Back ArrowLogo
Info
Profile

ਇਹ ਇਕ ਤਾਰਣਹਾਰ ਚੀਜ਼ ਹੈ। ਇਕ ਘੜੀ ਕਰ ਲੈ, ਅੱਧੀ ਘੜੀ ਕਰ ਲੈ। ਜਿੰਨਾ ਘੱਟ ਤੋਂ ਘੱਟ ਸਮਾਂ ਵੀ ਮਿਲਦਾ ਹੈ, ਉਨੀ ਹੀ ਸਾਧੂ ਦੀ ਸੰਗਤ ਕਰ ਲੈ। ਕਿਉਂਕਿ ਥੋੜ੍ਹੀ ਜਿਹੀ ਵੀ ਸੰਗਤ ਕਰਨ ਨਾਲ ਤੈਨੂੰ ਲਾਭ ਹੀ ਲਾਭ ਪ੍ਰਾਪਤ ਹੋਣਾ ਹੈ। ਇਸ ਵਿਚ ਕੋਈ ਘਾਟਾ ਨਹੀਂ। ਇਹ ਤਰਲਾ ਹੈ, ਇਹ ਅਰਦਾਸ ਹੈ ਕਿ ਜੂਨਾਂ ਵਿਚ ਦੌੜਦੇ ਹੋਏ, ਚੱਕਰ ਕੱਟਦੇ ਹੋਏ ਅਸੀਂ ਥੱਕ ਗਏ ਹਾਂ, ਅਸੀਂ ਲੁੱਟੇ ਗਏ ਹਾਂ।

"ਕਹਿ ਕਬੀਰ ਗੁਰ ਮਿਲਤ ਮਹਾ ਰਸੁ

ਪ੍ਰੇਮ ਭਗਤਿ ਨਿਸਤਾਰਿਓ ਰੇ ॥"

(ਪੰਨਾ ੩੩੫)

ਗੁਰੂ ਮਿਲ ਪਿਆ, ਉਸ ਨੇ ਪ੍ਰੇਮਾ-ਭਗਤੀ ਦੇ ਦਿੱਤੀ। ਇਸ ਨੇ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਸ ਦਾ ਭਵਸਾਗਰ ਤੋਂ ਬੇੜਾ ਪਾਰ ਹੋ ਗਿਆ। ਇਸ ਲਈ ਬਾਣੀ ਹੋਕਾ ਦਿੰਦੀ ਹੈ।

"ਨਾਨਕ ਏਕ ਸਦਾ ਸਦਾ ਜਪ"

ਇਹ ਭਗਤੀ, ਇਹ ਰਸਤਾ ਅਪਣਾਉਣਾ ਕਿਸ ਤਰ੍ਹਾਂ ਹੈ? ਸਾਹਿਬ "ਸ੍ਰੀ ਗੁਰੂ ਹਰਿਗੋਬਿੰਦ ਸਾਹਿਬ' ਸੱਚੇ ਪਾਤਸ਼ਾਹ ਮੀਰੀ-ਪੀਰੀ ਦੇ ਮਾਲਿਕ, ਦੇ ਵੇਲੇ ਇਕ ਸਿੱਖ ਹੋਇਆ, ਜਿਸ ਦੇ ਘਰ ਕੰਨਿਆਂ ਨੇ ਜਨਮ ਲਿਆ। ਜਿਸ ਤਰ੍ਹਾਂ ਕਾਕੇ ਦੇ ਹੋਣ ਤੇ ਖੁਸ਼ੀ ਕਰੀਦੀ ਹੈ ਨਾ, ਜਿਸ ਤਰ੍ਹਾਂ ਕਾਕੇ ਦੇ ਹੋਣ ਤੇ ਸ਼ਗਨ ਕਰੀਦੇ ਹੈ ਨਾ, ਉਸੇ ਤਰ੍ਹਾਂ ਉਸ ਨੇ ਕੰਨਿਆਂ ਦੇ ਵੀ ਸਾਰੇ ਸ਼ਗਨ ਕੀਤੇ। ਇਕ ਨੇ ਪੁਛਿਆ ਕਿ ਇਹ ਕਿਉਂ? ਤਾਂ ਉਹ ਕਹਿੰਦਾ ਮੇਰਾ ਬਾਪੂ ਕਹਿੰਦਾ ਹੈ:

