ ਛੁਟਕਾਰਾ ਮਿਲ ਜਾਏਗਾ।

ਬਗੀਚੀ ਵਿੱਚ ਅਰਿੰਡ ਅਤੇ ਗੇਂਦੇ ਦੇ ਬੂਟੇ ਲਗਾਉ: ਬਗੀਚੀ ਵਿੱਚ ਅਰਿੰਡ ਦਾ ਇੱਕ ਪੌਦਾ ਕਾਫੀ ਹੈ। ਅਰਿੰਡ ਲਗਾਉਣ ਨਾਲ ਪੱਤੇ ਖਾਣ ਵਾਲੀਆਂ ਸੁੰਡੀਆਂ ਖਾਸ ਕਰਕੇ ਤੰਬਾਕੂ ਦੀ ਸੁੰਡੀ (ਕਾਲੀ ਸੁੰਡੀ) ਅਤੇ ਵਾਲਾਂ ਵਾਲੀ ਸੁੰਡੀ ਦੇ ਮਾਦਾ ਪਤੰਗੇ ਮੁੱਖ ਫਸਲ ਉੱਤੇ ਅੰਡੇ ਦੇਣ ਦੀ ਬਜਾਏ ਅਰਿੰਡ ਦੇ ਪੱਤਿਆਂ ਦੇ ਉਲਟੇ ਪਾਸੇ ਅੰਡੇ ਦਿੰਦੇ ਹਨ। ਬਗੀਚੀ ਦੀ ਦੇਖ-ਰੇਖ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਚੈੱਕ ਕਰਦੇ ਰਹੋ। ਜਿਸ ਪੱਤੇ 'ਤੇ ਤੁਹਾਨੂੰ ਕਿਸੇ ਵੀ ਸੁੰਡੀ ਦੇ ਅੰਡੇ ਨਜ਼ਰ ਆਉਣ ਉਸ ਪੱਤੇ ਦਾ ਉਂਨਾ ਭਾਗ ਤੋੜ ਕੇ ਜ਼ਮੀਨ ਵਿੱਚ ਦਬਾ ਦਿਉ। ਸੋ ਜੇ ਅੰਡੇ ਹੀ ਨਾ ਰਹਿਣਗੇ ਤਾਂ ਸੁੰਡੀ ਕਿੱਥੋਂ ਆਵੇਗੀ।

ਇਸੇ ਤਰ੍ਹਾਂ ਬਗੀਚੀ ਦੇ ਚਾਰੇ ਪਾਸੇ ਗੇਂਦੇ ਦੇ ਜਾਂ ਹੋਰ ਪੀਲੇ ਰੰਗ ਦੇ

31 / 32
Previous
Next