ਸਾਰੇ ਬਰਤਨ ਥੜੇ ਤੇ ਰੱਖਣੇ ਸ਼ੁਰੂ ਕਰ ਦਿੱਤੇ। ਸਾਰੇ ਪਾਸੇ ਜੋਗ ਰਾਮ ਦੀ ਜੈ-ਜੈਕਾਰ ਹੋਣ ਲੱਗ ਪਈ ਤੇ ਜਿਹੜੇ ਈਰਖਾ ਵਾਲੇ ਸੜੇ ਹੋਏ ਸਿੱਖ ਸਨ ਨਾ ਭਾਵ ਕਿ ਬਾਹਰੋਂ ਸਿੱਖ ਤੇ ਅੰਦਰੋਂ ਵੈਰੀ। ਉਹਨਾਂ ਨੇ ਇਸ ਦੀ ਸ਼ਿਕਾਇਤ ਗੁਰੂ ਅੱਗੇ ਕੀਤੀ ਕਿ ਇਹ ਜਿਹੜੀ ਜੋਗ ਰਾਮ ਦੀ ਬੜੀ ਜੈ-ਜੈਕਾਰ ਹੋ ਰਹੀ ਹੈ ਨਾ ਇਹ ਹੈ ਮਨਮਤੀਆ। ਸਿੱਖਾਂ ਨੂੰ ਜਵਾਬ ਦਿੱਤਾ ਗੁਰੂ ਸਾਹਿਬ ਨੇ ਕਿ ਅਗਰ ਇਹ ਮਨ-ਮਤੀਆ ਹੈ ਤਾਂ ਇਹ ਇਥੇ ਨਹੀਂ ਰਹਿ ਸਕਦਾ। ਜਾਉ ਇਸ ਨੂੰ ਬੁਲਾ ਕੇ ਲਿਆਉ। ਫਿਰ ਜੋਗ ਰਾਮ ਨੂੰ ਦਰਬਾਰ ਵਿਚ ਬੁਲਾਇਆ ਗਿਆ ਤੇ ਸਾਹਿਬ ਕਹਿੰਦੇ ਕਿ ਸਿੱਖ ਆਖਦੇ ਨੇ ਤੂੰ ਮਨਮਤੀਆ ਹੈਂ। ਇਸ ਲਈ ਤੂੰ ਕਿਉਂ ਮਨਮਤਿ ਕਰਦਾ ਹੈਂ? ਫਿਰ ਜੋਗ ਰਾਮ ਕਹਿਣ ਲੱਗਾ ਕਿ ਨਾ ਮੈਂ ਕੁਝ ਕਿਹਾ ਤੇ ਨਾ ਹੀ ਤੁਸੀਂ ਮੈਨੂੰ ਕੁਝ ਦਸਿਆ। ਮੈਨੂੰ ਤਾਂ ਪਤਾ ਹੀ ਕੋਈ ਨਹੀਂ ਹੈ ਕਿ "ਗੁਰਮਤਿ" ਕੀ ਹੈ ਤੇ "ਮਨਮਤਿ" ਕੀ ਹੈ? ਤੁਸੀਂ ਮੈਨੂੰ ਸਮਝਾ ਦੇਵੋ, ਫਿਰ ਮੈਂ ਮਨਮਤਿ ਨਹੀਂ ਕਰਾਂਗਾ। ਫਿਰ ਸਾਹਿਬ ਉਹਨਾਂ ਸਿੱਖਾਂ ਨੂੰ ਪੁੱਛਣ ਲੱਗੇ ਕਿ ਇਹ ਕੀ ਮਨਮਤਿ ਕਰਦਾ ਹੈ? ਸਿੱਖਾਂ ਨੇ ਆਖਿਆ ਕਿ ਮਹਾਰਾਜ ਇਸ ਨੂੰ ਢਾਈ ਵਰ੍ਹੇ ਹੋ ਗਏ ਇਥੇ ਆਇਆਂ ਤੇ ਢਾਈ ਵਰ੍ਹੇ ਸਾਨੂੰ ਹੋ ਗਏ ਜੇ ਇਸਦੀ ਰਾਖੀ ਕਰਦਿਆਂ। ਇਕ ਦਿਨ ਵੀ ਪੰਗਤ ਵਿਚ ਬੈਠ ਕੇ ਅਸੀਂ ਇਸ ਨੂੰ ਪਰਸ਼ਾਦ ਛਕਦਿਆਂ ਨਹੀਂ ਵੇਖਿਆ। ਔਰ ਜਿਹੜਾ ਇਸ ਤਰ੍ਹਾਂ ਕਰੇ ਉਹ ਤਾਂ ਗੁਰਮਤਿ ਵਿਚ ਵੱਡਾ ਮਨਮਤੀਆ ਹੈ। "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦਾ ਤੇ ਫੈਸਲਾ ਇਹ ਹੈ:
