* ਜੇ ਤੁਹਾਡਾ ਪਰਵਾਰ ਖੇਤੀ ਕਰਦਾ ਹੈ ਤਾਂ, ਤੁਹਾਨੂੰ ਆਪਣੀ ਖੇਤੀ ਨੂੰ ਤੁਰੰਤ ਕੁਦਰਤੀ ਖੇਤੀ ਵਿੱਚ ਬਦਲ ਦੇਣਾ ਚਾਹੀਦਾ ਹੈ। ਕੁਦਰਤੀ ਖੇਤੀ ਦੀਆਂ ਦਰਜਨਾਂ ਸਫਲ ਤਕਨੀਕਾਂ ਮੌਜੂਦ ਹਨ ਜਿਨ੍ਹਾਂ ਨੂੰ ਅਪਨਾਇਆ ਜਾ ਸਕਦਾ ਹੈ ਤੇ ਹੌਲੀ ਹੋ ਆਪਣੇ ਖੇਤਾਂ, ਮਿੱਟੀ, ਖਾਣੇ ਤੇ ਪਾਣੀ ਨੂੰ ਰਸਾਇਣਾਂ ਦੇ ਅਸਰਾਂ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ।
* ਇੱਕ ਸਾਧਾਰਨ ਤੇ ਸੌਖਾ ਕੰਮ ਜਿਹੜਾ ਇੱਕ ਦਮ ਹੀ ਸ਼ੁਰੂ ਕੀਤਾ ਜਾ ਸਕਦਾ ਹੈ, ਉਹ ਇਹ ਕਿ ਜਿਹੜੀਆਂ ਸਬਜ਼ੀਆਂ ਘਰਾਂ ਵਿੱਚ ਬਣਾਈਆਂ ਜਾਂਦੀਆਂ ਹਨ ਉਹਨਾਂ ਨੂੰ ਘਰਾਂ ਵਿੱਚ ਹੀ ਕੱਚੀ ਥਾਂ 'ਤੇ ਉਗਾਇਆ ਜਾਣਾ ਚਾਹੀਦਾ ਹੈ।
* ਇੱਕ ਖਪਤਕਾਰ ਵਜੋਂ ਤੁਸੀਂ ਕੁਦਰਤੀ ਢੰਗ ਨਾਲ ਬਿਨਾਂ ਰੇਹ-ਸਪ੍ਰੇਹ ਤੋਂ ਪੈਦਾ ਕੀਤੇ ਉਤਪਾਦ ਖਰੀਦ ਸਕਦੇ ਹੋ ਤੇ ਉਹਨਾਂ ਕਿਸਾਨਾਂ ਦੀ ਸਹਾਇਤਾ ਕਰ ਸਕਦੇ ਹੋ ਜਿਹੜੇ ਕੁਦਰਤੀ ਖੇਤੀ ਵੱਲ ਮੁੜ ਰਹੇ ਹਨ।
ਖੇਤੀ ਵਿਰਾਸਤ ਮਿਸ਼ਨ
ਜੈਤੋ, ਜ਼ਿਲ੍ਹਾ ਫਰੀਦਕੋਟ (ਪੰਜਾਬ)-151202
ਫੋਨ: 01635 503415, 98726 82161