"ਧੀਆ ਪੂਤ ਹਰ ਕੇ ਦੀਏ”

ਧੀ ਹੈ ਜਾਂ ਪੁੱਤਰ ਹੈ, ਇਹ ਸਭ ਵਾਹਿਗੁਰੂ ਦੀ ਹੀ ਦਿੱਤੀ ਹੋਈ ਦਾਤ ਹੈ। ਇਹ ਵਾਹਿਗੁਰੂ ਨੇ ਮੇਰੇ ਘਰ ਦਾਤ ਭੇਜੀ ਹੈ। ਇਸ ਲਈ ਇਸਦਾ ਆਦਰ ਕਰਨਾ ਮੇਰਾ ਫਰਜ਼ ਹੈ। ਮੈਂ ਮਨੁੱਖ ਨੂੰ ਕਈ ਵੇਰਾਂ ਵੇਖਦਾ ਹਾਂ ਕਿ ਇਹ ਜਾਨਵਰਾਂ ਨਾਲੋਂ ਵੀ ਬੜਾ ਨਿਰਾਸ਼ ਰਹਿੰਦਾ ਹੈ। ਤੁਹਾਡੇ ਘਰ ਵਿਚ ਆਲ੍ਹਣੇ ਬਣਾ ਕੇ ਚਿੜੀਆਂ ਬੱਚੇ ਦਿੰਦੀਆਂ ਨੇ। ਦੋ ਬੱਚੇ ਹੁੰਦੇ ਨੇ ਚਿੜੀ ਦੇ। ਇਕ ਨਰ ਤੇ ਇਕ ਮਾਦਾ, ਭਾਵ ਇਕ ਕੁੜੀ ਤੇ ਇਕ ਮੁੰਡਾ। ਤੇ ਉਹ ਚਿੜੀ ਉਡਾਰੀਆਂ ਮਾਰ ਕੇ ਆਪਣੇ ਬੱਚਿਆਂ ਵਾਸਤੇ ਚੋਗਾ ਲਿਆਉਂਦੀ ਹੈ। ਔਰ ਇਕੋ ਜਿਹਾ ਖਾਣਾ ਹੀ ਉਹ ਆਪਣੇ ਦੋਵੇਂ ਬੱਚਿਆਂ ਨੂੰ ਦਿੰਦੀ ਹੈ। ਧੀ ਤੇ ਪੁੱਤਰ ਵਿਚ ਕੋਈ ਫਰਕ ਨਹੀਂ ਸਮਝਦੇ। ਇਹ ਖੂਬੀ ਮਨੁੱਖ ਵਿਚ ਨਹੀਂ ਹੈ। ਮੁੰਡੇ ਦੀ ਨੱਕ ਭਾਵੇਂ ਵੱਗਦੀ ਹੋਵੇ, ਅੱਖਾਂ ਛੋਟੀਆਂ ਹੋਣ, ਨੱਕ ਭਾਵੇਂ ਫਿੰਨਾ ਹੋਵੇ, ਲੇਕਿਨ ਫਿਰ ਵੀ ਉਸ ਨੂੰ ਦੁੱਧ ਪਿਆਉਣਗੇ। ਔਰ ਭਾਵੇਂ ਹੀਰੇ ਵਰਗੀ ਕੁੜੀ ਹੋਵੇ, ਉਸਨੂੰ ਕਦੇ ਲੱਸੀ ਤੱਕ ਨਹੀਂ ਪਿਆਉਣਗੇ। ਆਪਣੀ ਔਲਾਦ ਵਿਚ ਫਰਕ ਪਾ ਦਿੱਤਾ ਇਸ ਸਿਆਣੇ ਨੇ, ਦਾਨੇ,

27 / 78
Previous
Next