Back ArrowLogo
Info
Profile

ਬਣਾਇਆ ਹੈ ਤੇ ਸਿੱਖਾਂ ਨੂੰ ਮੈਂ ਇਹ ਬੇਨਤੀ ਕੀਤੀ ਸੀ ਕਿ ਜੂਠੇ ਬਰਤਨ ਇਹ ਥੜੇ ਉਤੇ ਰੱਖ ਦੇਣਾ ਕਰਨਾ। ਫਿਰ ਬਾਹਰੋਂ ਆਏ ਯਾਤਰੂਆਂ ਦੀ ਜਿਹੜੀ ਮਾਇਆ ਇਕੱਠੀ ਹੁੰਦੀ ਹੈ। ਉਸ ਦਾ ਹਿਸਾਬ ਕਰਨ ਲੱਗਿਆਂ ਮੈਨੂੰ ਕਾਫੀ ਟਾਈਮ ਲੱਗ ਜਾਂਦਾ ਹੈ। ਔਰ ਆਏ-ਗਏ ਯਾਤਰੂਆਂ ਨੂੰ ਮੰਜੀ, ਕੋਠੀ ਦੇਣੀ। ਇਹ ਸੇਵਾ ਵੀ ਦਾਸ ਨੇ ਹੀ ਸੰਭਾਲੀ ਹੋਈ ਹੈ। ਇਸ ਲਈ ਮੈਨੂੰ ਕਾਫੀ ਟਾਈਮ ਲੱਗ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਸੰਗਤ ਚਲੀ ਜਾਂਦੀ ਹੈ, ਉਦੋਂ ਤਮਾਮ ਦਰੀਆਂ, ਚਾਦਰਾਂ ਗੁਰਦੁਆਰੇ ਦੀਆਂ ਸੰਭਾਲ-ਸਮੇਟ ਕੇ ਜਦੋਂ ਮੈਂ ਵਿਹਲਾ ਹੁੰਦਾ ਹਾਂ ਤੇ ਉਦੋਂ ਬਾਰ੍ਹਾਂ ਇਕ ਵਜੇ ਦਾ ਸਮਾਂ ਹੋਇਆ ਹੁੰਦਾ ਹੈ ਤੇ ਤਮਾਮ ਲੋਕ ਗੁਰੂ ਦੀ ਗੋਦ ਵਿਚ ਬੈਠ ਕੇ ਆਰਾਮ ਕਰ ਰਹੇ ਹੁੰਦੇ ਨੇ, ਸਾਰੀ ਕਾਇਨਾਤ ਸੁੱਤੀ ਹੁੰਦੀ ਹੈ ਤੇ ਮੈਂ ਉਸ ਵੇਲੇ ਇਕ ਸੁੱਚਾ ਪੱਤਰ ਲੈ ਕੇ ਇਸ ਥੜੇ ਦੇ ਲਾਗੇ ਬੈਠ ਜਾਂਦਾ ਹਾਂ। ਫਿਰ ਸੁੱਚਾ ਪੱਤਰ ਮੈਂ ਆਪਣੇ ਸੱਜੇ ਪਾਸੇ ਰੱਖ ਲੈਂਦਾ ਹਾਂ ਤੇ ਤੇਰੇ ਸਿੱਖਾਂ ਦੀਆਂ ਜੂਠੀਆਂ ਪੱਤਰਾਂ, ਥਾਲੀਆਂ, ਡੂਨੇ, ਗਿਲਾਸ ਮੈਂ ਫਰੋਲਨੇ ਸ਼ੁਰੂ ਕਰ ਦੇਂਦਾ ਹਾਂ। ਫਿਰ ਕਿਸੇ ਡੂਨੇ ਵਿਚੋਂ ਕਿਸੇ ਸਿੱਖ ਦੀ ਜੂਠੀ ਚਟਨੀ ਮਿਲ ਜਾਂਦੀ ਹੈ। ਉਹ ਮੈਂ ਆਪਣੇ ਸੁੱਚੇ ਪੱਤਰ ਵਿਚ ਰੱਖ ਲੈਂਦਾ ਹਾਂ। ਫਿਰ ਅਗਰ ਕੋਈ ਦਾਲ ਜੂਠੀ ਮਿਲ ਜਾਂਦੀ ਹੈ ਤੇ ਉਹ ਵੀ ਮੈਂ ਸੁੱਚੇ ਪੱਤਰ ਵਿਚ ਰੱਖ ਲੈਂਦਾ ਹਾਂ। ਫਿਰ ਕਿਸੇ ਸਿੱਖ ਦੀ ਥਾਲੀ ਵਿਚੋਂ ਦੋ ਟੁਕੜੇ ਰੋਟੀ ਦੇ ਮਿਲ ਜਾਂਦੇ ਨੇ। ਕਿਸੇ ਥਾਲੀ ਵਿਚੋਂ ਦਸ ਕੁ ਦਾਣੇ ਚਾਵਲਾਂ ਦੇ ਮਿਲ ਜਾਂਦੇ ਨੇ ਤੇ ਉਹ ਸਭ ਕੁਝ ਮੈਂ ਆਪਣੀ ਸੁੱਚੀ ਪੱਤਰ ਤੇ ਰੱਖ ਲੈਂਦਾ ਹਾਂ। ਜਦੋਂ ਮੇਰਾ ਪੇਟ ਭਰਨ ਜੋਗਾ ਅੰਨ ਇਕੱਠਾ ਹੋ ਜਾਂਦਾ ਹੈ, ਉਦੋਂ ਮੈਂ ਗੁਰੂ ਨਾਨਕ ਅੱਗੇ ਅਰਦਾਸ ਕਰਦਾ ਹਾਂ ਤੇ ਅਰਦਾਸ ਕਰਦਾ ਹਾਂ ਤੁਹਾਡੇ ਚਰਨ ਕਮਲਾਂ ਵਿਚ। ਫਿਰ ਵਾਹਿਗੁਰੂ ਦੀ ਟੇਕ ਲੈ ਕੇ ਮੈਂ ਤੁਹਾਡੇ ਸਿੱਖਾਂ ਦੀ ਜੂਠ ਢਿੱਡ ਭਰ ਕੇ ਛਕਦਾ ਹਾਂ। ਔਰ ਜਦੋਂ ਮੇਰਾ ਮਨ ਭਰ ਜਾਂਦਾ ਹੈ, ਜਦੋਂ ਮੇਰਾ ਮਨ ਤ੍ਰਿਪਤ ਹੋ ਜਾਂਦਾ ਹੈ ਫਿਰ ਮੈਂ ਰਾਤ ਅਰਾਮ ਕਰਦਾ ਹਾਂ। ਹਜ਼ੂਰ ਮੈਨੂੰ ਢਾਈ ਵਰ੍ਹੇ ਹੋ ਗਏ ਨੇ ਤੁਹਾਡੇ ਸਿੱਖਾਂ ਦੀ ਜੂਠ ਖਾਂਦਿਆਂ। ਫਿਰ ਸਾਹਿਬ ਜੀ ਪੁੱਛਣ ਲੱਗੇ, "ਤੂੰ ਜੂਠ ਕਿਉਂ ਖਾਂਦਾ ਹੈ ?" ਫਿਰ ਜੋਗ ਰਾਮ ਕਹਿਣ ਲੱਗਾ ਕਿ ਮੇਰੇ ਅੰਦਰ ਦੋ ਭੂਤਨੇ ਵੜ ਗਏ ਸਨ। ਇਕ "ਜ਼ਾਤੀ ਅਭਿਮਾਨ ਦਾ ਭੂਤਨਾ ਤੇ ਇਕ "ਛੂਆ-ਛਾਤ ਦਾ ਭੂਤਨਾ। ਔਰ ਇਹ ਭੂਤਨੇ ਮੇਰੇ ਅੰਦਰੋਂ ਉਦੋਂ ਤੱਕ ਨਹੀਂ ਸੀ ਨਿਕਲ ਸਕਦੇ ਜਿੰਨਾ ਚਿਰ ਤੁਹਾਡੇ ਸਿੱਖਾਂ ਦੀ ਇਹਨਾਂ ਨੂੰ ਜੂਠ ਨਾ ਖਵਾਈ ਜਾਵੇ। ਉਨਾ ਚਿਰ ਮੇਰੀ ਸਮ-ਦ੍ਰਿਸ਼ਟੀ ਨਹੀਂ ਸੀ ਹੁੰਦੀ। ਉਨਾ ਚਿਰ ਮੇਰੀ ਸਮਾਨ ਅਵਸਥਾ ਨਹੀਂ ਸੀ ਬਣਦੀ। ਮੇਰੇ ਅੰਦਰੋਂ ਇਹ ਦੋਵੇਂ ਭੂਤਨੇ ਨਹੀਂ ਸੀ ਨਿਕਲਦੇ। ਇਸ ਲਈ ਮੈਂ ਢਾਈ ਵਰ੍ਹਿਆਂ ਤੋਂ ਤੁਹਾਡੇ ਸਿੱਖਾਂ ਦੀ ਜੂਠ ਖਾ ਰਿਹਾ ਹਾਂ। ਫਿਰ ਸਾਹਿਬ ਤਖਤ ਤੋਂ ਉੱਠ ਖਲੋਤੇ ਤੇ ਜੋਗ ਰਾਮ ਨੂੰ ਗਲਵਕੜੀ ਵਿਚ ਲੈ ਲਿਆ। ਔਰ ਕਿਹਾ, "ਜੋਗ ਰਾਮਾ ! ਹੁਣ ਤੇਰੇ ਅੰਦਰੋਂ ਉਹ ਭੂਤਨੇ ਨਿਕਲ ਗਏ ਨੇ ਤੇ ਤੇਰੇ ਅੰਦਰ ਹੁਣ ਗੁਰੂ ਦੀ ਜੋਤ ਦਾ ਵਾਸਾ ਹੋ ਗਿਆ ਹੈ। ਇਸ ਲਈ ਜੋਤ ਨੂੰ ਜੂਠਾ ਭੋਜਨ ਨਹੀਂ ਦੇਣਾ, ਸੁੱਚੇ ਭੋਜਨ ਦਾ

17 / 78
Previous
Next