ਪਦਾਰਥ ਛਕਣ ਦੀ ਭੁੱਖ ਲੱਗ ਗਈ। ਫਿਰ ਉਹ ਨਸ਼ੇ ਨੇ ਕੋਈ ਸੁਆਦ ਤੇ ਦੇਣਾ ਹੀ ਸੀ ਨਾ, ਭਾਵੇਂ ਮਿੰਟ ਹੀ ਦੇਵੇ।
"ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ"
(ਪੰਨਾ ੩੩੫)
ਮੁਕਤੀ ਦਾ ਕੀ ਸਾਧਨ ਹੈ ? ਕਲਿਆਣ ਦਾ ਕੀ ਸਾਧਨ ਹੈ ? ਜੰਮਣ-ਮਰਨ ਤੋਂ ਛੁਟਕਾਰਾ ਪਾਉਣ ਦਾ ਕੀ ਸਾਧਨ ਹੈ ? ਇਸ ਦੀ ਕਦੇ ਹਿਰਦੇ ਨੇ ਵਿਚਾਰ ਹੀ ਨਾ ਕੀਤੀ।
"ਉਨਮਤ ਮਾਨ ਹਿਰਿਓ ਮਨ ਮਾਹੀ
ਭਾਵ ਕਿ ਹੰਕਾਰ ਦੀ ਮਸਤੀ ਵਿਚ, ਹੰਕਾਰ ਦੇ ਨਸ਼ੇ ਵਿਚ ਆ ਕੇ ਤੂੰ ਮਨਾਂ, ਅੰਦਰੋਂ ਹੀ ਅੰਦਰ ਲੁੱਟਿਆ ਗਿਆ, ਠੱਗਿਆ ਗਿਆ। ਤੇਰੇ ਜਿਹੜੇ ਗੁਣ ਸੀ ਪਰਉਪਕਾਰਤਾ, ਸਹਿਨਸ਼ੀਲਤਾ, ਸੱਚ ਬੋਲਣਾ, ਇਹ ਲੁੱਟ ਲਏ ਦੁਸ਼ਮਣਾਂ ਨੇ ਤੇਰੇ ਗੁਣ।
ਗੁਰ ਕਾ ਸਬਦੁ ਨ ਧਾਰਿਓ ਰੇ॥"
(ਪੰਨਾ ੩੩੫)
ਬਰਬਾਦ ਹੋ ਗਿਆ ਤੂੰ, ਪੂੰਜੀ ਤੇਰੀ ਲੁੱਟੀ ਗਈ, ਸੰਤੋਖ, ਦਇਆ, ਧਰਮ, ਧੀਰਜ ਤੇਰਾ ਲੁੱਟਿਆ ਗਿਆ ਪਰ ਤੂੰ ਗੁਰੂ ਕੇ ਸ਼ਬਦ ਨੂੰ ਧਾਰਨ ਨਾ ਕੀਤਾ।
“ਸੁਆਦ ਲੁਭਤ”
ਇਹ ਬਚਨ ਤੇ ਤੁਸੀਂ ਬੜੀ ਵੇਰਾਂ ਸੁਣਿਆ ਹੋਵੇਗਾ, ਲੇਕਿਨ ਜੋ ਇਸ ਦੇ ਸਹੀ ਅਰਥ ਹਨ ਉਹ ਇਹ ਹਨ ਕਿ ਜਿਹੜਾ ਸੁਆਦਾਂ ਦਾ ਲੋਭੀ ਹੈ ਨਾ, ਉਸ ਨੂੰ ਇੰਦਰੀਆਂ ਪ੍ਰੇਰਣਾ ਕਰਦੀਆਂ ਰਹਿੰਦੀਆਂ ਨੇ। ਅੱਖਾਂ ਰੂਪ ਵੇਖਣ ਵੱਲ ਪ੍ਰੇਰਣਾ ਕਰਦੀਆਂ ਰਹਿੰਦੀਆਂ ਨੇ। ਕੰਨ ਸੁਣਨ ਵੱਲ ਉਸ ਨੂੰ ਪ੍ਰੇਰਣਾ ਕਰਦੇ ਰਹਿੰਦੇ ਨੇ। ਜ਼ਬਾਨ, ਕਈ ਤਰ੍ਹਾਂ ਦੇ ਸੁਆਦ ਲੈਣ ਨੂੰ ਪ੍ਰੇਰਨਾ ਕਰਦੀ ਹੈ ਤੇ ਨੱਕ ਸੁਗੰਧੀ ਲੈਣ ਨੂੰ ਪ੍ਰੇਰਣਾ ਕਰਦਾ ਰਹਿੰਦਾ ਹੈ। ਭਾਵ ਕਿ ਜਿੰਨੀਆਂ ਵੀ ਇੰਦਰੀਆਂ ਹਨ ਉਹ ਆਪਣੇ-ਆਪਣੇ ਸੁਆਦ ਲੈਣ ਨੂੰ ਪ੍ਰੇਰਣਾ ਕਰਦੀਆਂ ਰਹਿੰਦੀਆਂ ਨੇ। ਫਿਰ ਇੰਦਰੀਆਂ ਦਾ ਪ੍ਰੇਰਿਆ ਹੋਇਆ ਸ਼ਰਾਬ ਦਾ ਰਸ ਲੈਂਦਾ ਹੈ। ਔਰ ਜਦੋਂ ਉਹ ਇਸ ਦੇ ਨਸ਼ੇ ਵਿਚ ਚੂਰ ਹੋ ਜਾਂਦਾ ਹੈ, ਫਿਰ ਕੁਕਰਮ ਕਰਦਾ ਹੈ। ਤਾਸ਼ ਖੇਡਦਾ ਹੈ ਤੇ ਲੜਦਾ ਵੀ ਹੈ। ਫਿਰ ਕਿਸੇ ਦੀ ਵੀ ਉਸ ਨੂੰ ਲੱਜਾ ਨਹੀਂ ਰਹਿੰਦੀ।
ਮੇਰਾ ਬਾਪੂ ਕਹਿੰਦਾ ਹੈ ਕਿ ਜਿਹੜਾ ਦਿਖਾਵੇ ਦੇ ਕਰਮਾਂ ਤੋਂ ਭੱਜ ਕੇ, ਦਿਖਾਵੇ ਦੇ ਕਰਮਾਂ ਨੂੰ ਛੱਡ ਕੇ ਸਾਧੂ ਸੰਤਾਂ-ਮਹਾਤਮਾਂ ਦੀ ਸੰਗਤ ਵਿਚ ਆ ਜਾਵੇ ਨਾ, ਉਹ ਫਿਰ ਇਨ੍ਹਾਂ ਕੁਕਰਮਾਂ ਤੋਂ ਬਚ ਜਾਂਦਾ ਹੈ। ਐਵੇਂ ਨਹੀਂ ਕਿਹਾ ਗਿਆ ਕਿ :
"ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ॥"
(ਪੰਨਾ ੧੩੬੯)