ਐ......... ਬੁਢਾਪੇ ਨੇ ਤੈਨੂੰ ਜਿੱਤ ਲਿਆ, ਫਿਰ ਅੱਖਾਂ ਨੇ ਵੇਖਣਾ ਛੱਡ ਦਿੱਤਾ, ਕੰਨਾਂ ਨੇ ਸੁਣਨਾ ਬੰਦ ਕਰ ਦਿੱਤਾ ਤੇ ਪੈਰਾਂ ਨੇ ਚਲਣਾ ਛੱਡ ਦੇਣਾ ਹੈ। ਉਦੋਂ ਜਿਨ੍ਹਾਂ ਵਾਸਤੇ ਤੂੰ ਇੰਨੀਆਂ ਠੱਗੀਆਂ ਮਾਰੀਆਂ ਨੇ ਉਹਨਾਂ ਨੇ ਤੈਨੂੰ ਪਾਣੀ ਦਾ ਘੁੱਟ ਤੱਕ ਨਹੀਂ ਪੁੱਛਣਾ। ਜਿਸ ਤਰ੍ਹਾਂ ਸੂਰਜ ਇੱਧਰ ਹੋਵੇ ਤਾਂ ਛਾਂ ਦਾ ਰੁੱਖ ਦੂਜੇ ਪਾਸੇ ਹੁੰਦਾ ਹੈ ਤੇ ਸੂਰਜ ਉਧਰ ਹੋਵੇ ਤਾਂ ਛਾਂ ਦਾ ਰੁੱਖ ਫੇਰ ਹੋਰ ਕਿਸੇ ਪਾਸੇ ਵੱਲ ਹੁੰਦਾ ਹੈ। ਜਿਸ ਤਰ੍ਹਾਂ ਸੂਰਜ ਦੇ ਨਿਕਲਣ ਨਾਲ ਦਰੱਖਤਾਂ ਦਾ ਪਰਛਾਵਾਂ ਬਦਲਦਾ ਰਹਿੰਦਾ ਹੈ ਨਾ, ਉਸੇ ਤਰ੍ਹਾਂ ਬਿਪਤਾ ਦੇ ਵੇਲੇ ਜਿਹੜੇ ਮਿੱਤਰ, ਦੋਸਤ, ਭੈਣ-ਭਰਾ ਸਾਕ-ਸੰਬੰਧੀ ਨੇ ਉਹਨਾਂ ਵੀ ਆਪਣੀ ਥਾਂ ਬਦਲ ਲੈਣੀ ਹੈ। ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਤਾਂ ਉਹ ਸਿੱਖ ਕਹਿਣ ਲੱਗਾ, "ਮਹਾਰਾਜ! ਫਿਰ ਮੈਂ ਕੀ ਕਰਾਂ ?" ਮਹਾਰਾਜ ਕਹਿੰਦੇ ਨੇ :
"ਦੀਨ ਦਯਾਲ ਪੁਰਖ ਪ੍ਰਭ ਪੂਰਨ
ਛਿਨ ਛਿਨ ਸਿਮਰਹੁ ਅਗਮ ਅਪਾਰਹੁ॥"
(ਪੰਨਾ ੧੩੮੮)
ਭਾਵ ਕਿ ਜਿਹੜਾ ਦੀਨ-ਦੁਖੀਆਂ ਉਤੇ ਰਖਿਆ ਕਰਨ ਵਾਲਾ ਹੈ, ਜਿਹੜਾ ਪਾਰਾਵਾਰ ਤੋਂ ਰਹਿਤ ਹੈ, ਉਸ ਨੂੰ ਮਿੰਟ-ਮਿੰਟ ਸਿਮਰੋ। ਔਰ ਜੋ ਸਾਰੇ ਜਗਤ ਦਾ ਮਾਲਿਕ ਹੈ "ਸਾਹਿਬ ਸ੍ਰੀ ਗੁਰੂ ਨਾਨਕ", ਉਹ ਸਾਨੂੰ ਹਲੂਣਾ ਦਿੰਦੇ ਨੇ, ਹੋਕਾ ਦਿੰਦੇ ਨੇ ਕਿ ਵਾਹਿਗੁਰੂ ਦੀ ਸ਼ਰਨ ਵਿਚ ਆਉ।
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ........
