(੧) ਬ੍ਰਹਮਾ:- ਬ੍ਰਹਮਾ ਦਾ ਮਾਰਨਾ ਸਭ ਤੋਂ ਵੱਡਾ ਬੱਜਰ ਪਾਪ ਲਿਖਿਆ ਗਿਆ ਹੈ। ਬਲਕਿ ਅਸਲ ਬ੍ਰਹਮ ਉਹ ਮੰਨਿਆ ਗਿਆ ਹੈ, ਜਿਸ ਨੇ ਵਾਹਿਗੁਰੂ ਨੂੰ ਹਿਰਦੇ ਵਿਚ ਵਸਾ ਲਿਆ। ਜਿਸ ਨੇ ਜ਼ੱਰਰੇ-ਜ਼ੱਰਰੇ ਵਿਚ ਉਸ ਨੂੰ ਪਹਿਚਾਣ ਲਿਆ।
(੨) ਕੰਜਕਾਂ:- ਜੰਮਦੀ ਲੜਕੀ ਦਾ ਗਲ ਘੁੱਟ ਕੇ ਮਾਰ ਦੇਣਾ, ਇਸ ਨੂੰ ਬੱਜਰ ਪਾਪ ਮੰਨਿਆ ਗਿਆ ਹੈ। ਇਸ ਲਈ ਕਿ ਮੇਰਾ ਕੋਈ ਜਵਾਈ ਬਣ ਕੇ ਮੇਰੇ ਘਰ ਨਾ ਆਵੇ। ਇਹ ਹੈ ਬੱਜਰ ਪਾਪ।
ਗੁਰੂ ਗ੍ਰੰਥ ਸਾਹਿਬ ਜੀ ਇਹ ਵੀ ਬਚਨ ਕਰਦੇ ਹਨ ਕਿ ਜਿਹੜਾ ਚਾਲ-ਚੱਲਣ ਦਾ ਗਿਰਿਆ ਹੋਇਆ ਹੈ, ਉਸ ਦੇ ਘਰ ਦਾ ਪਾਣੀ ਪੀਣਾ ਵੀ ਪਾਪ ਹੈ। ਵਾਹਿਗੁਰੂ ਦਾ ਅਗਰ ਨਾਮ ਕਿਸੇ ਨੂੰ ਵਿਸਰ ਜਾਏਗਾ ਨਾ ਤੇ ਹਜ਼ੂਰ ਕਹਿੰਦੇ ਨੇ ਉਸ ਨੂੰ ਇਹ ਸਾਰੇ ਬੱਜਰ ਪਾਪ ਚੰਬੜ ਜਾਣਗੇ। ਇਹ ਬੜਾ ਬੱਜਰ ਪਾਪ ਹੈ।
ਐਸੇ ਗੁਨਹ ਅਛਾਦਿਓ ਪ੍ਰਾਨੀ॥
(ਪੰਨਾ ੩੭੬)
ਐਸੇ ਗੁਣਾਂ ਨਾਲ ਢੱਕਿਆ ਹੋਇਆ ਹੈ ਪ੍ਰਾਣੀ। ਭਾਵ ਕਿ ਖਾਂਦਾ ਵਾਹਿਗੁਰੂ ਦਾ ਹੈ ਤੇ ਪੂਜਾ ਕਬਰਾਂ ਦੀ ਕਰਦਾ ਹੈ। ਖਾਂਦਾ ਵਾਹਿਗੁਰੂ ਦਾ ਹੈ ਤੇ ਪਾਣੀ ਸੂਰਜ ਨੂੰ ਦਿੰਦਾ ਫਿਰਦਾ ਹੈ। ਇਹ ਸਭ ਦਿੱਤਾ ਵਾਹਿਗੁਰੂ ਦਾ ਹੈ ਤੇ ਮੱਥੇ ਕਿਤੇ ਹੋਰ ਟੇਕਦਾ ਹੈ। ਅਸੀਂ ਕਦੇ ਆਪਣੀ ਔਗੁਣਾਂ ਵਾਲੀ ਫਾਈਲ ਖੋਲ੍ਹੀ ਹੀ ਨਹੀਂ। ਹਜ਼ੂਰ ਜੀ ਇਕ ਹੋਕਾ ਦਿੰਦੇ ਨੇ:
"ਗੋਬਿੰਦ ਹਮ ਐਸੇ ਅਪਰਾਧੀ॥ ਹਮ ਐਸੇ ਅਪਰਾਧੀ।।'
(ਪੰਨਾ ੯੭੧)
ਇਕਬਾਲ ਹੈ ਆਪਣੇ ਜੁਰਮਾਂ ਦਾ। ਤਸਲੀਮ ਹੈ ਆਪਣੇ ਜੁਰਮਾਂ ਦੀ ਵਾਹਿਗੁਰੂ ਅੱਗੇ ਕਿ ਅਸੀਂ ਇਹੋ ਜਿਹੇ ਗੁਨਾਹਗਾਰ ਹਾਂ, ਅਸੀਂ ਇਹੋ ਜਿਹੇ ਪਾਪੀ ਹਾਂ। ਇੰਨੇ-ਇੰਨੇ ਵੱਡੇ ਅਪਰਾਧ ਕਰਨ ਵਾਲੇ ਅਸੀਂ ਪਾਪੀ ਹਾਂ। ਜਿਸ ਵੇਲੇ ਬਾਰ-ਬਾਰ ਆਖੀਏ ਕਿ ਹਮ ਐਸੇ ਅਪਰਾਧੀ ਤਾਂ ਖਾਹਮਖਾਹ ਇਹ ਸਵਾਲ ਪੈਦਾ ਹੋ ਜਾਵੇਗਾ ਨਾ ਕਿ "ਕੈਸੇ ਅਪਰਾਧੀ''? ਕੈਸੇ ਦਾ ਜਵਾਬ ਹੁਣ ਪਹਿਲੀ ਤੁੱਕ ਤੋਂ ਪੜ੍ਹੋ:
(੧) "ਕਵਨ ਕਾਜ ਸਿਰਜੇ ਜਗ ਭੀਤਰਿ"
ਭਾਵ ਕਿ ਸਾਨੂੰ ਮਨੁੱਖ ਬਣਾ ਕੇ ਕਿਸ ਕੰਮ ਵਾਸਤੇ ਇਸ ਜੱਗ ਵਿਚ ਭੇਜਿਆ ਸੀ ਵਾਹਿਗੁਰੂ ਨੇ। ਇਹ ਅਸੀਂ ਕਦੇ ਵੀ ਨਹੀਂ ਸੋਚਿਆ। ਬੱਸ ਰੋਟੀ-ਪਾਣੀ ਪਕਾ ਕੇ ਤੇ ਖਾ ਪੀ ਕੇ ਅਸੀਂ ਬੈਠ ਜਾਂਦੇ ਹਾਂ। ਕੀ ਸਾਡਾ ਜੀਵਨ ਰਸੋਈ ਵਿਚ ਹੀ ਖਤਮ ਹੋ ਜਾਣਾ ਹੈ ? ਕੀ ਸਾਡਾ ਜੀਵਨ ਖਾਣ-ਪੀਣ ਵਾਸਤੇ ਹੀ ਰਹਿ ਗਿਆ ਹੈ। ਅਸੀਂ ਕਦੇ ਵੀ ਨਹੀਂ ਸੋਚਿਆ