"ਛੋਡਹਿ ਅੰਨੁ ਕਰਹਿ ਪਾਖੰਡ॥
ਨਾ ਸੋਹਾਗਨਿ ਨਾ ਓਹਿ ਰੰਡ॥"
(ਪੰਨਾ ੮੭੩)
ਗੁਰੂ ਜੀ ਕਹਿੰਦੇ ਜਿਹੜਾ ਅੰਨ ਨਹੀਂ ਖਾਂਦਾ, ਉਸ ਦੀ ਤਿੰਨਾਂ ਭਵਨਾਂ ਵਿਚ ਬੇਇੱਜ਼ਤੀ ਹੋਵੇਗੀ, ਨਿਰਾਦਰ ਹੋਵੇਗਾ। ਫਿਰ ਗੁਰੂ ਜੀ ਨੇ ਜੋਗ ਰਾਮ ਨੂੰ ਪੁਛਿਆ ਕਿ ਤੂੰ ਅੰਨ ਕਿਉਂ ਨਹੀਂ ਖਾਂਦਾ ? ਤਾਂ ਜੋਗ ਰਾਮ ਨੇ ਕਿਹਾ ਕਿ ਮੈਂ ਜਿਸ ਦਿਨ ਦਾ ਆਇਆ ਹਾਂ, ਉਸ ਦਿਨ ਦਾ ਮੈਂ ਅੰਨ ਨਹੀਂ ਖਾਧਾ ਤੇ ਜੇ ਅੰਨ ਨਾ ਖਾਣਾ ਮਨਮਤਿ ਹੈ ਤਾਂ ਮੈਂ ਜਿਸ ਦਿਨ ਦਾ ਆਇਆ ਹਾਂ ਮੈਂ ਰੋਜ਼ ਢਿੱਡ ਭਰ ਕੇ ਰੋਟੀ ਖਾਧੀ ਹੈ। ਮੈਂ ਪੂਰੀ ਤਰ੍ਹਾਂ ਤ੍ਰਿਪਤ ਹਾਂ। ਫਿਰ ਉਹ ਈਰਖਾ ਵਾਲੇ ਸੜੇ ਹੋਏ ਸਿੱਖਾਂ ਨੇ ਆਖਿਆ ਕਿ ਇਹ ਮਨਮਤੀਆ ਤੇ ਝੂਠਾ ਵੀ ਹੈ। ਢਾਈ ਵਰ੍ਹੇ ਹੋ ਗਏ ਇਸ ਦੀ ਰਾਖੀ ਕਰਦਿਆਂ ਕਦੀ ਪੰਗਤ ਵਿਚ ਬੈਠਾ ਇਸ ਨੂੰ ਨਹੀਂ ਵੇਖਿਆ। ਸਾਹਿਬ ਕਹਿਣ ਲੱਗੇ ਕਿ ਜੋਗ ਰਾਮਾ ਤੇਰੇ ਤੇ ਦੋ ਦੋਸ਼ ਲੱਗ ਗਏ ਨੇ। ਇਕ ਮਨ-ਮਤੀਆ ਤੇ ਦੂਜਾ ਝੂਠੇ ਹੋਣ ਦਾ। ਫਿਰ ਜੋਗ ਰਾਮ ਜੋੜਿਆਂ ਵਾਲੀ ਜਗ੍ਹਾ ਤੇ ਜਾ ਕੇ ਖੜਾ ਹੋ ਗਿਆ, ਗਲ ਵਿਚ ਪੱਲਾ ਪਾਇਆ ਹੋਇਆ ਤੇ ਕਮਾਨ ਵਾਂਗੂੰ ਝੁੱਕਿਆ ਹੋਇਆ ਔਰ ਕਹਿਣ ਲੱਗਾ ਕਿ ਇਹ ਜਿਹੜਾ ਥੜਾ ਬਣਾਇਆ ਹੈ, ਇਹ ਤੁਹਾਡੇ ਦਾਸ ਨੇ