(੧) "ਸਤਿਸੰਗਤੀ ਸੰਗਿ ਹਰਿ ਧਨੁ ਖਟੀਐ"
(ਪੰਨਾ ੭੩੪)
ਹੇ ਬੇਖਬਰ ਮਨ, ਸਿਮਰ ਉਸ ਸਤਿਨਾਮ-ਵਾਹਿਗੁਰੂ ਨੂੰ ! ਤੂੰ ਮੋਹ ਦੇ ਜਾਲ ਵਿੱਚ ਫਸਿਆ ਹੋਇਆ ਕਿਧਰ ਦੌੜਦਾ ਫਿਰਦਾ ਹੈਂ !
(੨) "ਮੂਰਤ ਘਰੀ ਚਸਾ ਪਲੁ ਸਿਮਰਨ
ਰਾਮ ਨਾਮੁ ਰਸਨਾ ਸੰਗਿ ਲਉ॥"
'ਮੂਰਤ' ਮਤਲਬ..... "ਮਹੂਰਤ"। ਭਾਵ ਕਿ ਸਮੇਂ ਦਾ ਥੋੜ੍ਹਾ ਜਿਹਾ ਹਿੱਸਾ। ਇਸ ਲਈ ਤੂੰ ਮਹੂਰਤ ਹੀ ਸਿਮਰ ਲੈ, ਜਿੰਨਾ ਚਿਰ ਤੈਨੂੰ ਅੱਖ ਝਪਕਦਿਆਂ ਲੱਗਦਾ ਹੈ, ਓਨਾ ਚਿਰ ਹੀ ਸਿਮਰ ਲੈ।
(੩) "ਹੋਛਉ ਕਾਜੁ ਅਲਪ ਸੁਖ ਬੰਧਨ
ਕੋਟਿ ਜਨੰਮ ਕਹਾ ਦੁਖ ਭਂਉ॥"
ਭਾਵ ਕਿ ਐ ਮਨੁੱਖ ! ਤੂੰ ਝੂਠਿਆਂ ਕਾਰਜਾਂ ਵਿਚ, ਤੂੰ ਨਿਕੰਮਿਆਂ ਕੰਮਾਂ ਵਿਚ ਲੱਗਾ ਹੋਇਆ ਹੈਂ।
"ਅਲਪ ਸੁਖ"
ਜਿਨ੍ਹਾਂ ਵਿਚੋਂ ਤੈਨੂੰ ਥੋੜ੍ਹਾ ਜਿਹਾ ਸੁਖ ਮਿਲਦਾ ਹੈ। ਹੈ। ਫਿਰ ਤੂੰ ਮਸਤ ਹੋ ਜਾਂਦਾ ਹੈ ਤੇ ਉਨੇ ਹੀ ਸੁਖ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈਂ। ਔਰ ਨਤੀਜਾ ਉਸਦਾ ਇਹ ਹੁੰਦਾ ਹੈ ਕਿ ਤੈਨੂੰ ਫਿਰ ਕਰੋੜਾਂ ਜਨਮ ਲੈਣੇ ਪੈਂਦੇ ਨੇ। ਤੈਨੂੰ ਫਿਰ ਕਰੋੜਾਂ ਜਨਮ ਧਾਰਨੇ ਪੈਣੇ ਨੇ। ਓਏ ! ਥੋੜ੍ਹੇ ਜਿਹੇ ਸੁਖ ਵਾਸਤੇ ਤੂੰ ਕਰੋੜਾਂ ਜਨਮਾਂ ਦਾ ਦੁਖ ਕਿਉਂ ਲੈਂਦਾ ਹੈਂ? ਥੋੜ੍ਹੇ ਜਿਹੇ ਸੁਖ ਵਾਸਤੇ ਤੂੰ ਕਰੋੜਾਂ ਜਨਮਾਂ ਦੀ ਪੰਡ ਕਿਉਂ ਸਿਰ ਤੇ ਚੁਕਣਾ ਚਾਹੁੰਦਾ ਹੈਂ ?
"ਸਿਖਾ ਸੰਤ"
ਗੁਰਦੇਵ ਜੀ ਤਾਂ ਕਹਿੰਦੇ ਹਨ ਸਾਧਾਂ ਸੰਤਾਂ ਮਹਾਤਮਾ ਦੀ ਤਾਂ ਸਿੱਖਿਆ ਇਹੋ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਤਾਂ ਇਹੋ
"ਸਿਖਾ ਸੰਤ ਨਾਮੁ ਭਜੁ ਨਾਨਕ
ਰਾਮ ਰੰਗਿ ਆਤਮ ਸਿਉ ਰਂਉ॥"
(ਪੰਨਾ ੧੩੮੭)
ਸਿਮਰ ਨਾਮ । ਆਤਮ ਰੰਗ ਹੋ ਕੇ ਦਿਨੇ ਰਾਤ ਵਾਹਿਗੁਰੂ ਦੇ ਨਾਮ ਦੀ ਤੂੰ ਸੁਰਤੀ ਜੋੜ। ਵਿਹਲੜ ਪੰਥ ਨਹੀਂ ਇਹ ਬਣਾਇਆ, ਕਿਸੇ ਦੇ ਕੰਧੇ ਉਤੇ ਬੋਝ ਨਹੀਂ ਇਹ ਪਾਉਂਦਾ।