ਜਿਨਿ ਦੀਆ ਸੋ ਪ੍ਰਭੁ ਲੋੜਿ ।।“
(ਪੰਨਾ ੫੦)
ਇਹ ਜਿਹੜੀਆਂ ਨਾਸ਼ਵਾਨ ਚੀਜ਼ਾਂ ਨੇ, ਇਸ ਨੂੰ ਮੇਰਾ ਮੇਰਾ ਕਿਉਂ ਕਹਿੰਦਾ ਹੈਂ। ਬਲਕਿ ਜਿਸ ਵਾਹਿਗੁਰੂ ਨੇ ਤੈਨੂੰ ਇਹ ਚੀਜ਼ਾਂ ਦਿੱਤੀਆਂ ਨੇ, ਤੂੰ ਉਸ ਨੂੰ ਯਾਦ ਕਰ। ਜਿਸ ਨੇ ਇਹ ਚੀਜ਼ਾਂ ਬਖਸ਼ੀਆਂ ਨੇ, ਤੂੰ ਉਸ ਨੂੰ ਲੱਭ। ਜਿਸ ਨੇ ਇਹ ਚੀਜ਼ਾਂ ਦੇ ਕੇ ਤੇਰਾ ਮਨ-ਪ੍ਰਚਾਵਾ ਕੀਤਾ ਹੈ, ਤੂੰ ਉਸ ਨੂੰ ਲੱਭ।
"ਜਿਨਿ ਦੀਆ ਸੋ ਪ੍ਰਭੁ ਲੋੜਿ॥
ਸਰਪਰ ਉਠੀ ਚਲਣਾ
ਛਡਿ ਜਾਸੀ ਲਖ ਕਰੋੜਿ॥"
(ਪੰਨਾ ੫੦)
ਇਸ ਤੋਂ ਭਾਵ ਹੈ ਕਿ ਭਾਵੇਂ ਤੂੰ ਲੱਖਾਂ ਦਾ ਹੈਂ ਤੇ ਭਾਵੇਂ ਤੂੰ ਕਰੋੜਾਂ ਦਾ ਹੈਂ ਤੇ ਭਾਵੇਂ ਤੂੰ ਦੁਨੀਆਂ ਦਾ ਬਾਦਸ਼ਾਹ ਹੈਂ। ਲੇਕਿਨ ਇਸ ਦੁਨੀਆਂ ਤੋਂ ਇਕ ਨਾ ਇਕ ਦਿਨ ਜਾਣਾ ਹੀ ਪੈਣਾ ਹੈ, ਇਸ ਦੁਨੀਆਂ ਤੋਂ ਇਕ ਨਾ ਇਕ ਦਿਨ ਜਾਣਾ ਹੀ ਪੈਣਾ ਹੈ, ਇਸ ਦੁਨੀਆਂ ਦੀਆਂ ਬਹਾਰਾਂ ਨੂੰ ਛੱਡਣਾ ਹੀ ਪੈਣਾ ਹੈ। ਇਸ ਨੂੰ ਇਕ ਨਾ ਇਕ ਦਿਨ ਤਿਆਗਣਾ ਹੀ ਪੈਣਾ ਹੈ। ਔਰ ਜਿਨ੍ਹਾਂ ਲੱਖਾਂ ਕਰੋੜਾਂ ਦਾ ਤੈਨੂੰ ਮਾਣ ਹੈ, ਇਹ ਇਥੇ ਹੀ ਰਹਿ ਜਾਣੇ ਨੇ। ਇਸ ਲਈ ਕੋਈ ਆਪਣੇ ਅੰਦਰ ਵੈਰਾਗ ਪੈਦਾ ਕਰ ਤੇ ਉਸ ਨੂੰ ਲੱਭ ਜਿਸ ਨੇ ਤੈਨੂੰ ਮਨੁੱਖ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ। ਇਹੋ ਸਤਿਗੁਰਾਂ ਦਾ ਉਪਦੇਸ਼ ਹੈ। ਔਰ ਗੁਰੂ ਦਾ ਇਹ ਉਪਦੇਸ਼ ਸੁਣ ਕੇ ਉਹੋ ਜਿਹਾ ਬਣਨਾ ਬੜਾ ਮੁਸ਼ਕਿਲ ਹੈ। ਔਰ ਜਿਨ੍ਹਾਂ ਦੀ ਸਮਝ ਵਿਚ ਆ ਗਿਆ ਤੇ ਫਿਰ ਉਹਨਾਂ ਵਾਸਤੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਬਚਨ ਲਿਖਿਆ ਹੈ:
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ,
ਮੰਜੀ ਬੈਠਿ ਕੀਆ ਅਵਤਾਰਾ।
(ਵਾਰ ੧/੩੮)
ਭਾਵ ਕਿ ਭਗਵੇਂ ਕਪੜੇ ਲਾਹ ਦਿੱਤੇ ਤੇ ਗ੍ਰਹਿਸਤੀਆਂ ਵਾਲੇ ਕਪੜੇ ਪਾ ਲਏ ਔਰ ਮੰਜੀ ਉਤੇ ਬੈਠ ਗਏ। ਸਾਧੂ ਤਾਂ ਮੰਜੀ ਉਤੇ ਵੀ ਨਹੀਂ ਬੈਠਦੇ, ਲੇਕਿਨ ਸੱਚੇ ਪਾਤਸ਼ਾਹ ਤਾਂ ਮੰਜੀ ਉਤੇ ਬੈਠ ਗਏ, ਔਰ ਕਿਰਸਾਨੀ ਦਾ ਕੰਮ ਪ੍ਰਾਰੰਭ ਕਰ ਦਿੱਤਾ ਤੇ ਖੇਤੀਬਾੜੀ ਕਰਦਿਆਂ ਕਰਦਿਆਂ, ਆਪ ਦੇ ਕੰਨਾਂ ਵਿਚ ਖਬਰ ਪਹੁੰਚੀ ਕਿ ਬਟਾਲੇ ਤੋਂ ਚਾਰ ਕੁ ਮੀਲ ਚੜ੍ਹਦੇ ਪਾਸੇ ਸਿੱਧਾਂ ਦੀ ਕੋਈ ਜਗ੍ਹਾ ਹੈ। ਔਰ ਉਸ ਜਗ੍ਹਾ ਨੂੰ ਅੱਚਲ ਕਹਿ ਕੇ ਪੁਕਾਰਦੇ