ਚੰਦਰਮਾ ਤੱਕ ਉੱਡ ਕੇ ਜਾਣ ਵਾਲੇ ਨੇ।
"ਮਾਨ ਸਿੰਘ ਜੀ ਝੌਰ" ਇਸ ਤੇ ਇਕ ਬਚਨ ਸੁਣਾਉਂਦੇ ਹਨ ਕਿ ਡਾ. ਮੰਗਲ ਸਿੰਘ ਸਾਹਿਬ ਹੁੰਦੇ ਸੀ ਮੰਡੀ ਕਾਮੋ ਕੀ। ਔਰ ਉਥੇ ਇਕ ਅਮਰ ਸਿੰਘ ਵੀ ਹੁੰਦੇ ਸਨ, ਜਿਨ੍ਹਾਂ ਦਾ ਵੱਡਾ ਚੌਲਾਂ ਦਾ ਕਾਰਖਾਨਾ ਸੀ। ਇਕ ਦਿਨ ਅਮਰ ਸਿੰਘ ਦੀ ਕੁੜੀ ਬੀਮਾਰ ਹੋ ਗਈ ਤੇ ਡਾ: ਮੰਗਲ ਸਿੰਘ ਨੂੰ ਉਹ ਨਾਲ ਲੈ ਗਏ। ਡਾ: ਮੰਗਲ ਸਿੰਘ ਨੇ ਦਵਾਈ ਦਿੱਤੀ ਤੇ ਅਮਰ ਸਿੰਘ ਨੇ ਤੁਰਨ ਲੱਗਿਆਂ ਢਾਈ ਰੁਪਏ ਫੜਾ ਦਿੱਤੇ ਡਾ: ਸਾਹਿਬ ਨੂੰ। ਪਰ ਡਾ: ਮੰਗਲ ਸਿੰਘ ਕਹਿਣ ਲੱਗਾ ਕਿ ਮੇਰੀ ਫੀਸ ਤਾਂ ਪੰਜ ਰੁਪਏ ਹੈ। ਤਾਂ ਅੱਗੋਂ ਅਮਰ ਸਿੰਘ ਕਹਿਣ ਲੱਗਾ ਜੇ ਤਾਂ ਮੁੰਡਾ ਬੀਮਾਰ ਹੁੰਦਾ ਤੇ ਮੈਂ ਪੰਜ ਰੁਪਏ ਹੀ ਦੇ ਦੇਣੇ ਸੀ ਪਰ ਹੁਣ ਤਾਂ ਕੁੜੀ ਬੀਮਾਰ ਹੈ। ਤੇ ਫਿਰ ਉਹ ਡਾਕਟਰ ਵੀ ਫੌਜੀ ਕਿਸਮ ਦਾ ਸੀ। ਤੇ ਕਹਿਣ ਲੱਗਾ ਕਿ ਫਿਰ ਮੈਂ ਵੀ ਇਹੋ ਅਰਦਾਸ ਕਰਦਾ ਹਾਂ ਕਿ ਜਦੋਂ ਵੀ ਬੀਮਾਰ ਹੋਵੇ, ਤੇਰਾ ਮੁੰਡਾ ਹੀ ਬੀਮਾਰ ਹੋਵੇ। ਵਾਹਿਗੁਰੂ ਕਰੇ ਤੇਰੀ ਕੁੜੀ ਨਾ ਬੀਮਾਰ ਹੋਵੇ। ਮੇਰੇ ਢਾਈ ਰੁਪਏ ਤੇ ਨਾ ਮਾਰੇ ਜਾਂਦੇ। ਇਸ ਨੇ ਆਪਣੀ ਔਲਾਦ ਵਿੱਚ ਫਰਕ ਪਾ ਦਿੱਤਾ। ਲੇਕਿਨ ਮੈਂ ਤੁਹਾਨੂੰ ਇਕ ਗੁਰਮਤੀਏ ਦਾ ਬਚਨ ਵੀ ਸੁਣਾ ਰਿਹਾ ਹਾਂ ਕਿ ਉਸ ਦੇ ਘਰ ਕੁੜੀ ਨੇ ਜਨਮ ਲਿਆ, ਲੇਕਿਨ ਉਸ ਨੇ ਸਾਰੇ ਸ਼ਗਨ ਸਵਾਰਥ ਉਸੇ ਤਰ੍ਹਾਂ ਹੀ ਕੀਤੇ, ਜਿਸ ਤਰ੍ਹਾਂ ਇਕ ਮੁੰਡੇ ਦੇ ਜੰਮਣ ਤੇ ਕਰੀਦੇ ਹਨ। ਜਿਸ ਵੇਲੇ ਉਸ ਲੜਕੀ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਸ ਗੁਰਮਤੀਏ 'ਪਿਉ ਨੇ, ਗੁਰਮਤੀਆ 'ਮਾਂ' ਨੇ ਉਸ ਨੂੰ ਵਾਹਿਗੁਰੂ ਕਹਿਣਾ ਸਿਖਾਇਆ। ਔਰ ਉਹ ਜ਼ਰਾ ਕੁ ਹੋਰ ਵੱਡੀ ਹੋਈ ਤੇ ਫਿਰ ਉਹਨਾਂ ਨੇ 'ਮੂਲ-ਮੰਤਰਾ ਕੰਠ ਕਰਾਉਣਾ ਕੀਤਾ। ਔਰ ਜਦੋਂ ਉਸ ਦਾ ਵਿਆਹ ਦਾ ਵੇਲਾ ਆਇਆ ਨਾ, ਉਦੋਂ ਤੱਕ ਉਹ ਸਾਰੇ ਪਾਠ ਜ਼ਬਾਨੀ ਕੰਠ ਕਰ ਚੁੱਕੀ ਸੀ। ਰੋਜ਼ਾਨਾ ਨਿਤਨੇਮ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਵੀ ਕਰੇ ਉਹ। ਮਾਪਿਆਂ ਦੇ ਘਰ ਨੂੰ ਉਸ ਨੇ ਸਵਰਗ ਬਣਾ ਦਿੱਤਾ। ਇਹ ਸਿਖਿਆ ਉਸ ਗੁਰਮਤੀਏ ਮਾਂ ਦੀ ਤੇ ਪਿਤਾ ਦੀ ਸੀ ਜਿਨ੍ਹਾਂ ਨੇ ਧੀ ਅਤੇ ਪੁੱਤਰ ਵਿੱਚ ਫਰਕ ਨਾ ਕਰਦੇ ਹੋਏ ਉਸ ਨੂੰ ਸਾਰੀ ਸਿਖਿਆ ਗ੍ਰਹਿਣ ਕਰਵਾਈ। ਕਿਸੇ ਵੀ ਕੰਮ ਤੋਂ ਪਿਛੇ ਨਾ ਰਹਿਣ ਦਿੱਤਾ ਉਸ ਨੂੰ। ਔਰ ਜੇਕਰ ਕੋਈ ਮਨਮੁਖ ਹੁੰਦਾ ਤਾਂ ਉਹ ਕੇਵਲ ਪੁੱਤਰ ਨੂੰ ਹੀ ਹਰ ਪੱਖ ਤੋਂ ਅੱਗੇ ਰੱਖਦਾ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ:
"ਸੰਤਾ ਨਾਲਿ ਵੈਰੁ ਕਮਾਵਦੇ
ਸੰਤਾ ਨਾਲਿ ਵੈਰੁ ਕਮਾਵਦੇ......
ਦੁਸਟਾ ਨਾਲਿ ਮੋਹੁ ਪਿਆਰੁ ॥"
(ਪੰਨਾ ੬੪੯)