ਸਾਰੇ ਸ਼ਬਦ ਤੋਂ ਅਸੀਂ ਸਮਝ ਲਿਆ ਹੈ ਨਾ ਕਿ ਮਿੱਤਰ ਨਹੀਂ ਰਹਿਣੇ, ਰਿਸ਼ਤੇਦਾਰ ਨਹੀਂ ਰਹਿਣੇ, ਕਿੱਲੇ ਨਹੀਂ ਰਹਿਣੇ, ਖਜ਼ਾਨੇ ਨਹੀਂ ਰਹਿਣੇ। ਭਾਵ ਕਿ ਜੋ ਕੁਝ ਵੀ ਆਪਾਂ ਸੰਚਨ ਕੀਤਾ ਹੈ, ਇਹ ਕੁਝ ਵੀ ਨਹੀਂ ਰਹਿਣਾ। ਰਹਿਣਾ ਹੈ ਤਾਂ ਕੇਵਲ "ਸਤਿਨਾਮ-ਵਾਹਿਗੁਰੂ"।
'ਮਾਨ ਸਿੰਘ ਜੀ ਝੌਰ' ਇਕ ਹੋਰ ਬਚਨ ਸੁਣਾਉਂਦੇ ਹਨ ਕਿ ਕਬੀਰ ਸਾਹਿਬ ਕੋਲ ਇਕ ਸੇਠ ਜੀ ਆ ਗਏ ਤੇ ਕਹਿਣ ਲੱਗੇ, ਕਬੀਰਾ, ਤੂੰ ਗਰੀਬ ਬੜਾ ਹੈਂ। ਇਸ ਲਈ ਰਹਿਣ ਲਈ ਤੈਨੂੰ ਇਕ ਕਮਰਾ ਵੀ ਦੇ ਦੇਵਾਂਗੇ ਤੇ ਪ੍ਰਸ਼ਾਦਿ-ਪਾਣੀ ਦਾ ਪ੍ਰਬੰਧ ਵੀ ਕਰ ਦੇਵਾਂਗੇ। ਇਹ ਸਭ ਕੁਝ ਸੁਣ ਕੇ ਕਬੀਰ ਮੁਸਕਰਾ ਪਿਆ ਤੇ ਕਹਿਣ ਲੱਗਾ, "ਸੇਠ ਜੀ! ਜੇ ਮੈਂ ਹੁੰਦਾ ਕੰਗਲਾ, ਜੇ ਮੈਂ ਹੁੰਦਾ ਗਰੀਬੀ ਦਾ ਮਾਰਿਆ ਹੋਇਆ ਤੇ ਰੋਟੀ ਦਾ ਮੁਹਤਾਜ ਤਾਂ ਫਿਰ ਮੈਂ ਤੁਹਾਡੇ ਨਾਲ ਚਲਾ ਚਲਦਾ। ਲੇਕਿਨ ਤੂੰ ਵੀ ਸੇਠ ਹੈਂ ਤੇ ਮੈਂ ਵੀ ਸੇਠ ਹਾਂ। ਇਸ ਲਈ ਸੇਠ ਦੇ ਘਰ ਸੇਠ ਕਿਉਂ ਜਾਵੇ? ਅੱਗੋਂ ਸੇਠ ਜੀ ਸੁਣ ਕੇ ਕਹਿਣ ਲੱਗੇ ਕਿ ਕਬੀਰਾ....... ਜ਼ਮੀਨ-ਅਸਮਾਨ ਦੇ ਕਲਾਬੇ ਨਾ ਮਿਲਾ। ਤੇਰੇ ਧੀਆਂ-ਪੁੱਤਾਂ ਨੂੰ ਤਾਂ ਦੋ ਵਕਤ ਵੀ ਢਿੱਡ ਭਰ ਕੇ ਰੋਟੀ ਨਹੀਂ ਮਿਲਦੀ ਤੇ ਤੂੰ ਕਹਿੰਦਾ ਹੈ ਮੈਂ 'ਸੇਠ ਹਾਂ। ਕਹਿਣ