ਜਿਨ੍ਹਾਂ ਦੇ ਅੰਦਰ ਜ਼ਰਾ ਕੁ ਵੀ ਗੁਰੂ ਸਾਹਿਬ ਦਾ ਧਿਆਨ ਹੈ, ਉਹ ਇਹ ਗੱਲ ਧਿਆਨ ਲਾ ਕੇ ਸੁਣੋ ਕਿ ਇਕ ਬ੍ਰਾਹਮਣ ਹੋਇਆ ਹੈ ਤੇ ਉਸ ਦਾ ਨਾਮ ਸੀ "ਪੰਡਿਤ ਜੋਗ ਰਾਮ।" ਉਸ ਨੂੰ ਸਾਰੇ ਸ਼ਾਸਤਰ ਯਾਦ ਸੀ। ਇਸ ਵਿਚ ਵੀ ਬੜੀ ਤੇਰ-ਮੇਰ ਸੀ। ਕਿਸੇ ਆਦਮੀ ਦਾ ਅਗਰ ਪਰਛਾਵਾਂ ਵੀ ਪੈ ਜਾਵੇ ਤਾਂ ਉਹ ਸਮਝਦਾ ਕਿ ਮੇਰਾ ਜਨਮ ਭ੍ਰਿਸ਼ਟ ਹੋ ਗਿਆ ਹੈ ਤੇ ਜਨਮ ਨੂੰ ਸ਼ੁੱਧ ਕਰਨ ਵਾਸਤੇ ਉਹ ਪਾਣੀ ਦਾ ਇਸ਼ਨਾਨ ਕਰਦਾ ਸੀ। ਜਿਸ ਵੇਲੇ ਇਸ ਦੀ ਚਾਲੀਆਂ ਕੁ ਵਰ੍ਹਿਆਂ ਦੀ ਉਮਰ ਹੋਈ ਨਾ ਤੇ ਇਸ ਨੂੰ ਪਤਾ ਲੱਗਾ ਕਿ ਇਹ ਤਾਂ ਬੀਮਾਰ ਹੈ। ਇਸ ਦਾ ਮਨ ਬੜਾ ਰੋਗੀ ਹੈ। ਇਸ ਨੂੰ ਬੜਾ ਭੈੜਾ, ਬੜਾ ਕੱਟੜ ਰੋਗ ਲੱਗਾ ਹੋਇਆ ਹੈ। ਇਹ ਤਾਂ ਰੱਬ ਦੀ ਰਚਨਾ ਨੂੰ ਪਿਆਰ ਨਾਲ ਨਹੀਂ ਵੇਖ ਸਕਦਾ। ਫਿਰ ਇਸਨੇ ਦਾਨੇ-ਪਰਦਾਨਿਆਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਪਿਆਰਿਓ ! ਮੈਨੂੰ ਕੋਈ ਐਸਾ ਹਕੀਮ ਦੱਸੋ ਜਿਹੜਾ ਮੇਰੇ ਮਨ ਨੂੰ ਤੰਦਰੁਸਤ ਕਰੇ। ਭਾਵ ਕਿ ਮੇਰੇ ਮਨ ਦਾ ਰੋਗ ਮਿਟਾ ਦੇਵੇ। ਉਹ ਪੰਡਿਤ ਪੁੱਛਦਿਆਂ-ਪੁੱਛਦਿਆਂ ਕਿਸੇ ਦਿਨ ਇਕ ਸਿੱਖ ਨੂੰ ਪੁੱਛ ਬੈਠਾ। ਔਰ ਸਿੱਖ ਨੇ ਆਖਿਆ ਜੋਗ ਰਾਮਾ... ਜੇ ਤੈਨੂੰ ਆਪਣੇ ਮਨ ਦਾ ਇਲਾਜ ਕਰਨ ਦਾ ਖਿਆਲ ਆ ਗਿਆ ਨਾ ਤੇ ਫਿਰ ਮਨ ਦੇ ਰੋਗ ਦਾ ਇਲਾਜ ਕਰਨ ਵਾਲਾ ਡਾਕਟਰ ਖਡੂਰ ਸਾਹਿਬ ਰਹਿੰਦਾ ਹੈ। ਜੋਤ ਨਾਨਕ ਦੀ ਹੈ ਪਰ ਜਾਮੇ ਵਿਚ ਤਬਦੀਲੀ ਹੈ। ਆਪਣੇ ਮਨ ਦੀ ਜੋਤ ਜਗਾਉਣ ਵਾਸਤੇ ਜਾਹ ਖਡੂਰ ਸਾਹਿਬ। ਜੇ ਸਾਹਿਬ ਦਇਆਲੂ ਹੋ ਗਿਆ ਤਾਂ ਤੇਰੇ ਮਨ ਨੂੰ ਤੰਦਰੁਸਤ ਕਰ ਦੇਵੇਗਾ। ਜਿਸ ਵੇਲੇ ਜੋਗ ਰਾਮ ਆਇਆ ਖਡੂਰ ਸਾਹਿਬ ਤਾਂ ਉਸ ਵੇਲੇ ਦੇਸ਼ਾਂ-ਦੇਸ਼ਾਂਤਰਾਂ ਦੀ ਸੰਗਤ ਵੀ ਉਥੇ ਬੈਠੀ ਹੋਈ ਸੀ। ਔਰ ਸਭ ਉਸ ਧੁੰਨ ਵਿਚ ਜੁੱਟੇ ਹੋਏ ਸੀ।
"ਤੇਰੀ ਆਖੀ ਜਾਏ ਰਾਮ ਉਪਮਾ.....
