Back ArrowLogo
Info
Profile

ਕੀੜੇਮਾਰ ਜ਼ਹਿਰਾਂ ਦੇ ਅਸਰ

ਹੁਣ ਤੱਕ ਬਹੁਤ ਸਾਰੇ ਅਜਿਹੇ ਅਧਿਐਨ ਵਿੱਚ ਸਪ੍ਰੇਹਾਂ ਦੇ ਬੁਰੇ ਪ੍ਰਭਾਵਾਂ ਦਾ ਖੁਲਾਸਾ ਹੋਇਆ ਹੈ। ਜਿੰਨ੍ਹਾਂ ਵਿੱਚ ਔਰਤਾਂ ਦੀ ਪ੍ਰਜਣਨ ਕਿਰਿਆ ਦਾ ਸਬੰਧ ਇਹਨਾਂ ਜ਼ਹਿਰਾਂ ਨਾਲ ਜੁੜਦਾ ਹੈ। ਅਧਿਐਨ ਵਿੱਚ ਖੇਤੀ ਵਿੱਚ ਲੱਗੀਆਂ ਔਰਤਾਂ ਅਤੇ ਕੀੜੇਮਾਰ ਜ਼ਹਿਰਾਂ ਨੂੰ ਮਿਲਾਉਣ ਤੇ ਸਪ੍ਰੇਅ ਕਰਨ ਵਿੱਚ ਲੱਗੇ ਕਿਸਾਨਾਂ ਦੀਆਂ ਤ੍ਰੀਮਤਾਂ ਵਿੱਚ ਗਰਭ ਡਿੱਗਣ, ਗਰਭ ਦੇਰ ਨਾਲ ਠਹਿਰਣ ਦੀਆਂ ਸ਼ਿਕਾਇਤਾਂ/ਘਟਨਾਵਾਂ ਨੂੰ ਵੀ ਕਲਮਬੱਧ ਕੀਤਾ ਗਿਆ ਹੈ। ਇਹਨਾਂ ਜ਼ਹਿਰਾਂ ਦੇ ਛਿੜਕਾਅ ਦੀ ਵਰਤੋਂ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਦੀਆਂ ਵਧਦੀਆਂ ਸੰਭਾਵਨਾਵਾਂ ਨਾਲ ਵੀ ਜੋੜਿਆ ਗਿਆ ਹੈ। ਹਾਲਾਂਕਿ ਖ਼ਤਰਿਆਂ ਦੀ ਤੀਬਰਤਾ ਬਾਰੇ ਯਕੀਨੀ ਤੌਰ 'ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਕਾਰਬੋਨੇਟ ਤੇ ਆਰਗੈਨੋਫਾਸਫੇਟ ਵਰਗੀਆਂ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਾਰਨ ਛਿਮਾਹੇਂ-ਸਤਮਾਹੇਂ ਬੱਚਿਆਂ ਦੀ ਜਨਮ ਦਰ ਵਿੱਚ ਵਾਧਾ ਵੀ ਦਰਜ ਕੀਤਾ ਗਿਆ ਹੈ । ਅਧਿਐਨ ਦਰਸਾਉਂਦਾ ਹੈ ਕਿ ਹਾਰਮੋਨ ਦੇ ਪੱਧਰ 'ਤੇ ਕਾਰਜਸ਼ੀਲ ਰਹਿਣ ਵਾਲੇ ਕੀੜੇਮਾਰ ਜ਼ਹਿਰਾਂ ਨਾਲ ਸੰਪਰਕ ਨਾਲ ਮੈਨੋਪੋਜ਼ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਅਧਿਐਨ ਮੁਤਾਬਿਕ ਕੀੜੇਮਾਰ ਜ਼ਹਿਰਾਂ ਦੇ ਸੰਪਰਕ ਵਿੱਚ ਆਉਣ ਵਾਲੀਆਂ ਔਰਤਾਂ ਵਿੱਚ ਮਾਸਪੇਸ਼ੀਆਂ ਦੇ ਦਰਦ, ਨਿੱਛਾਂ, ਚਮੜੀ 'ਤੇ ਸਾੜ ਪੈਣਾ, ਛਾਲੇ, ਸਾਹ ਲੈਣ ਵਿੱਚ ਤਕਲੀਫ, ਸਿਰ ਚਕਰਾਉਣ, ਨਹੂੰਆਂ ਦਾ ਰੰਗ ਬਦਲਣ, ਚੱਕਰ ਆਉਣ ਤੇ ਅੱਖਾਂ ਸੁੱਜਣ ਵਰਗੀਆਂ ਬਿਮਾਰੀਆਂ ਰਿਕਾਰਡ ਕੀਤੀਆਂ ਗਈਆਂ ਹਨ। ਇਹਨਾਂ ਔਰਤਾਂ ਵਿੱਚ ਗਰਭ ਦੇਰ ਨਾਲ ਠਹਿਰਣ ਦੇ ਮਾਮਲੇ ਸਾਹਮਣੇ ਆਏ ਹਨ, ਖੇਤਾਂ ਵਿਚ ਕੰਮ

5 / 32
Previous
Next