Back ArrowLogo
Info
Profile

ਲੱਗਾ ਕਬੀਰ ਕਿ ਧਨ ਮੇਰੇ ਕੋਲ ਵੀ ਹੈ ਤੇ ਧਨ ਤੇਰੇ ਕੋਲ ਵੀ ਹੈ। ਲੇਕਿਨ ਮੇਰੇ ਤੇ ਤੇਰੇ ਧਨ ਵਿਚ ਫਰਕ ਹੈ। ਕਿਉਂਕਿ ਤੇਰੇ ਧਨ ਨੂੰ ਅੱਗ ਦਾ ਡਰ ਹੈ, ਚੋਰ ਦਾ ਡਰ ਹੈ, ਡਾਕੂ ਦਾ ਡਰ ਹੈ ਤੇ ਮੇਰੇ ਧਨ ਨੂੰ ਇਹਨਾਂ ਸਭ ਚੀਜ਼ਾਂ ਦਾ ਕੋਈ ਵੀ ਡਰ ਨਹੀਂ। ਇਹ ਸੁਣ ਕੇ ਸੇਠ ਦਾ ਮੱਥਾ ਠਣਗਿਆ। ਔਰ ਕਹਿਣ ਲੱਗਾ ਕਿ ਐਸਾ ਧਨ ਕਿਹੜਾ ਹੈ ? ਤਾਂ ਉਸ ਵਕਤ ਕਬੀਰ ਦਾ ਜਵਾਬ ਸੀ ਕਿ :

(੧) "ਅਗਨਿ ਨ ਦਹੈ"

(ਪੰਨਾ ੩੩੬)

ਭਾਵ ਕਿ ਮੇਰੇ 'ਧਨ’ ਨੂੰ ਅੱਗ ਨਹੀ ਸਾੜ ਸਕਦੀ।

(੨) "ਪਵਨੁ ਨਹੀ ਮਗਨੈ'

ਭਾਵ ਕਿ ਜਿੰਨੀ ਮਰਜ਼ੀ ਤੇਜ ਹਵਾ ਚਲੇ, ਇਸਨੂੰ ਕਿਸੇ ਵੀ ਤੂਫਾਨ ਦਾ ਡਰ ਨਹੀਂ। ਔਰ ਮੇਰਾ ਜਿਹੜਾ ਧਨ ਹੈ, ਉਸ ਦੇ ਲਾਗੇ ਚੋਰ ਆ ਸਕਦਾ ਨਹੀਂ। ਤਾਂ ਸੇਠ ਨੇ ਕਿਹਾ ਉਹ ਕਿਹੜਾ ਧਨ ਹੈ ? ਤੇ ਕਬੀਰ ਨੇ ਕਿਹਾ:

"ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ॥"

(ਪੰਨਾ ੩੩੬)

ਇਕ ਵਰ੍ਹਾ ਤੇਰੇ ਕੋਲ ਇਹ ਧਨ ਆ ਜਾਵੇਗਾ ਨਾ ਤੇ ਮੁੜ ਕੇ ਇਹ ਵਾਪਿਸ ਨਹੀਂ ਜਾਏਗਾ। ਕਿਉਂਕਿ ਸੇਠਾ, ਜਿਹੜਾ ਧਨ ਮੇਰੇ ਕੋਲ ਹੈ ਉਹ ਹੈ "ਸਤਿਨਾਮ-ਵਾਹਿਗੁਰੂ”! ਔਰ ਇਸ ਧਨ ਨੂੰ ਲੱਭਦੇ-ਲੱਭਦੇ ਸੰਤ, ਸ਼ਿਵਜੀ, ਬ੍ਰਹਮਾ ਦੇ ਚਾਰ ਪੁੱਤਰ ਤੇ ਸਮੇਤ ਬ੍ਰਹਮਾ ਦੇਵ ਨੂੰ ਲੱਭਦੇ ਉਦਾਸੀ ਜਿਹੇ ਹੋ ਗਏ। ਇਹ ਟੱਕਰਾਂ ਮਾਰਦੇ ਰਹੇ, ਲੇਕਿਨ ਇਹਨਾਂ ਨੂੰ ਧਨ ਨਹੀਂ ਲੱਭਿਆ। ਗੁਰਦੇਵ ਜੀ ਕਹਿੰਦੇ ਜਿਸ ਦੇ ਮਨ ਵਿਚ ਆ ਗਿਆ "ਸਤਿਨਾਮ-ਵਾਹਿਗੁਰੂ, ਜਿਸ ਦੀ ਜ਼ਬਾਨ ਤੇ ਆ ਗਿਆ "ਸਤਿਨਾਮ-ਵਾਹਿਗੁਰੂ!

ਇਹ ਜਿਹੜਾ ਨਾਮ ਦਾ ਧਨ ਹੈ, ਤ੍ਰਿਸ਼ਨਾ ਵਿਚ ਸੜਦੇ ਹੋਏ ਮਨ ਵਾਸਤੇ ਪਾਣੀ ਦਾ ਰੂਪ ਹੈ। ਹੇ ਮਨਾ ! ਤੂੰ ਆਪਣੇ ਅੰਦਰ ਨਜ਼ਰ ਮਾਰ ਕੇ ਵੇਖ ਤੇਰੇ ਕੋਲ ਲੱਖਾਂ-ਕਰੋੜਾਂ ਹਾਥੀ ਹੋਣਗੇ, ਘੋੜੇ ਹੋਣਗੇ, ਰੱਥ ਹੋਣਗੇ। ਲੇਕਿਨ ਸਾਡੇ ਮਨ ਵਿਚ ਵੱਸਦਾ ਹੈ ਕੇਵਲ ਸਤਿਨਾਮ-ਵਾਹਿਗੁਰੂ।

"ਹਮ ਘਰਿ ਏਕੁ ਮੁਰਾਰੀ॥“

(ਪੰਨਾ ੩੩੬)

ਉਹ ਵਾਹਿਗੁਰੂ ਜਿਸ ਵਾਸਤੇ ਬਾਣੀ ਇਹ ਕਹਿੰਦੀ ਹੈ:

"ਹਰਿ ਧਨ ਕਉ ਉਚਕਾ ਨੇੜਿ ਨ ਆਵਈ॥"

(ਪੰਨਾ ੭੩੪)

23 / 78
Previous
Next