ਕਿ ਵਾਹਿਗੁਰੂ ਨੇ ਸਾਨੂੰ ਚੌਰਾਸੀ ਲੱਖ ਜੂਨਾਂ ਦਾ ਬਾਦਸ਼ਾਹ ਬਣਾਇਆ ਹੈ।
"ਕਵਨ ਕਾਜ ਸਿਰਜੇ ਜਗ ਭੀਤਰਿ"
ਇਹ ਸਾਡਾ ਪਹਿਲਾ ਅਪਰਾਧ ਹੈ।
"ਜਨਮਿ ਕਵਨ ਫਲੁ ਪਾਇਆ॥"
(ਪੰਨਾ ੯੭੦)
ਕਿਸ ਚੀਜ਼ ਨੂੰ ਹਾਸਿਲ ਕਰਨ ਲਈ, ਕਿਸ ਵਸਤੂ ਨੂੰ ਪ੍ਰਾਪਤ ਕਰਨ ਲਈ ਸਾਨੂੰ ਮਨੁੱਖਾ ਜਨਮ ਮਿਲਿਆ। ਇਹ ਅਸੀਂ ਕਦੇ ਵੀ ਨਹੀਂ ਸੋਚਿਆ। ਗਰੀਬ-ਨਿਵਾਜ਼ ਇਕ ਬਚਨ ਕਰਦੇ ਹਨ ਕਿ :
"ਜੋ ਬੈਰਾਈ ਤਾ ਸਿਉ ਪ੍ਰੀਤਿ॥"
(ਪੰਨਾ ੨੬੭)
ਭਾਵ ਕਿ ਜਿਹੜੀ ਚੀਜ਼ ਨੇ ਧੋਖਾ ਦੇਣਾ ਹੈ, ਜਿਹੜੀ ਚੀਜ਼ ਨੇ ਦਗਾ ਕਰਨਾ ਹੈ, ਉਸ ਨਾਲ ਤੈਨੂੰ ਪ੍ਰੀਤ ਹੈ। ਔਰ ਜਿਹੜੀ ਚੀਜ਼ ਨੇ ਅੰਤ ਵੇਲੇ ਕੰਮ ਆਉਣਾ ਹੈ, ਉਸ ਦੀ ਤੈਨੂੰ ਕੋਈ ਫਿਕਰ ਹੀ ਨਹੀਂ। ਬੜੀਆਂ ਲੰਬੀਆਂ ਅਰਦਾਸਾਂ ਕਰਦੇ ਨੇ ਕਿ ਮੈਨੂੰ ਕਾਕਾ ਬਖਸ਼ੀ। ਕੀ ਅੰਤ ਵੇਲੇ ਉਹ ਸਹਾਇਤਾ ਕਰ ਜਾਏਗਾ? ਕੀ ਅੰਤ ਵੇਲੇ ਤੈਨੂੰ ਉਹ ਜਮਾਂ ਦੇ ਪੰਜੇ 'ਚੋਂ ਛੁਡਾ ਲਵੇਗਾ? ਜਿਹੜੀ ਚੀਜ਼ ਸਾਡੀ ਨਹੀਂ, ਜਿਸ ਨੇ ਸਾਡਾ ਸਾਥ ਨਹੀਂ ਦੇਣਾ, ਉਹ ਚੀਜ਼ਾਂ ਅਸੀਂ ਵਾਹਿਗੁਰੂ ਕੋਲੋਂ ਮੰਗਦੇ ਹਾਂ। ਕੋਈ ਵਿਰਲਾ ਕਾਕਾ ਜਾਂ ਕੋਈ ਬੱਚੀ ਹੋਵੇਗੀ ਜਿਹੜੀ ਇਹ ਗੱਲ ਕਹੇਗੀ ਕਿ ਸਤਿਗੁਰ ਜੀ ! ਮੈਨੂੰ ਨਾਮ ਦਾਨ ਬਖਸ਼ੋ।' ਝੂਠਾ ਮਾਂਗਣ ਅਸੀਂ ਮੰਗਦੇ ਹਾਂ, ਲੇਕਿਨ ਨਾਮ ਦਾ ਦਾਨ ਅਸੀਂ ਨਹੀਂ ਮੰਗਦੇ ਹਾਂ। ਸਾਨੂੰ ਕਿਹੜੇ ਫਲ ਦੀ ਪ੍ਰਾਪਤੀ ਵਾਸਤੇ ਇਹ ਮਨੁੱਖਾ ਜਨਮ ਮਿਲਿਆ ? ਅਸੀਂ ਇਸ ਬਾਰੇ ਨਹੀਂ ਸੋਚਿਆ, ਇਸ ਲਈ ਇਹ ਸਾਡਾ ਦੂਜਾ ਅਪਰਾਧ ਹੈ।
ਸੰਸਾਰ-ਸਮੁੰਦਰ ਤੋਂ ਪਾਰ ਕਰਨ ਵਾਲਾ ਜੋ ਸਤਿਨਾਮ-ਵਾਹਿਗੁਰੂ ਹੈ, ਉਸਦੇ ਨਾਮ ਨਾਲ ਅਸੀਂ ਇਕ ਮਿੰਟ ਵੀ ਮਨ ਨਹੀਂ ਜੋੜਿਆ। ਉਸਦੇ ਨਾਮ ਨਾਲ ਅਸੀਂ ਮਿੰਟ ਵੀ ਇਕਾਗਰ ਨਹੀਂ ਹੋਏ, ਮਿੰਟ ਵੀ ਲੀਨ ਨਹੀਂ ਹੋਏ। ਇਸ ਲਈ ਇਹ ਸਾਡਾ ਤੀਸਰਾ ਅਪਰਾਧ ਹੈ।
"ਗੋਬਿੰਦ ਹਮ ਐਸੇ ਅਪਰਾਧੀ ॥
ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ
ਤਿਸ ਕੀ ਭਾਉ ਭਗਤਿ ਨਹੀ ਸਾਧੀ॥"
(ਪੰਨਾ ੯੭੧)
ਭਾਵ ਕਿ ਜਿਸ ਵਾਹਿਗੁਰੂ ਨੇ ਸਾਨੂੰ ਪਿੰਡ ਅਰਥਾਤ ਵਜੂਦ ਦਿੱਤਾ, ਦੇਹੀ ਦਿੱਤੀ।