"ਮਰਤੇ ਦਮ ਦੇਖਾ ਹੈ ਆਂਖ ਕੋ,
ਕਿ ਬਦਲ ਜਾਤੀ ਹੈ।"
ਇਸ ਦੇ ਅਰਥ ਹਨ ਕਿ ਜਦੋਂ ਮੌਤ ਦਾ ਵੇਲਾ ਹੁੰਦਾ ਹੈ, ਉਦੋ ਤਾਂ ਅੱਖ ਹੀ ਬਦਲ ਜਾਂਦੀ ਹੈ। ਭਾਵ ਕਿ ਉਦੋਂ ਤਾਂ ਆਪਣੀਆਂ ਅੱਖਾਂ ਪੁੱਠੀਆਂ ਹੋ ਜਾਂਦੀਆਂ ਹਨ। ਡੇਲੇ ਆਪਣੇ ਉਲਟ ਜਾਂਦੇ ਨੇ। ਜਦੋਂ ਕਿ ਅੱਖਾਂ ਹੀ ਬਦਲ ਗਈਆਂ ਜਿਹੜੀਆਂ ਸਾਡੇ ਨਾਲ ਆਈਆਂ ਸੀ ਤੇ ਜਿਹੜੇ ਇਥੇ ਆ ਕੇ ਅਸੀਂ ਯਾਰ ਦੋਸਤ ਬਣਾਏ ਉਹ ਸਾਡਾ ਕਿੰਨਾ ਕੁ ਸਾਥ ਦੇਣਗੇ ! ਔਰ ਜਿਨ੍ਹਾਂ ਨੂੰ ਤਾਂ ਕੁਝ ਲੱਭ ਗਿਆ ਹੈ, ਉਹ ਇਹ ਗੱਲ ਕਹਿੰਦੇ ਨੇ :
“ਮਾਨਸ ਗਮ ਖਾਰ ਬਦਲ ਜਾਤੇ ਹੈਂ।
ਹਮਦਰਦ ਔਰ ਯਾਰ ਬਦਲ ਜਾਤੇ ਹੈਂ।
ਇਨਸਾਨ ਪੇ ਜਬ ਆਤੀ ਹੈ ਮੁਸੀਬਤ,
ਤੋ ਘਰ ਕੇ ਦਰ ਵ ਦੀਵਾਰ ਬਦਲ ਜਾਤੇ ਹੈਂ।"
ਭਾਵ ਕਿ ਜਦੋਂ ਕਾਲਾ ਵੇਲਾ ਆਉਂਦਾ ਹੈ, ਔਖੀਆਂ ਘੜੀਆਂ ਆਉਂਦੀਆਂ ਨੇ ਤਾਂ ਪਿਆਰਿਓ ਉਦੋਂ ਤਾਂ ਘਰ ਦੀਆਂ ਕੰਧਾਂ ਬਦਲ ਜਾਂਦੀਆਂ ਨੇ, ਯਾਰ ਬਦਲ ਜਾਂਦੇ ਨੇ। ਇਥੋਂ ਤਕ ਕਿ ਪਰਛਾਵੇਂ ਵਰਗੇ ਦੋਸਤ ਵੀ ਬਦਲ ਜਾਂਦੇ ਨੇ। ਫਿਰ ਇਹ ਦੁਨੀਆਂ ਤੇਰਾ ਸਾਥ ਕਿਸ ਤਰ੍ਹਾਂ ਦੇਵੇਗੀ?
“ਜੈਸੇ ਰੈਣਿ ਪਰਾਹੁਣੇ
ਉਠਿ ਚਲਸਹਿ ਪਰਭਾਤਿ॥
ਕਿਆ ਤੂੰ ਰਤਾ ਗਿਰਸਤ ਸਿਉ
ਸਭ ਫੁਲਾ ਕੀ ਬਾਗਾਤਿ॥"
(ਪੰਨਾ ੫੦)
ਜਿਹੜੇ ਫੁੱਲਾਂ ਦੇ ਬਗੀਚੇ ਹਨ ਨਾ ਭਾਵ ਕਿ ਜਦੋਂ ਉਥੇ ਫੁੱਲ ਖਿੜਦੇ ਹਨ ਤਾਂ ਉਹਨਾਂ ਫੁੱਲਾਂ ਨੇ ਵੀ ਕੋਈ ਦੋ ਚਾਰ ਵਰ੍ਹੇ ਨਹੀਂ ਖਿੜੇ ਰਹਿਣਾ ! ਉਹਨਾਂ ਨੇ ਕੋਈ ਦਸ ਵੀਹ ਵਰ੍ਹੇ ਨਹੀਂ ਖਿੜੇ ਰਹਿਣਾ। ਬਲਕਿ ਉਹਨਾਂ ਦਾ ਖੇੜਾ ਤਾਂ ਐਵੇਂ ਕੁਝ ਪਲਾਂ ਦੀਆਂ ਘੜੀਆਂ ਹੀ ਨੇ। ਆਪਣੀ ਖੁਸ਼ਬੂ ਦੇਣ ਤੋਂ ਬਾਅਦ, ਆਪਣੀ ਸੁਗੰਧੀ ਦੇਣ ਤੋਂ ਬਾਅਦ ਉਹ ਫੁੱਲ ਵੀ ਪੱਤਾ-ਪੱਤਾ ਹੋ ਜਾਂਦੇ ਹਨ। ਉਹ ਫੁੱਲ ਵੀ ਖੇੜਾ-ਖੇੜਾ ਹੋ ਜਾਂਦੇ ਹਨ। ਇਸ ਤੋਂ ਭਾਵ ਹੈ ਕਿ ਜਿਸ ਤਰਾਂ ਉਹਨਾਂ ਫੁੱਲਾਂ ਦਾ ਖੇੜਾ ਥੋੜ੍ਹੇ ਚਿਰ ਦਾ ਹੈ ਨਾ, ਉਸੇ ਤਰ੍ਹਾਂ ਤੇਰਾ ਸੰਸਾਰ ਤੇ ਵਾਸਾ ਵੀ ਥੋੜ੍ਹੇ ਚਿਰ ਦਾ ਹੀ ਹੈ।
"ਕਿਆ ਤੂੰ ਰਤਾ ਗਿਰਸਤ ਸਿਉ
ਸਭ ਫੁਲਾ ਕੀ ਬਾਗਾਤਿ॥
ਮੇਰੀ ਮੇਰੀ ਕਿਆ ਕਰਹਿ