ਭੋਗ ਲਵਾਉਣਾ ਹੈ। ਸੋ ਉਸੇ ਵਕਤ ਸਰਕਾਰ ਨੇ ਸੁੱਚਾ ਥਾਲ ਮੰਗਵਾ ਕੇ ਜੋਗ ਰਾਮ ਨੂੰ ਦਿੱਤਾ। ਇਸ ਨੇ ਛਕਿਆ ਤੇ ਇਸ ਦਾ ਨਾਮ ਵੀ ਗੁਰੂ ਨਾਲ ਅਮਰ ਹੋ ਗਿਆ।
ਸੋ ਗੁਰੂ ਕੇ ਪਿਆਰਿਓ ! ਇਸ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਅਗਰ ਇਨਸਾਨ ਨੇ ਆਪਣੇ ਆਪ ਨੂੰ ਚੰਗਾ ਬਣਾਉਣ ਦਾ ਦ੍ਰਿੜ੍ਹ ਇਰਾਦਾ ਕੀਤਾ ਹੈ ਤਾਂ ਵਾਹਿਗੁਰੂ ਵੀ ਆਪ ਉਸਦੀ ਸਹਾਇਤਾ ਕਰਦੇ ਨੇ। ਜੇਕਰ ਉਸ ਨੇ ਆਪਣੇ ਮਨ ਵਿਚ ਇਹ ਖਿਆਲ ਰਖਿਆ ਹੋਵੇ ਕਿ ਮੈਂ ਤਾਂ ਬੜੀ ਕੋਸ਼ਿਸ਼ ਕਰਦਾ ਹਾਂ, ਪਰ ਮੈਨੂੰ ਇਹ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ। ਸਿੱਖੋ ! ਕੋਸ਼ਿਸ਼ ਦੇ ਨਾਲ-ਨਾਲ ਤੁਹਾਡੇ ਇਰਾਦੇ ਵੀ ਦ੍ਰਿੜ੍ਹ ਹੋਣੇ ਚਾਹੀਦੇ ਨੇ, ਤਾਂ ਹੀ ਤੁਸੀਂ ਵੀ ਜੋਗ ਰਾਮ ਵਾਂਗੂੰ ਆਪਣੇ ਅੰਦਰ ਦੇ ਕਈ ਪ੍ਰਕਾਰ ਦੇ ਔਗੁਣਾਂ ਨੂੰ ਖਤਮ ਕਰ ਸਕੋਗੇ ਤੇ ਗੁਰੂ ਦੀ ਪ੍ਰਾਪਤੀ ਕਰ ਸਕੋਗੇ।
***