ਇਸ ਧਨ ਦੇ ਕੋਲ ਕਿਸੇ ਵੀ ਚੋਰ ਦਾ ਡਰ ਨਹੀਂ। ਔਰ ਜਿਹੜਾ ਇਹ ਨਾਮ ਧਨ ਛੱਡ ਕੇ ਦੂਜੀਆਂ ਚੀਜ਼ਾਂ ਹੀ ਇਕੱਠੀਆਂ ਕਰਦਾ ਰਹੇਗਾ, ਉਸ ਨੂੰ ਫਿਰ ਕਦੇ ਵੀ ਨਹੀਂ ਇਸ ਨਾਮ ਧਨ ਦੀ ਪ੍ਰਾਪਤੀ ਹੋ ਸਕਦੀ। ਔਰ ਨਾ ਹੀ ਉਸ ਨੂੰ ਵਾਹਿਗੁਰੂ ਦੇ ਦਰਬਾਰ ਵਿਚ ਥਾਂ ਪ੍ਰਾਪਤ ਹੋ ਸਕਦੀ ਹੈ। ਅਗਲੀ ਤੁੱਕ ਵਿਚ ਸਾਹਿਬ ਇਹ ਕਹਿੰਦੇ ਹਨ ਕਿ ਇਸ ਧਨ ਨੂੰ ਦੇਣ ਵਾਲਾ ਵੱਡਾ ਸ਼ਾਹੂਕਾਰ ਕੰਧਾਰਿਆਂ ਦਾ ਮਾਲਕ ਹੈ "ਸਤਿਨਾਮ-ਵਾਹਿਗੁਰੂ"। ਇਹ ਦਇਆ ਕਰਕੇ ਨਾਮ ਦਾ ਧਨ ਦਿੰਦਾ ਹੈ ਤੇ ਉਹ ਇਸ ਧਨ ਦਾ ਫਿਰ ਵਣਜ ਵਪਾਰ ਕਰਦਾ ਹੈ।
ਵਾਹਿਗੁਰੂ ਦੇ ਨਾਮ ਦਾ ਜਿਹੜਾ ਧਨ ਹੈ, ਇਸ ਨੂੰ ਘਾਟਾ ਨਹੀਂ ਆ ਸਕਦਾ, ਇਹ ਸੜ ਨਹੀਂ ਸਕਦਾ। ਇਸ ਨਾਲ:
"ਲੋਕ ਸੁਖੀਆ ਤੇ ਪਰਲੋਕ ਸੁਹੇਲਾ" ਹੋ ਜਾਂਦਾ ਹੈ।
"ਗਿ: ਮਾਨ ਸਿੰਘ ਜੀ ਝੌਰ" ਦੱਸ ਰਹੇ ਹਨ- ਕਿ ਸੰਸਾਰ ਵੱਲ ਜ਼ਰਾ ਕੁ ਨਜ਼ਰ ਮਾਰ ਕੇ ਵੇਖੀਏ ਤਾਂ ਸਾਡੀ ਜ਼ਿੰਦਗੀ ਐਵੇਂ ਦੋ ਜਾਂ ਚਾਰ ਆਦਮੀਆਂ ਦੇ ਹੱਥ ਵਿਚ ਹੀ ਟਿਕੀ ਹੋਈ ਹੈ। ਕੋਈ ਤਾਂ ਸੰਸਾਰ ਤੇ ਇਹੋ ਜਿਹੇ ਲੋਕ ਵੀ ਹਨ ਜਿਹੜੇ ਸੋਚ ਰਹੇ ਹਨ ਕਿ ਸੰਸਾਰ ਨੂੰ ਤਬਾਹ ਕਿਸ ਤਰ੍ਹਾਂ ਕੀਤਾ ਜਾਏ? ਮੈਂ ਕਈ ਵੇਰਾਂ ਬੈਠਾ ਇਹ ਸੋਚਦਾ ਹਾਂ ਕਿ ਇਹ ਨਿੱਕੇ-ਨਿੱਕੇ ਬੱਚੇ, ਸੰਸਾਰ ਦੇ ਬਗੀਚੇ ਦੇ ਫੁੱਲ, ਗਰਾਉਂਡਾਂ ਵਿਚ ਇਹਨਾਂ ਦੀ ਚਹਿਲ-ਪਹਿਲ ਹੈ, ਸਕੂਲਾਂ ਵਿਚ ਇਹਨਾਂ ਦੀ ਚਹਿਲ-ਪਹਿਲ ਹੈ। ਔਰ ਜਿਨ੍ਹਾਂ ਨੇ ਇੰਨੇ ਮਾਰੂ ਹਥਿਆਰ ਬਣਾਏ ਨੇ, ਉਹਨਾਂ ਨੂੰ ਇਹ ਬੱਚੇ ਉਹਨਾਂ ਨੂੰ ਇਹ ਸੰਸਾਰ, ਉਹਨਾਂ ਨੂੰ ਇਹ ਹੱਸਦੀ ਖੇਡਦੀ ਦੁਨੀਆਂ ਕਿਉਂ ਨਹੀਂ ਚੰਗੀ ਲੱਗਦੀ? ਕਿਉਂ ਉਹ ਇੰਨੇ ਮਾਰੂ ਬਣ ਗਏ ? ਇਹ ਜੋ ਕੁਝ ਤਬਾਹੀ ਦਾ ਸਮਾਨ ਤਿਆਰ ਹੋ ਰਿਹਾ ਹੈ, ਇਹ ਜੋ ਕੁਝ ਬਰਬਾਦੀ ਦਾ ਸਮਾਨ ਤਿਆਰ ਹੋ ਰਿਹਾ ਹੈ, ਇਨ੍ਹਾਂ ਆਖਿਰ ਇਕ ਦਿਨ ਚੱਲਣਾ ਹੀ ਹੈ। ਅਗਰ ਕਿਤੇ ਸ਼ਾਂਤੀ ਦੀ ਕੋਈ ਗੱਲ ਹੈ, ਅਗਰ ਕਿਤੇ ਸਬਰ ਸੰਤੋਖ ਦੀ ਕੋਈ ਗੱਲ ਹੈ ਤਾਂ ਉਹ ਕੇਵਲ "ਨਾਨਕ-ਨਿਰੰਕਾਰੀ" ਦਰਬਾਰ ਹੀ ਹੈ ਜਿਸ ਤੋਂ ਇਹ ਹੋਕਾ ਮਿਲਦਾ ਹੈ:
"ਤੁਧੁ ਬਿਨੁ ਦੂਜਾ ਨਾਹੀ ਕੋਇ॥"
(ਪੰਨਾ ੮੯੩)
ਐ ਸਿਰਜਣਹਾਰ ! ਤੇਰੇ ਤੋਂ ਵੱਡਾ ਤੇਰੇ ਤੋਂ ਉੱਚਾ, ਤੇਰੇ ਤੋਂ ਆਲਾ ਹੋਰ ਕੋਈ ਨਹੀਂ।
"ਤੂੰ ਕਰਤਾਰੁ ਕਰਹਿ ਸੋ ਹੋਇ॥"
(ਪੰਨਾ ੭੨੩)
ਤੂੰ ਸੰਸਾਰ ਦਾ ਕਰਤਾਹਾਰ ਹੈਂ। ਜੋ ਤੂੰ ਕਰੇ, ਜੋ ਤੂੰ ਕਰਨਾ ਚਾਹੇ, ਉਹ ਕਰ ਸਕਦਾ ਹੈਂ। ਕਿਉਂਕਿ ਤੂੰ ਸਮਰੱਥ ਹੈਂ। ਔਰ ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਵੀ ਨਹੀਂ। ਮੈਂ