Back ArrowLogo
Info
Profile

ਅੱਚਲ ਜਗ੍ਹਾ ਦੇ ਕੌਤਕ

ਗੁਰੂ ਕੀ ਪਰਮ ਸਤਿਕਾਰਯੋਗ ਸਾਜੀ-ਨਿਵਾਜੀ ਗੁਰੂ ਕਾ ਸੁੰਦਰ ਰੂਪ ਸਾਧ-ਸੰਗਤ ਜੀਉ! ਤੁਸੀਂ ਬੜੇ ਭਾਗਾਂ ਵਾਲੇ ਹੋ, ਜੋ ਆਪਣਾ ਕੀਮਤੀ ਤੋਂ ਕੀਮਤੀ ਸਮਾਂ ਵੀ ਗੁਰੂ ਘਰ ਲਗਾਉਂਦੇ ਹੋ। ਲੇਕਿਨ ਜਿਹੜੇ ਗੁਰੂ ਨੂੰ ਛੱਡ ਕੇ ਹੋਰ ਦੁਨੀਆਂ ਦੇ ਪਦਾਰਥਾਂ ਵੱਲ ਆਪਣਾ ਸਮਾਂ ਲਗਾ ਰਹੇ ਹਨ, ਉਸ ਵਿੱਚੋਂ ਸਿਵਾਏ ਨਿਰਾਸ਼ਾ, ਸਿਵਾਏ ਧੋਖੇ ਤੋਂ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਕਿਉਂਕ ਇਹ ਸਾਰੇ ਉਹ ਪਦਾਰਥ ਹਨ ਜਿਨ੍ਹਾਂ ਨੇ ਸਾਡਾ ਔਖੇ ਵੇਲੇ ਸਾਥ ਨਹੀਂ ਦੇਣਾ। ਇਹ ਉਹ ਪਦਾਰਥ ਹਨ ਜਿਨ੍ਹਾਂ ਨੇ ਅੰਤ ਵੇਲੇ ਸਾਡੇ ਨਾਲ ਨਹੀ ਜਾਣਾ। ਅਗਰ ਔਖੇ ਵੇਲੇ ਕਿਸੇ ਨੇ ਸਾਥ ਦੇਣਾ ਹੈ, ਅਗਰ ਔਖੇ ਵੇਲੇ ਕਿਸੇ ਨੇ ਕੰਮ ਆਉਣਾ ਹੈ ਤਾਂ ਉਹ ਕੇਵਲ ਤੇ ਕੇਵਲ 'ਗੁਰੂ ਕਾ ਨਾਮ’ ਹੈ। ਇਸੇ ਤੇ ਸਾਹਿਬ ਬਚਨ ਕਰਦੇ ਹਨ ਕਿ :

"ਬਿਰਖ ਕੀ ਛਾਇਆ ਸਿਉ ਰੰਗੁ ਲਾਵੈ॥"

(ਪੰਨਾ ੨੬੮)

ਇਸ ਤੋਂ ਭਾਵ ਹੈ ਕਿ ਜਿਹੜਾ ਆਦਮੀ ਦਰੱਖਤ ਦੀ ਛਾਇਆ ਨਾਲ ਪਿਆਰ ਪਾ ਲੈਂਦਾ ਹੈ ਤਾਂ:

"ਓਹ ਬਿਨਸੈ ਉਹੁ ਮਨਿ ਪਛਤਾਵੈ॥"

ਭਾਵ ਕਿ ਬ੍ਰਿਖ ਕੀ ਛਾਇਆ ਨੇ ਸਦਾ ਨਹੀਂ ਰਹਿਣਾ, ਇਸ ਨੇ ਨਸ਼ਟ ਹੋ ਜਾਣਾ ਹੈ। ਔਰ ਜਿਹੜਾ ਨਸ਼ਟ ਹੋ ਜਾਣ ਵਾਲੀ ਛਾਇਆ ਨਾਲ ਪਿਆਰ ਕਰਦਾ ਹੈ, ਉਸ ਨੂੰ ਪਛਤਾਣਾ ਹੀ ਪੈਂਦਾ ਹੈ। ਉਸ ਦੇ ਪੱਲੇ ਸਿਰਫ ਹਾਵੇ ਤੇ ਹੌਕੇ ਹੀ ਰਹਿ ਜਾਣੇ ਨੇ। ਕਿਉਂਕਿ ਉਸ ਨੇ ਬ੍ਰਿਖ ਦੀ ਛਾਇਆ ਨੂੰ ਸਦੀਵੀ ਜੋ ਸਮਝ ਲਿਆ ਹੈ।

'ਮਾਨ ਸਿੰਘ ਜੀ ਝੌਰ' ਕਹਿੰਦੇ ਨੇ ਮੈਂ ਇਕ ਬਜ਼ੁਰਗਾਂ ਦਾ ਬਚਨ ਸੁਣਿਆ ਹੈ ਕਿ ਜਦੋਂ ਔਖਾ ਵੇਲਾ ਆਉਂਦਾ ਹੈ ਨਾ, ਉਦੋਂ ਸਭ ਕੁਝ ਬਦਲ ਜਾਂਦਾ ਹੈ।

"ਬੁਰੇ ਵਕਤ ਮੇਂ ਕਬ ਕੋਈ ਕਿਸੀ ਕਾ ਯਾਰ ਬਨਤਾ ਹੈ?"

ਭਾਵ ਕਿ ਜਦੋਂ ਭੈੜਾ ਵੇਲਾ ਆ ਜਾਵੇ, ਮੰਦਾ ਵੇਲਾ ਆ ਜਾਵੇ। ਕਾਲੀਆਂ ਘੜੀਆਂ ਆ ਜਾਣ ਤਾਂ ਉਦੋਂ ਕੌਣ ਕਿਸੇ ਦਾ ਯਾਰ ਬਣਦਾ ਹੈ!

30 / 78
Previous
Next