ਖੁਦ ਤੇਰੇ ਸਾਹਮਣੇ ਸਿਰ ਝੁਕਾਉਂਦਾ ਹਾਂ ਤੇ ਇਹ ਉਪਦੇਸ਼ ਕਰਦਾ ਹਾਂ:
"ਸਦਾ ਸਦਾ ਜਪਿ ਨਾਨਕ ਏਕ॥੧॥
ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥"
ਪੀਰ-ਫਕੀਰ, ਸੰਤਾਂ-ਮਹਾਤਮਾ, ਦੇਵੀ-ਦੇਵਤਾ, ਪੈਗੰਬਰਾਂ, ਔਲੀਆਂ ਤੋਂ ਅਗਰ ਉਪਰ ਕੋਈ ਹਸਤੀ ਹੈ ਤਾਂ ਉਹ ਕੇਵਲ ਪਾਰਾਵਾਰ ਬ੍ਰਹਮ ਦੀ ਹੈ।
"ਸਭ ਊਪਰਿ ਪਾਰਬ੍ਰਹਮੁ ਦਾਤਾਰੁ॥ ਤੇਰੀ ਟੇਕ ਤੇਰਾ ਆਧਾਰੁ॥“
(ਪੰਨਾ ੭੨੩)
ਭਾਵ ਮੈਨੂੰ ਤੇਰੀ ਹੀ ਟੇਕ ਹੈ, ਤੇਰਾ ਹੀ ਆਸਰਾ ਹੈ। ਔਰ ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ।
"ਮੇਰਾ ਠਾਕੁਰ ਸਭ ਤੇ ਊਚਾ”
ਗੁਰੂ ਕੇ ਸਿੱਖਾ ! ਬੀਤੇ ਹੋਏ ਜ਼ਮਾਨੇ ਨੂੰ ਵੇਖ, ਗੁਜ਼ਰੇ ਹੋਏ ਜ਼ਮਾਨੇ ਨੂੰ ਵੇਖ ਤੇ ਆਉਣ ਵਾਲੇ ਜ਼ਮਾਨੇ ਨੂੰ ਵੀ ਧਿਆਨ ਮਾਰ, ਪਤਾ ਨਹੀਂ ਮਿੰਟ ਵਿਚ ਕੀ ਦਾ ਕੀ ਹੋ ਜਾਣਾ ਹੈ। ਇਸ ਕਰਕੇ ਆਪਣਾ ਕੋਈ ਸਵਾਸ ਵਿਅਰਥ ਨਾ ਗੁਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਜੇ ਤੂੰ ਸਿਮਰਨ ਨਹੀਂ ਕੀਤਾ, ਜੇ ਤੈਨੂੰ ਸ਼ਬਦ-ਸੁਰਤ ਦਾ ਗਿਆਨ ਨਹੀਂ ਹੋਇਆ ਤਾਂ ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਗਈ।
"ਭਵ ਸਾਗਰ ਨਹੀ ਤਾਰਿਓ ਰੇ"
ਭਾਵ ਕਿ ਉਹਨਾਂ ਦੇ ਯਤਨਾਂ ਨੇ, ਉਹਨਾਂ ਦੇ ਉਪਰਾਲਿਆਂ ਨੇ, ਉਹਨਾਂ ਨੂੰ ਭਵਸਾਗਰ ਤੋਂ ਪਾਰ ਨਹੀਂ ਹੋਣ ਦਿੱਤਾ। ਦਿਖਾਵੇ ਦੇ ਕਰਮ ਉਹ ਬੜੇ ਕਰਦੇ ਸਨ, ਦਿਖਾਵੇ ਦੇ ਧਰਮ ਦੀ ਪਾਲਣਾ ਵੀ ਉਹ ਬੜੀ ਕਰਦੇ ਸਨ ਤੇ ਬਨਾਵਟੀ ਬਣਾਏ ਹੋਏ ਅਸੂਲ, ਬਨਾਵਟੀ ਬਣਾਈਆਂ ਹੋਈਆਂ ਗੱਲਾਂ ਵਿਚ ਉਹ ਆਪਣੇ ਆਪ ਨੂੰ ਬੜਾ ਦ੍ਰਿੜ੍ਹ ਸਮਝਦੇ ਸਨ। ਔਰ ਇਹ ਦਿਖਾਵੇ ਦੀਆਂ ਗੱਲਾਂ ਨੇ ਹੀ ਉਹਨਾਂ ਅੰਦਰ ਹੰਕਾਰ ਪੈਦਾ ਕਰ ਦਿੱਤਾ ਸੀ। ਅੰਦਰ ਹਉਮੈ ਦੀ ਅੱਗ ਬਲ ਪਈ ਤੇ ਇਸ ਅੱਗ ਨੇ ਅੰਦਰ ਮਨ ਸਾੜ ਸੁੱਟਿਆ, ਲੇਕਿਨ ਹਜੂਰ ਕਹਿੰਦੇ ਨੇ ਜਿਨ੍ਹੇ ਤੈਨੂੰ ਸਵਾਸ ਦਿੱਤੇ, ਜਿਸ ਨੇ ਤੈਨੂੰ ਹਰ ਖੁਸ਼ੀ ਦਿੱਤੀ, ਉਸ ਨੂੰ ਤੂੰ ਕਿਉਂ ਮਨੋਂ ਵਿਸਾਰ ਦਿੱਤਾ ?
ਇਹ ਜਨਮ ਸੀ ਹੀਰਾ, ਇਹ ਜਨਮ ਸੀ ਅਮੋਲਕ ਲਾਲ ਪਰ ਤੂੰ ਇਸ ਨੂੰ ਕੌਡੀਆਂ ਦੇ ਮੁੱਲ ਬੇਕਾਰ ਕਰ ਦਿੱਤਾ। ਤੂੰ ਇਸ ਨੂੰ ਵਿਸ਼ੇ ਵਿਕਾਰਾਂ ਵਿਚ ਰੋੜ੍ਹ ਸੁੱਟਿਆ।
"ਤ੍ਰਿਸਨਾ ਤ੍ਰਿਖਾ
ਭਾਵ ਇਨ੍ਹਾਂ ਭੁੱਲਾ ਤੂੰ ਮਨਾਂ, ਕਿ ਤੈਨੂੰ ਮਾਇਆ ਦੀ ਤ੍ਰਿਸ਼ਨਾ ਲੱਗ ਗਈ। ਫੇਰ ਤੈਨੂੰ