ਇਹ ਸਾਰੇ ਤੱਥ ਦਰਸਾਉਂਦੇ ਹਨ ਕਿ ਇਹ ਜ਼ਹਿਰ ਔਰਤਾਂ ਤੋਂ ਉਹਨਾਂ ਦਾ ਆਪਣੀ ਮਰਜ਼ੀ ਦੇ ਸਮੇਂ 'ਤੇ ਬੱਚਾ ਪੈਦਾ ਕਰਨ, ਸਿਹਤਮੰਦ ਬੱਚਾ ਪੈਦਾ ਕਰਨ ਦੇ ਅਧਿਕਾਰ ਖੋਂਹਦੇ ਹਨ। ਅਜਿਹੀਆਂ ਔਰਤਾਂ ਨੂੰ ਸ਼ਰੀਰਕ ਤੇ ਮਾਨਸਿਕ ਦੂਹਰੇ ਤਰ੍ਹਾਂ ਦਾ ਸੰਤਾਪ ਭੋਗਣਾ ਪੈਂਦਾ ਹੈ ਜਦੋਂ ਸਮਾਜ ਵਿੱਚ ਅਜਿਹੀਆਂ ਔਰਤਾਂ ਨੂੰ ਬਾਂਝ ਕਹਿ ਕੇ ਦੁਤਕਾਰਿਆ ਜਾਂਦਾ ਹੈ।
ਔਰਤਾਂ ਵਿੱਚ ਕੀੜੇਮਾਰ ਜ਼ਹਿਰਾਂ ਦੇ ਅਸਰ ਜ਼ਿਆਦਾ ਹੋਣ ਦੇ ਤਿੰਨ ਕਾਰਨ ਦੇਖੇ ਜਾ ਸਕਦੇ ਹਨ : ਬਹੁਤ ਸਾਰੇ ਜ਼ਹਿਰੀਲੇ ਕੀੜੇਮਾਰ ਜ਼ਹਿਰ ਔਰਤਾਂ ਦੇ ਸ਼ਰੀਰ ਦੇ ਚਿਨਨਾਈ ਦੇ ਅਣੂਆਂ ਵਿੱਚ ਠਹਿਰ ਜਾਂਦੇ ਹਨ ਤੇ ਓਥੇ ਹੀ ਰਹਿੰਦੇ ਹਨ। ਔਰਤਾਂ ਇਸ ਦੀ ਚਪੇਟ ਵਿੱਚ ਇਸ ਕਰਕੇ ਵੀ ਜ਼ਿਆਦਾ ਆ ਜਾਂਦੀਆਂ ਹਨ ਕਿਉਂਕਿ ਉਹਨਾਂ ਦੇ ਸ਼ਰੀਰ ਵਿੱਚ ਚਿਨਕਾਈ ਦੇ ਅਣੂ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਔਰਤਾਂ ਦੀ ਚਮੜੀ ਨਰਮ ਹੋਣ ਕਰਕੇ ਉਹ ਪਹਿਲੇ ਪੜਾਅ ’ਤੇ ਹੀ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ। ਮਰਦਾਂ ਦੇ ਮੁਕਾਬਲੇ ਔਰਤਾਂ ਦੀ ਸ਼ਰੀਰਕ ਬਣਤਰ, ਔਰਤਾਂ ਦੀ ਅਨਪੜ੍ਹਤਾ ਤੇ ਜ਼ਹਿਰਾਂ ਦੇ ਅਸਰਾਂ ਬਾਰੇ ਅਗਿਆਨਤਾ ਕਾਰਨ ਵੀ ਔਰਤਾਂ ਤੇ ਇਹਨਾਂ ਦਾ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ।
ਤੁਸੀਂ ਕੀ ਕਰ ਸਕਦੇ ਹੋ ?
ਤੁਸੀਂ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਕੀਟਨਾਸ਼ਕਾਂ ਦੇ ਸਿੱਧੇ ਜਾਂ ਅਸਿੱਧੇ ਸੰਪਰਕ ਵਿੱਚ ਆਉਣ ਤੋਂ ਬਚ ਸਕਦੇ ਹੋ।