Back ArrowLogo
Info
Profile

ਔਰਤਾਂ 'ਤੇ ਕੀੜੇਮਾਰ ਜ਼ਹਿਰਾਂ ਦੀ ਮਾਰ

 

ਕੀ ਤੁਹਾਨੂੰ ਯਾਦ ਹੈ ਕਿ ਜਦੋਂ ਰਸਾਇਣਕ ਕੀੜੇਮਾਰ ਜ਼ਹਿਰਾਂ ਲਿਆਂਦੀਆਂ ਗਈਆਂ ਸਨ ਤਾਂ, ਇਹਨਾਂ ਨੂੰ ਲਿਆਉਣ ਵਾਲਿਆਂ ਨੇ ਦਾਅਵਾ ਕੀਤਾ ਸੀ ਕਿ ਇਹ ਸਿਰਫ ਕੀੜੇ ਮਾਰਨਗੀਆਂ ਤੇ ਸਾਨੂੰ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਅੱਜ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਇਹ ਕੋਰਾ ਝੂਠ ਸੀ। ਕੀੜੇਮਾਰ ਜ਼ਹਿਰਾਂ ਦਾ ਛਿੜਕਾਅ ਸਾਡੇ ਵਾਤਾਵਰਣ, ਮਨੁੱਖਾਂ ਤੇ ਹੋਰ ਜੀਵ-ਜੰਤੂਆਂ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਾਉਂਦਾ ਹੈ।

ਆਮ ਤੌਰ 'ਤੇ ਅਸੀਂ ਇਨ੍ਹਾਂ ਕੀੜੇਮਾਰ ਜ਼ਹਿਰਾਂ ਦੇ ਤੁਰੰਤ ਹੋਣ ਵਾਲੇ ਅਸਰ ਤੇ ਜ਼ਹਿਰਲੇਪਣ ਬਾਰੇ ਹੀ ਜਾਣਦੇ ਹਾਂ। ਪਰ ਇਹਨਾਂ ਦੇ ਬਹੁਤ ਥੋੜੀ ਮਾਤਰਾ ਵਿਚ ਹੀ ਸਾਡੇ ਸਰੀਰ ਨਾਲ ਸੰਪਰਕ ਦੇ ਲੰਮੇਂ ਸਮੇਂ ਤੱਕ ਰਹਿਣ ਵਾਲੇ ਪ੍ਰਭਾਵ ਖ਼ਤਰਨਾਕ ਹੁੰਦੇ ਹਨ। ਇਹ ਪ੍ਰਭਾਵ ਇਹਨਾਂ ਜ਼ਹਿਰਾਂ ਦੇ ਸਿੱਧੇ ਜਾਂ ਅਸਿੱਧੇ ਸੰਪਰਕ ਨਾਲ ਪੈਂਦੇ ਹਨ।

ਸਿੱਧੇ ਸੰਪਰਕ ਤੋਂ ਮਤਲਬ ਹੈ ਜ਼ਹਿਰਾਂ ਨਿਗਲਣਾ, ਚਮੜੀ ਰਾਹੀਂ ਜਾਂ ਸਾਹ ਰਾਹੀਂ ਇਹਨਾਂ ਕੀੜੇਮਾਰ ਜ਼ਹਿਰਾਂ ਦੇ ਵਾਸ਼ਪਾਂ ਦਾ ਸਾਡੇ ਅੰਦਰ ਚਲੇ ਜਾਣਾ। ਅਸਿੱਧਾ ਸੰਪਰਕ ਖਾਣੇ, ਪਾਣੀ ਆਦਿ ਵਿੱਚ ਕੀੜੇਮਾਰ ਦੇ ਅੰਸ਼ਾਂ ਰਾਹੀਂ ਹੁੰਦਾ ਹੈ। ਔਰਤਾਂ ਦਾ ਇਹਨਾਂ ਜ਼ਹਿਰਾਂ ਨਾਲ ਸੰਪਰਕ ਮਰਦਾਂ ਨਾਲ ਕੀੜੇਮਾਰ ਜ਼ਹਿਰਾਂ ਦਾ ਘੋਲ ਤਿਆਰ ਕਰਵਾਉਣ, ਪਾਣੀ ਮਿਲਾਉਣ, ਛਿੜਕਾ ਜਾਂ ਸਪ੍ਰੇਹ ਕੀਤੇ ਖੇਤਾਂ ਵਿੱਚ ਕੰਮ ਕਰਨ ਨਾਲ ਹੁੰਦਾ ਹੈ। ਔਰਤਾਂ ਦਾ ਇਹਨਾਂ ਕੀੜੇਮਾਰ ਜ਼ਹਿਰਾਂ ਨਾਲ ਵਾਹ ਸਪ੍ਰੇਹ ਕਰਨ ਵਾਲੇ ਮਰਦਾਂ ਦੇ ਕੱਪੜੇ ਧੋਣ ਤੇ ਖਾਲੀ ਡੱਬਿਆਂ ਨੂੰ ਧੋਣ ਨਾਲ ਵੀ ਪੈਂਦਾ ਹੈ।

4 / 32
Previous
Next