ਸਿੱਖੀ ਤੋਂ ਕਿ ਝੂਠਾਂ ਮਗਰ ਦੌੜਣ ਲੱਗ ਪਏ ਹਾਂ।
ਤੁਸੀਂ ਇਮਤਿਹਾਨ ਲਵੋ ਆਪਣੇ ਕਾਕਿਆਂ ਦਾ। ਕਹਿੰਦੇ ਹੋ ਕਿ ਬੜੇ ਲਾਇਕ ਹੋ ਗਏ ਨੇ। ਅਗਰ ਤੁਸੀਂ ਉਸ ਕੋਲੋਂ ਕੋਈ ਫਿਲਮ ਦੀ ਸਟੋਰੀ ਪੁਛੋਗੇ ਤਾਂ ਝੱਟਪੱਟ ਉਸ ਦਾ ਹੀਰੋ, ਉਸ ਫਿਲਮ ਦੇ ਗਾਣੇ ਦੱਸ ਦੇਵੇਗਾ। ਲੇਕਿਨ ਅਗਰ ਉਸ ਕੋਲੋਂ ਇਹ ਪੁਛੋ ਕਿ ਪੰਜਾਂ ਪਿਆਰਿਆਂ ਦਾ ਨਾਮ ਜਾਣਦਾ ਹੈਂ ਤਰਤੀਬਵਾਰ, ਕਿ ਪਹਿਲਾਂ ਕਿਹੜਾ ਉਠਿਆ ਸੀ, ਦੂਜਾ ਕਿਹੜਾ ਸੀ ਤਾਂ ਉਸ ਦਾ ਜਵਾਬ ਇਹ ਹੋਵੇਗਾ ਕਿ ਮੈਂ ਪੰਜਾਬੀ ਦਾ ਵਿਸ਼ਾ ਨਹੀਂ ਸੀ ਲਿਆ ਹੋਇਆ। ਆਪਣਾ ਇਤਿਹਾਸ ਗੁਰਮੁਖੀ ਅੱਖਰਾਂ ਵਿਚ ਪੜ੍ਹਨਾ ਸਾਡੇ ਮੁੰਡੇ ਪਾਪ ਸਮਝਦੇ ਨੇ। ਔਰ ਅਗਰ ਅੰਗ੍ਰੇਜ਼ੀ ਵਿਚ ਕੁਝ ਲਿਖ ਦੇਵਾਂਗੇ ਤੇ ਕਹਿਣਗੇ ਇਹ ਠੀਕ ਹੈ। ਇਹ ਅਸਲੀ ਚੀਜ਼ ਹੈ। ਜਿਹੜੀ ਚੀਜ਼ ਠੀਕ ਨਹੀਂ ਹੈ ਉਸ ਨੂੰ ਇਹ ਅਸਲੀ ਸਮਝਦੇ ਨੇ ਤੇ ਜਿਹੜੀ ਚੀਜ਼ ਠੀਕ ਹੈ ਤੇ ਉਸ ਨੂੰ ਇਹ ਝੂਠ ਸਮਝਦੇ ਨੇ। ਇਸੇ ਕਰਕੇ ਤਾਂ ਅਸੀਂ ਕੋਈ ਤਰੱਕੀ ਨਹੀਂ ਕੀਤੀ ਤੇ ਬੜੀ ਪਿਛਾਂਹ ਵੱਲ ਨੂੰ ਜਾ ਚੁੱਕੇ ਹਾਂ। ਕਿਉਂਕਿ ਮੜ੍ਹੀਆਂ ਤੱਕ ਨੂੰ ਤੇ ਅਸੀਂ ਪੂਜਦੇ ਹਾਂ, ਪਿੱਪਲ ਦੇ ਪੇੜ ਨੂੰ ਪਾਣੀ ਅਸੀਂ ਦਿੰਦੇ ਹਾਂ, ਦੀਵਾ ਅਸੀਂ ਵੀ ਜਗਾਉਂਦੇ ਹਾਂ। ਇਸ ਦਾ ਕੀ ਮਤਲਬ ਹੈ? ਕੀ ਗੁਰੂ ਘਰ ਤੇ ਸਾਡੀ ਕੋਈ ਸ਼ਰਧਾ ਹੈ, ਸਾਡੀ ਕੋਈ ਦ੍ਰਿੜ੍ਹਤਾ ਹੈ ? ਅੱਗੇ ਤਾਂ ਅਸੀਂ ਗੁਰਬਾਣੀ ਸੁਣ ਲੈਂਦੇ ਸੀ। ਹੁਣ ਤਾਂ ਸਾਡੇ ਕੋਲੋਂ ਉਹ ਵੀ ਨਹੀਂ ਸੁਣੀ ਜਾਂਦੀ। ਗੁਰੂ ਘਰ ਜਾਂਦੇ ਹਾਂ ਤੇ ਉਹ ਵੀ ਅਸੀਂ ਗੁਰੂ ਤੇ ਅਹਿਸਾਨ ਕਰਕੇ ਆਉਣਾ ਹੀ ਸਮਝਦੇ ਹਾਂ।
ਸੋ ਗੁਰੂ ਕੇ ਸਿੱਖਾ ! ਮੇਰਾ ਸਾਹਿਬ ਤੈਨੂੰ ਸੱਚੇ ਰਸ ਦਾ ਉਪਦੇਸ਼ ਦਿੰਦਾ ਹੈ:
"ਹਰਿ ਰਸੁ ਪੀਵਤ ਸਦਾ ਹੀ ਰਾਤਾ॥
ਭਾਵ ਕਿ ਜਿੰਨੇ ਹਰੀ-ਪ੍ਰਮਾਤਮਾ ਦਾ ਰਸ ਪੀ ਲਿਆ, ਉਹ ਸਦਾ ਹੀ ਖੁਸ਼ ਰਹਿੰਦਾ ਹੈ। ਉਹ ਸਦਾ ਹੀ ਬੇਪਰਵਾਹ ਰਹਿੰਦਾ ਹੈ।
ਆਨ ਰਸਾ ਖਿਨ ਮਹਿ ਲਹਿ ਜਾਤਾ॥"
(ਪੰਨਾ ੩੭੭)
ਅਰਥਾਤ ਵਾਹਿਗੁਰੂ ਦੇ ਨਾਮ ਦੇ ਰਸ ਤੋਂ ਇਲਾਵਾ ਜਿਹੜੇ ਬਾਕੀ ਦੇ ਰਸ ਨੇ, ਉਹ ਤਾਂ ਮਿੰਟਾਂ-ਸਕਿੰਟਾਂ ਵਿਚ ਲਹਿ ਜਾਂਦੇ ਨੇ। ਉਹ ਤੇ ਜਲਦੀ ਨਾਲ ਖਤਮ ਹੋ ਜਾਂਦੇ ਨੇ।
"ਹਰਿ ਰਸੁ ਪੀਵੈ ਅਲਮਸਤੁ ਮਤਵਾਰਾ॥"
(ਪੰਨਾ ੩੭੭)
ਵਾਹਿਗੁਰੂ ਦੇ ਨਾਮ ਦਾ ਰਸ ਜਿਹੜਾ ਪੀਣ ਵਾਲਾ ਹੈ, ਉਹ ਬੜਾ ਮਸਤ ਹੋ ਜਾਂਦਾ ਹੈ। ਆਪਣੇ ਪਿਆਰੇ ਨੂੰ ਗਲਵਕੜੀ ਪਾਈ ਫਿਰਦਾ ਹੈ। ਫਿਰ ਉਹ ਦਿਨੇ-ਰਾਤ ਝੂਮਦਾ