ਸੇਠ ਦੇ ਘਰ ਸੇਠ ਕਿਉਂ ਜਾਏ ?
ਸੰਸਾਰੀ ਢਾਂਚਾ ਐਸੀ ਢਾਲਣਾ ਵਿਚ ਢਾਲਿਆ ਗਿਆ ਹੈ ਕਿ ਜਿਸ ਵਿਚ ਹਰ ਇਕ ਮਨੁੱਖ ਆਪਣੇ ਆਪ ਨੂੰ ਸੁਲਝਿਆ ਹੋਇਆ ਵੇਖ ਰਿਹਾ ਹੈ। ਭਾਵੇਂ ਉਹ ਕਾਰੋਬਾਰੀ ਕੰਮ ਹੋਣ ਤੇ ਭਾਵੇਂ ਉਹ ਨਿੱਜੀ ਜ਼ਿੰਦਗੀ ਦੇ ਕੰਮ ਹੋਣ। ਉਹ ਸੰਸਾਰਿਕ ਦੁਨੀਆਂ ਵਿਚ ਇੰਨਾ ਕੁ ਉਲਝ ਗਿਆ ਹੈ ਕਿ ਉਸ ਕੋਲ ਗੁਰਦੁਆਰੇ ਜਾਣ ਲਈ ਵੀ ਟਾਈਮ ਨਹੀਂ ਹੈ। ਜਿਸ ਪਰਮੇਸ਼ਰ ਨੇ ਉਸ ਨੂੰ ਇਹ ਜੀਵਨ, ਇਹ ਦੁਨੀਆਂ ਦਿੱਤੀ, ਉਸ ਵਾਸਤੇ ਹੀ ਇਸ ਮਨੁੱਖ ਕੋਲ ਟਾਈਮ ਹੈ ਨਹੀਂ। ਉਦਾਹਰਣ ਵਜੋਂ “ਗਿ: ਮਾਨ ਸਿੰਘ ਜੀ ਝੌਰ' ਦੱਸਦੇ ਹਨ ਕਿ ਮੈਂ ਦਿੱਲੀ ਵਿੱਚ ਕਈ ਸਿੱਖ ਵੇਖੇ ਸਨ ਜਿਹੜੇ ਰੋਜ਼ਾਨਾ ਗੁਰਦੁਆਰੇ ਆਉਂਦੇ ਸਨ। ਲੇਕਿਨ ਹੁਣ ਨਹੀਂ ਆਉਂਦੇ ਸਨ ਤੇ ਗਿਆਨੀ ਜੀ ਨੇ ਉਹਨਾਂ ਕੋਲੋਂ ਪੁਛਿਆ ਕਿ ਸਰਦਾਰ ਜੀ ਕੀ ਗੱਲ ਹੋਈ, ਹੁਣ ਗੁਰਦੁਆਰੇ ਨਹੀਂ ਆਉਂਦੇ? ਤਾਂ ਉਹ ਅੱਗੋਂ ਕਹਿਣ ਲੱਗਾ ਕਿ ਮਹਾਰਾਜ ਨੇ ਬੜੀ ਕ੍ਰਿਪਾ ਕੀਤੀ ਹੈ। ਧੰਨ-ਪਦਾਰਥ ਵੀ ਦਿੱਤਾ ਹੈ ਤੇ ਹੁਣ ਅਸੀਂ ਕੋਠੀ ਵੀ ਬਣਾ ਲਈ ਹੈ ਤੇ ਉਸ ਕਮਰੇ ਵਿੱਚ ਅਸੀਂ "ਗੁਰੂ ਗ੍ਰੰਥ ਸਾਹਿਬ ਜੀ" ਵੀ ਰੱਖ ਲਏ ਹਨ। ਇਸ ਲਈ ਹੁਣ ਗੁਰਦੁਆਰੇ ਆਉਣ ਦੀ ਲੋੜ ਨਹੀਂ ਰਹੀ। ਮਹਾਰਾਜ ਦੇ ਦਰਸ਼ਨ ਅਸੀਂ ਘਰ ਹੀ ਕਰ ਲੈਂਦੇ ਹਾਂ। ਤਾਂ ਗਿਆਨੀ ਜੀ ਉਸ ਨੂੰ ਕਹਿਣ ਲੱਗੇ ਕਿ ਸਰਦਾਰ ਘਾਟੇ ਵਿਚ ਰਿਹਾ ਹੈਂ! ਕੀ ਹੋ ਗਿਆ ਜੇਕਰ ਤੂੰ ਕੋਠੀ ਬਣਾ ਲਈ ? ਕੀ ਹੋ ਗਿਆ ਜੇਕਰ ਤੂੰ "ਗੁਰੂ ਗ੍ਰੰਥ ਸਾਹਿਬ ਜੀ" ਦਾ ਕਮਰਾ ਵੀ ਬਣਾ ਲਿਆ? ਇਹ ਗੱਲ ਚੰਗੀ ਹੈ ਕਿ "ਗੁਰੂ ਗ੍ਰੰਥ ਸਾਹਿਬ' ਘਰ ਵਿਚ ਹੋਣੇ ਚਾਹੀਦੇ ਹਨ। ਇਸ ਨਾਲ ਚੰਗੇ ਸੰਸਕਾਰ ਬਣੇ ਰਹਿੰਦੇ ਹਨ। ਪਰ ਮੈਂ ਕਿਹਾ ਸਰਦਾਰਾ... ਜਿਹੜਾ ਬਚਨ ਸਾਹਿਬ ਲਿਖ ਗਏ ਸੀ ਨਾ:
"ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥"
(ਪੰਨਾ ੬੯੪)
ਕੋਠੀ ਵਿਚ ਤੂੰ "ਗੁਰੂ ਗ੍ਰੰਥ ਸਾਹਿਬ" ਦਾ ਕਮਰਾ ਬਣਾ ਕੇ ਸਤਿਸੰਗਤ ਵਿਚ ਆਉਣਾ ਛੱਡ ਦਿੱਤਾ ਹੈ ਨਾ, ਇਹ ਤੂੰ ਗੁਰਮਤਿ ਦੇ ਅਸੂਲਾਂ ਦੇ ਉਲਟ ਕਰਨ ਲੱਗ ਪਿਆ ਹੈਂ। ਮੇਰਾ ਬਾਪੂ ਤਾਂ ਕਹਿੰਦਾ ਹੈ :