"ਉਦਮੁ ਕਰੇਦਿਆ ਜੀਉ ਤੂੰ
ਕਮਾਵਦਿਆ ਸੁਖ ਭੁੰਚੁ ॥"
(ਪੰਨਾ ੫੨੨)
ਭਾਵ ਕਿ ਝੂਠੀਆਂ ਆਸਾਂ ਤੂੰ ਛੱਡ ਦੇ, ਉੱਦਮ ਵਿਚ ਹੀ ਤੇਰਾ ਜੀਵਨ ਹੈ। ਔਰ ਉੱਦਮ ਨਾਲ ਕਮਾਈ ਹੋਈ ਰੋਜ਼ੀ ਖਾਣੀ ਤੇਰਾ ਹੱਕ ਹੈ। ਸੁਖ ਨਾਲ ਖਾਹ ਉਸ ਵਿਚੋਂ ਤੇ ਸੁਖ ਦੀ ਹੀ ਨੀਂਦ ਸੌਂ ਤੂੰ। ਜਿਸ ਗੁਰਦੇਵ ਨੇ ਤੈਨੂੰ ਸਭ ਕੁਝ ਬਖਸ਼ਿਆ ਹੈ ਨਾ, ਉਸ ਨਾਲ ਤੂੰ ਆਪਣੀ ਲਿਵ ਜ਼ਰੂਰ ਜੋੜ। ਉਸ ਨੂੰ ਕਦੇ ਤੂੰ ਭੁੱਲ ਨਾ ਜਾਈਂ। ਗਰੀਬ-ਨਿਵਾਜ਼ ਕਿੰਨਾ ਜ਼ਬਰਦਸਤ ਹੁਲਾਰਾ ਦਿੰਦੇ ਨੇ, ਕਿੰਨਾ ਜ਼ਬਰਦਸਤ ਉਪਦੇਸ਼ ਦਿੰਦੇ ਨੇ :
"ਦੇਹ ਨਾ"
ਭਾਵ ਕਿ ਜਿਸ ਦੇਹ ਨੂੰ, ਜਿਸ ਸਰੀਰ ਨੂੰ ਤੂੰ ਰੋਜ਼ ਸਵਾਰਦਾ ਹੈਂ। ਜਿਸ ਦੇਹ ਤੇ ਤੂੰ ਬੜੀਆਂ ਕਰੀਮਾਂ, ਬੜੇ ਲਵੇਂਡਰ ਫਿਕਸੋ ਵਗੈਰਾ ਲਗਾਉਂਦਾ ਹੈ। ਇਸ ਕਾਇਆਂ ਨੇ ਸਦਾ ਨਹੀਂ ਰਹਿਣਾ। ਤੂੰ ਕਿਉਂ ਨਹੀਂ ਸਮਝਦਾ ਕਿ ਉਮਰ ਤੇਰੀ ਤੁਰਦੀ ਜਾ ਰਹੀ ਹੈ। ਜਿਸ ਤਰ੍ਹਾਂ ਨਦੀ ਦਾ ਪਾਣੀ ਤੁਰਦਾ ਜਾ ਰਿਹਾ ਹੈ। ਸਹਿਜੇ-ਸਹਿਜੇ ਆਪਣੀ ਰਫਤਾਰ ਨਾਲ ਸਮੁੰਦਰ ਵਲ ਨੂੰ ਦੌੜਦਾ ਜਾ ਰਿਹਾ ਹੈ ਨਾ। ਇਸੇ ਤਰ੍ਹਾਂ ਤੇਰੀ ਉਮਰ ਵੀ ਪਾਣੀ ਦੀ ਤਰ੍ਹਾਂ ਤੁਰਦੀ ਜਾ ਰਹੀ ਹੈ, ਮੁੱਕਦੀ ਜਾ ਰਹੀ ਹੈ। ਔਰ ਤੈਨੂੰ ਪਤਾ ਨਹੀਂ ਲੱਗ ਰਿਹਾ? ਜਿਨ੍ਹਾਂ ਜ਼ਮੀਨਾਂ ਦਾ, ਕਿੱਲਿਆਂ ਦਾ ਤੈਨੂੰ ਮਾਣ ਹੈ, ਇਸ ਨੇ ਸਦਾ ਨਹੀਂ ਰਹਿਣਾ। ਜਿੰਨੇ ਰਿਸ਼ਤੇਦਾਰ ਵੀ ਤੂੰ ਆਪਣੇ ਬਣਾਏ ਹੋਏ ਨੇ, ਇਹਨਾਂ ਨੇ ਵੀ ਸਦਾ ਨਹੀਂ ਰਹਿਣਾ। ਔਰ ਅੰਤ ਵੇਲੇ ਤੇਰੇ, ਇਹ ਮਿੱਤਰਾਂ ਨੇ ਵੀ ਸਾਥ ਨਹੀਂ ਦੇਣਾ। ਔਰ ਜਿਹੜੇ ਕਾਕੇ ਵਾਸਤੇ ਤੂੰ ਪ੍ਰਤੰਤ ਕਰ ਰਿਹਾ ਹੈਂ, ਜਿਹੜੇ ਕਾਕੇ ਵਾਸਤੇ, ਆਪਣੀ ਇਸਤਰੀ ਵਾਸਤੇ ਤੂੰ ਠੱਗੀਆਂ ਮਾਰ ਰਿਹਾ ਹੈਂ, ਬੜੇ ਬੜੇ ਝੂਠ ਬੋਲ ਰਿਹਾ ਹੈਂ। ਇਹਨਾਂ ਨੇ ਵੀ ਤੇਰਾ ਸਾਥ ਨਹੀਂ ਦੇਣਾ। ਪ੍ਰਤੰਤ ਕਰਕੇ, ਹੇਰਾਫੇਰੀਆਂ ਕਰਕੇ, ਠੱਗੀਆਂ ਕਰਕੇ ਪਰਾਇਆ ਧਨ ਤੂੰ ਲੁੱਟ-ਪੁੱਟ ਕੇ ਘਰ ਲੈ ਆਇਆ ਹੈਂ। ਉਸ ਵਿਚੋਂ ਤੂੰ ਪੁੱਤਰ ਵਾਸਤੇ ਕੱਪੜੇ ਬਣਾ ਦਿੱਤੇ, ਪਤਨੀ ਵਾਸਤੇ ਗਹਿਣੇ ਵੀ ਬਣਾ ਦਿੱਤੇ।
“ਮਨ ਮੇਰੇ ਭੂਲੇ ਕਪਟੁ ਨ ਕੀਜੈ॥"
(ਪੰਨਾ ੬੫੬)
ਭਾਵ ਕਿ ਹੇ ਮੇਰੇ ਭੁਲੇ ਹੋਏ ਮਨਾ ! ਧੋਖੇ ਨਾ ਕਰ। ਬਲਕਿ ਤੂੰ ਆਪਣੇ ਵੱਲ ਵੇਖ ਭਾਵ ਕਿ ਤੂੰ ਆਪਣੀ ਕਾਇਆਂ ਦਾ ਧਿਆਨ ਰੱਖ, ਨਾ ਕਿ ਝੂਠ-ਫਰੇਬਾਂ ਵਿਚ ਤੂੰ ਆਪਣਾ ਸਮਾਂ ਬਰਬਾਦ ਨਾ ਕਰ। ਮਿੰਟ-ਮਿੰਟ ਤੱਕ, ਸਕਿੰਟ-ਸਕਿੰਟ ਤਕ ਤੇਰਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਔਰ ਇਹ ਬੁਢਾਪਾ ਤੈਨੂੰ ਜਿੱਤਦਾ ਆ ਰਿਹਾ ਹੈ। ਤੇ ਜਿਸ ਵੇਲੇ