ਸਤਿਸੰਗ ਕਰਿਆ ਕਰੋ ਸਤਿਸੰਗ। ਔਰ ਜਿਹੜਾ ਤਾਂ ਰੋਜ਼ ਦਾ ਸਤਿਸੰਗੀ ਹੈ, ਉਸ ਨੂੰ ਤਾਂ ਬਚਨ ਪੜ੍ਹਨਾ ਆਉਂਦਾ ਹੋਵੇਗਾ।
ਜੋਗ ਰਾਮ ਨੇ ਪਹਿਲੇ ਹੀ ਦਿਨ ਬਾਣੀ ਸੁਣੀ ਤਾਂ ਉਸ ਦਾ ਮਨ ਤੇ ਐਸਾ ਅਸਰ ਹੋਇਆ ਕਿ ਬਿਨਾਂ ਕਿਸੇ ਦੇ ਕਹੇ ਉਸ ਨੇ ਜੇਬ 'ਚੋਂ ਰੁਮਾਲ ਕੱਢਿਆ ਤੇ ਸੰਗਤਾਂ ਦੀਆਂ, ਸੇਵਕਾਂ ਦੀਆਂ ਜੁੱਤੀਆਂ ਸਾਫ ਕਰਨ ਲੱਗ ਪਿਆ। ਜਿਹੜਾ ਲੋਕਾਂ ਦੇ ਪਰਛਾਵੇਂ ਤੋਂ ਡਰਦਾ ਸੀ ਨਾ, ਉਸ ਦੇ ਮਨ ਤੇ ਬਾਣੀ ਦਾ ਐਸਾ ਅਸਰ ਹੋਇਆ ਕਿ ਸੰਗਤਾਂ ਦੇ ਜੋੜੇ ਸਾਫ ਕਰਨ ਲੱਗ ਪਿਆ। ਫਿਰ ਸਿੱਖਾਂ ਦੇ ਕੱਪੜੇ ਵੀ ਧੋਣ ਲੱਗ ਪਿਆ। ਉਸ ਤੋਂ ਬਾਅਦ ਖਡੂਰ ਸਾਹਿਬ ਦੇ ਗੁਰਦੁਆਰੇ ਵਿਚ ਲੰਮਾ ਜਿਹਾ ਥੜਾ ਬਣਾ ਲਿਆ ਜੋਗ ਰਾਮ ਨੇ। ਔਰ ਸੰਗਤ ਨੂੰ ਇਹ ਬੇਨਤੀ ਕੀਤੀ ਕਿ ਪਰਸ਼ਾਦ ਪਾਣੀ ਛੱਕ ਕੇ, ਜੂਠੀਆਂ ਪੱਤਰਾਂ, ਜੂਠੇ ਡੂਨੇ, ਕੌਲੀਆਂ ਕਟੋਰੇ ਇਸ ਥੜੇ ਉਤੇ ਰਖਿਆ ਕਰੋ, ਤਾਂਕਿ ਗੁਰਦੁਆਰੇ ਦੇ ਵਿਹੜੇ ਵਿਚ ਗੰਦ ਨਾ ਜਾਪੇ। ਕਰਨੀ ਵਾਲਾ ਸਿੱਖ ਸੀ, ਸੰਗਤ ਨੇ ਉਸ ਦੀ ਬੇਨਤੀ ਪਰਵਾਨ ਕਰ ਲਈ ਤੇ