Back ArrowLogo
Info
Profile

ਫਿਰਦਾ ਹੈ। ਵੱਡੀ ਤੋਂ ਵੱਡੀ ਕੁਰਬਾਨੀ ਵੀ ਉਹ ਦੇਣ ਲਈ ਤਿਆਰ ਹੋ ਜਾਂਦਾ ਹੈ। ਸਾਹਿਬ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਕਹਿੰਦੇ ਨੇ :-

"ਵਜਹੁ ਸਾਹਿਬ ਕਾ ਸੇਵ ਬਿਰਾਨੀ॥"

(ਪੰਨਾ ੩੭੬)

ਇਸ ਦਾ ਇਹ ਮਤਲਬ ਹੈ ਜਿਸ ਤਰ੍ਹਾਂ ਕੋਈ ਆਦਮੀ ਤਨਖਾਹ ਲਵੇ ਕਿਸੇ ਹੋਰ ਕੋਲੋਂ ਤੇ ਕੰਮ ਕਰੇ ਕਿਸੇ ਹੋਰ ਦਾ ! ਅਸੀਂ ਦਿੱਤਾ ਖਾਣੇ ਹਾਂ ਵਾਹਿਗੁਰੂ ਦਾ, ਇਹ ਕਾਇਆ ਬਖਸ਼ੀ ਹੈ ਵਾਹਿਗੁਰੂ ਨੇ। ਨੱਕ, ਕੰਨ, ਹੱਥ, ਪੈਰ ਇਹ ਸਭ ਕੁਝ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਹੈ। ਜਿਸ ਨੇ ਇੰਨੇ ਅਮੋਲਕ ਪਦਾਰਥ ਸਾਨੂੰ ਬਖਸ਼ੇ :

"ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ।।

ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ।।

ਪੈਰੀ ਚਲੈ ਹਥੀ ਕਰਣਾ ਦਿਤਾ ਪੈਨ੍ਹੈ ਖਾਇ॥"

(ਪੰਨਾ ੧੩੮)

ਇੰਨਾ ਕੁਝ ਵਾਹਿਗੁਰੂ ਨੇ ਸਾਨੂੰ ਬਖਸ਼ ਦਿੱਤਾ ਹੈ। ਹੇ ਇਨਸਾਨ ! ਇਹ ਜਿਹੜੀ ਤੇਰੀ ਕਾਇਆਂ ਦੀ ਪੁਤਲੀ ਹੈ ਨਾ, ਇਹ ਵਹਿਗੁਰੂ ਨੇ ਬੜੇ ਤਰੀਕੇ ਨਾਲ ਬਣਾਈ ਹੈ। ਔਰ ਤੂੰ ਇਸ ਕਾਇਆਂ ਦੇ ਪੁਤਲੇ ਨੂੰ ਹੀ ਸੰਵਾਰਨ ਵਿਚ ਆਪਣਾ ਸਾਰਾ ਸਮਾਂ ਲੰਘਾ ਦਿੰਦਾ ਹੈ ਤੇ ਜਿਸ ਵਾਹਿਗੁਰੂ ਨੇ ਇਸ ਕਾਇਆਂ ਦੀ ਪੁਤਲੀ ਨੂੰ ਬਣਾਇਆ ਹੈ, ਉਸ ਵਾਸਤੇ ਤੇਰੇ ਕੋਲ ਸਮਾਂ ਹੀ ਹੈ ਨਹੀਂ।

"ਜਾਨੁ ਸਤਿ ਕਰਿ ਹੋਇਗੀ ਮਾਟੀ॥"

(ਪੰਨਾ ੩੭੪)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਕਿਸੇ ਨੇ :

"ਕਬੀਰ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ॥"

(ਪੰਨਾ ੧੩੭੪)

ਜਿਸ ਮਿੱਟੀ ਨੇ ਮਿੱਟੀ ਨਾਲ ਰਲ ਕੇ ਬਰਬਾਦ ਹੋ ਜਾਣਾ, ਉਸ ਦੇ ਪਾਲਣ-ਪੋਸ਼ਣ ਵਿਚ ਅਸੀਂ ਆਪਣੀ ਪੂਰੀ ਉਮਰ ਗਵਾ ਦਿੰਦੇ ਹਾਂ ਤੇ ਜਿਸ ਵਾਹਿਗੁਰੂ ਨੇ ਆਦਿ ਤੋਂ ਲੈ ਕੇ ਅੰਤ ਤੱਕ ਸਾਡੇ ਨਾਲ ਨਿਭਣਾ ਹੈ, ਉਸ ਨੂੰ ਅਸੀਂ ਕਦੇ ਯਾਦ ਵੀ ਨਹੀਂ ਕਰਦੇ। ਗਰੀਬ-ਨਿਵਾਜ਼ ਸਾਹਿਬ ਸੱਚਾ ਪਾਤਸ਼ਾਹ ਕਹਿੰਦਾ ਹੈ ਕਿ ਦਿੱਤਾ ਹੋਇਆ ਵਾਹਿਗੁਰੂ ਦਾ ਖਾਂਦਾ ਹੈ ਤੇ ਸੇਵਾ ਦੂਜਿਆਂ ਦੀ ਕਰਦਾ ਹੈ।

ਇਹੀ ਤਾਂ ਅਸੀਂ ਸਭ ਤੋਂ ਵੱਡਾ ਗੁਨਾਹ ਕਰ ਰਹੇ ਹਾਂ, ਸਭ ਤੋਂ ਵੱਡਾ ਪਾਪ ਕਰ ਰਹੇ ਹਾਂ। ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ "ਬਜਰ ਪਾਪਾਂ" ਦੇ ਬਾਰੇ ਲਿਖਿਆ ਹੈ:

11 / 78
Previous
Next